ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਪਰਿਵਾਰਕ ਮੈਂਬਰ ਸੁਖਦੇਵ ਕੌਰ ਕਾਂਗਰਸ 'ਚ ਸ਼ਾਮਲ

ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਵੱਲੋਂ ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਕੀਤੀ ਇਕ ਪ੍ਰੈੱਸ ਕਾਨਫਰੰਸ ਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਰਿਵਾਰ 'ਚੋਂ ਬੀਬੀ ਸੁਖਦੇਵ ਕੌਰ ਅਤੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਲ ਹੋ ਗਏ।

 

ਇਸ ਦੇ ਨਾਲ ਹੀ ਆਜਾਦ ਉਮੀਦਵਾਰ ਗੁਰਜੀਤ ਸਿੰਘ ਅਤੇ ਦੇਵ ਸਰਾਭਾ ਵੀ ਕਾਂਗਰਸ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੇ ਹੱਕ ਵਿਚ ਬੈਠ ਗਏ। ਇਨ੍ਹਾਂ ਦਾ ਕੈਪਟਨ ਸੰਦੀਪ ਸੰਧੂ ਨੇ ਪਾਰਟੀ 'ਚ ਸਵਾਗਤ ਕੀਤਾ ਅਤੇ ਸਮਰਥਨ ਦੇਣ 'ਤੇ ਧੰਨਵਾਦ ਵੀ ਕੀਤਾ। ਇਸ ਮੌਕੇ ਉਹਨਾ ਨਾਲ ਮੇਜਰ ਸਿੰਘ ਅਤੇ ਅਮਰੀਕ ਸਿੰਘ ਆਲੀਵਾਲ ਵਿਸ਼ੇਸ਼ ਤੌਰ 'ਤੇ ਹਾਜਰ ਹੋਏ।

 

ਇਸ ਮੌਕੇ ਕਾਂਗਰਸ 'ਚ ਸ਼ਾਮਲ ਹੋਏ ਜਗਰੂਪ ਸਿੰਘ ਜਰਖੜ ਨੇ ਕਿਹਾ ਕਿ ਉਹ ਖੇਡਾਂ ਨੂੰ ਪਿਆਰ ਕਰਨ ਵਾਲੇ ਵਿਅਕਤੀ ਹਨ ਅਤੇ ਉਹਨਾ ਦੀ ਆਪਣੀ ਅਕੈਡਮੀ 'ਚ ਵੱਡੇ ਪੱਧਰ 'ਤੇ ਖਿਡਾਰੀ ਖੇਡਣ ਜਾਂਦੇ ਹਨ ਅਤੇ ਚੰਗੇ ਇਨਾਮ ਹਾਸਲ ਕਰਦੇ ਹਨ।

 

ਉਹਨਾ ਕਿਹਾ ਮੇਰਾ ਮਕਸਦ ਹੈ ਕਿ ਖੇਡਾਂ ਦੇ ਪੱਧਰ ਨੂੰ ਹੋਰ ਉੱਚਾ ਚੁੱਕਿਆ ਜਾਵੇ, ਤਾਂ ਜੋ ਠੇਕਿਆਂ ਤੋਂ ਭੀੜ ਨੂੰ ਖੇਡ ਦੇ ਗਰਾਉਂਡਾ ਵੱਲ ਮੋੜਿਆ ਜਾਵੇ। ਪਰ ਸਰਕਾਰ ਦੇ ਸਹਿਯੋਗ ਤੋਂ ਬਿਨਾ ਇਹ ਸੰਭਵ ਵੀ ਨਹੀਂ ਹੈ। ਦੂਜਾ ਕੈਪਟਨ ਸੰਦੀਪ ਸੰਧੂ ਦੀ ਸਖਸ਼ੀਅਤ ਅਤੇ ਕੰਮ ਕਰਨ ਦੀ ਇੱਛਾ ਸ਼ਕਤੀ ਕਾਰਨ ਹੀ ਉਹ ਕਾਂਗਰਸ 'ਚ ਸ਼ਾਮਲ ਹੋਏ ਹਨ।

 

ਦੂਜੇ ਪਾਸੇ ਬੀਬੀ ਸੁਖਦੇਵ ਕੌਰ ਅਤੇ ਦੇਵ ਸਰਾਭਾ ਨੇ ਸਾਂਝੇ ਤੌਰ 'ਤੇ ਕਿਹਾ ਪਿਛਲੀ ਅਕਾਲੀ ਸਰਕਾਰ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਸਬੰਧੀ ਕੋਈ ਮੰਗ ਨਹੀਂ ਮੰਨੀ। ਭਾਵੇਂ ਉਹ ਪੱਖੋਵਾਲ ਰੋਡ ਦਾ ਨਾਮ ਬਦਲ ਕੇ ਸਰਾਭਾ ਰੋਡ ਰੱਖਣ ਦੀ ਗੱਲ ਹੋਵੇ, ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਗੱਲ ਹੋਵੇ ਜਾਂ ਉਹਨਾ ਦੇ ਜੱਦੀ ਘਰ ਦੀ ਸੇਵਾ ਸੰਭਾਲ ਦੀ ਗੱਲ ਹੋਵੇ, ਸਭ ਗੱਲਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ।

 

ਉਹਨਾ ਕਿਹਾ ਕਿ ਅਸੀਂ ਬਹੁਤ ਸਾਲ ਇਨ੍ਹਾਂ ਮੰਗਾਂ ਦੀ ਪੂਰਤੀ ਦੀ ਆਸ 'ਚ ਕੱਢ ਦਿੱਤੇ ਹਨ ਪਰ ਸਾਨੂੰ ਹੁਣ ਆਸ ਹੈ ਕਿ ਸੱਚੀ-ਸੁੱਚੀ ਸਖਸ਼ੀਅਤ ਕੈਪਟਨ ਸੰਦੀਪ ਸੰਧੂ ਇਨ੍ਹਾਂ ਮੰਗਾਂ 'ਤੇ ਗੌਰ ਕਰਨਗੇ। ਉਹਨਾ ਨਾਲ ਹੀ ਕਿਹਾ ਕਿ ਹਲਕਾ ਦਾਖਾ ਦੇ ਵਿਕਾਸ ਲਈ ਅਸੀਂ ਕੈਪਟਨ ਸੰਦੀਪ ਸੰਧੂ ਨਾਲ ਹਰ ਸਮੇਂ ਖੜ੍ਹੇ ਹਾਂ ਕੈਪਟਨ ਸੰਧੂ ਦੀ ਜਿੱਤ ਯਕੀਨੀ ਹੈ ਬਸ ਐਲਾਨ ਹੋਣਾ ਬਾਕੀ ਹੈ।

 

ਇਸ ਮੌਕੇ ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਮਹਾਨ ਸ਼ਹੀਦ ਦਾ ਪਰਿਵਾਰ ਦੇ ਸਤਿਕਾਰਯੋਗ ਮੈਂਬਰ ਅਤੇ ਖੇਡ ਪ੍ਰਮੋਟਰ ਸਾਡੇ ਪਰਿਵਾਰ 'ਚ ਸ਼ਾਮਲ ਹੋਏ ਹਨ। ਇਸ ਦੇ ਨਾਲ ਹੀ ਆਜਾਦ ਉਮੀਦਵਾਰਾਂ ਵੱਲੋਂ ਮੇਰੇ 'ਤੇ ਭਰੋਸਾ ਕੀਤਾ ਹੈ ਮੈਂ ਇਸ ਲਈ ਉਨ੍ਹਾਂ ਦਾ ਤਹਿ ਦਿਲੋਂ ਰਿਣੀ ਹਾਂ। 

 

ਕੈਪਟਨ ਸੰਧੂ ਨੇ ਕਿਹਾ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਰਿਵਾਰਕ ਮੈਂਬਰਾ ਸਾਹਿਬਾਨ ਅਤੇ ਦੇਵ ਸਰਾਭਾ ਵੱਲੋਂ ਰੱਖੀ ਗਈ ਮੰਗ ਨੂੰ ਪੂਰਾ ਕਰਨਾ ਮੇਰਾ ਫਰਜ ਨਹੀਂ ਧਰਮ ਹੈ, ਜਿਵੇਂ ਕਿ ਮੈੰ ਸ਼ੁਰੂ ਤੋਂ ਕਹਿੰਦਾ ਆ ਰਿਹਾ ਹਾਂ ਕਿ ਹਲਕੇ ਦੇ ਵਿਕਾਸ ਸਮੱਸਿਆਵਾਂ ਅਤੇ ਜਰੂਰਤਾਂ 'ਤੇ ਧਿਆਨ ਦਿੱਤਾ ਜਾਵੇਗਾ, ਮੈਂ ਉਸ ਲਈ ਵਬਨਬੱਧ ਹਾਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:martyr Kartar Singh Sarabha s family member Sukhdev Kaur joins Congress