ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਸਟਰ ਤਾਰਾ ਸਿੰਘ ਦਾ ਵੱਖਰਾ ਖ਼ੁਦਮੁਖ਼ਤਿਆਰ ਸਿੱਖ ਸੂਬਾ ਕਾਇਮ ਕਰਨ ਦਾ ਸੁਫ਼ਨਾ ਹਾਲੇ ਤੱਕ ਪੂਰਾ ਨਹੀਂ ਹੋ ਸਕਿਆ: ਪ੍ਰੋਂ ਜਸਪ੍ਰੀਤ ਕੌਰ

ਮਾਸਟਰ ਤਾਰਾ ਸਿੰਘ ਦਾ ਵੱਖਰਾ ਖ਼ੁਦਮੁਖ਼ਤਿਆਰ ਸਿੱਖ ਸੂਬਾ ਕਾਇਮ ਕਰਨ ਦਾ ਸੁਫ਼ਨਾ ਹਾਲੇ ਤੱਕ ਪੂਰਾ ਨਹੀਂ ਹੋ ਸਕਿਆ

ਅਕਾਲੀ ਲਹਿਰ ਦੀ ਪ੍ਰਮੁੱਖ ਸ਼ਖ਼ਸੀਅਤ ਮਾਸਟਰ ਤਾਰਾ ਸਿੰਘ ਦਾ ਭਾਰਤ ਦੇ ਅੰਦਰ ਹੀ ਇੱਕ ਖ਼ੁਦਮੁਖ਼ਤਿਆਰ ਸਿੱਖ ਸੂਬਾ ਕਾਇਮ ਕਰਨ ਦਾ ਸੁਫ਼ਨਾ ਹਾਲੇ ਤੱਕ ਪੂਰਾ ਨਹੀਂ ਹੋ ਸਕਿਆ। ਇਹ ਪ੍ਰਗਟਾਵਾ ਉਨ੍ਹਾਂ ਦੀ ਪੋਤ-ਨੂੰਹ ਪ੍ਰੋਂ ਜਸਪ੍ਰੀਤ ਕੌਰ ਨੇ ਕੀਤਾ।

ਉੱਘੇ ਆਜ਼ਾਦੀ ਘੁਲਾਟੀਏ ਤੇ ਆਗੂ ਮਾਸਟਰ ਤਾਰਾ ਸਿੰਘ ਹੁਰਾਂ ਦੀ 134ਵੀਂ ਵਰ੍ਹੇਗੰਢ ਮੋਕੇ ਸੂਬਾ ਪੱਧਰੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ `ਚ ਸਮਾਜਕ ਵਿਗਿਆਨ ਦੇ ਪ੍ਰੋਫ਼ੈਸਰ ਜਸਪ੍ਰੀਤ ਕੌਰ ਨੇ ਕਿਹਾ ਕਿ ਜਵਾਹਰਲਾਲ ਨਹਿਰੂ ਨੇ ਮਾਸਟਰ ਤਾਰਾ ਸਿੰਘ ਸਮੇਤ ਹੋਰ ਸਾਰੇ ਸਿੱਖ ਆਗੂਆਂ ਨੂੰ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਨੂੰ ਦੇਸ਼ ਵਿੱਚ ਇੱਕ ਖ਼ੁਦਮੁਖ਼ਤਿਆਰ ਸਿੱਖ ਰਾਜ ਦੀ ਸਥਾਪਨਾ `ਤੇ ਕੋਈ ਇਤਰਾਜ਼ ਨਹੀਂ ਹੈ। ਇਸੇ ਭਰੋਸੇ ਤੋਂ ਬਾਅਦ ਮਾਸਟਰ ਤਾਰਾ ਸਿੰਘ ਨੇ ਦੇਸ਼ ਦੀ ਵੰਡ ਵੇਲੇ ਭਾਰਤ ਵਿੱਚ ਰਹਿਣ ਦਾ ਫ਼ੈਸਲਾ ਕੀਤਾ ਸੀ।

ਪ੍ਰੋ. ਜਸਪ੍ਰੀਤ ਕੌਰ ਨੇ ਕਿਹਾ,‘‘ਦੇਸ਼ ਦੀ ਵੰਡ ਤੋਂ ਬਾਅਦ ਕੇਂਦਰ ਨੇ ਦੇਸ਼ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਕਿ ਉਹ ਸਿੱਖਾਂ ਨੂੰ ਕਾਬੂ ਹੇਠ ਰੱਖਣ ਤੇ ਉਲ੍ਹਾਂ `ਤੇ ਕੁਝ ਪਾਬੰਦੀਆਂ ਵੀ ਲਾਗੂ ਕਰ ਦਿੱਤੀਆਂ। ਇਸੇ ਕਾਰਨ ਮਾਸਟਰ ਤਾਰਾ ਸਿੰਘ ਨੂੰ ਪੰਜਾਬੀ ਸੂਬਾ ਲਹਿਰ ਸ਼ੁਰੂ ਕਰਨ ਲਈ ਮਜਬੂਰ ਹੋਏ ਸਨ।``

‘‘ਉਨ੍ਹਾਂ ਨੇ ‘ਆਜ਼ਾਦ ਪੰਜਾਬ` ਦੀ ਧਾਰਨਾ ਦਾ ਪ੍ਰਸਤਾਵ ਵੀ ਰੱਖਿਆ ਸੀ। ਇਸ ਧਾਰਨਾ ਅਧੀਨ ਉਨ੍ਹਾਂ ਦਾ ਸੁਝਾਅ ਸੀ ਕਿ ਪੰਜਾਬ ਦੀ ਹੱਦਬੰਦੀ ਕੁਝ ਇਸ ਤਰੀਕੇ ਨਾਲ ਕੀਤੀ ਜਾਵੇ ਕਿ ਹਿੰਦੂ, ਮੁਸਲਿਮ ਤੇ ਸਿੱਖ ਕਿਸੇ ਦਾ ਵੀ ਇੱਕ-ਦੂਜੇ `ਤੇ ਵਧੇਰੇ ਪ੍ਰਭਾਵ ਨਾ ਹੋ ਸਕੇ। ਮਾਸਟਰ ਤਾਰਾ ਸਿੰਘ ਨੇ ਕਦੇ ਵੀ ਨਹੀਂ ਚਾਹਿਆ ਕਿ ਭਾਰਤ ਤੋਂ ਵੱਖ ਹੋ ਕੇ ਸਿੱਖਾਂ ਨੂੰ ਕਿਸੇ ਹੋਰ ਦੇਸ਼ ਦੀ ਲੋੜ ਹੈ।``


ਅੰਮ੍ਰਿਤਸਰ ਦੇ ਚੌਕ ਦਾ ਨਾਂਅ ਮਾਸਟਰ ਤਾਰਾ ਸਿੰਘ ਦੇ ਨਾਂਅ `ਤੇ
ਇਸ ਮੌਕੇ ਮੁੱਖ ਮਹਿਮਾਨ ਵਜੋਂ ਮੌਜੂਦ ਸਥਾਨਕ ਸਰਕਾਰਾਂ ਤੇ ਸੈਰ-ਸਪਾਟਾ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮਾਸਟਰ ਤਾਰਾ ਸਿੰਘ ਨੇ ਐਲਾਨ ਕੀਤਾ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਲਾਗਲੇ ਚੌਕ ਦਾ ਨਾਂਅ ਇਸ ਮਹਾਨ ਆਗੂ ਦੇ ਨਾਂਅ `ਤੇ ਰੱਖਿਆ ਜਾਵੇਗਾ। ਚੌਕ ਵਿੱਚ ਮਾਸਟਰ ਜੀ ਦਾ ਬੁੱਤ ਵੀ ਲੱਗੇਗਾ ਅਤੇ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਉਨ੍ਹਾਂ ਦੀਆਂ ਵਸਤੂਆਂ ਵੀ ਰੱਖੀਆਂ ਜਾਣਗੀਆਂ। ਨਵਜੋਤ ਸਿੱਧੂ ਨੇ ਕਿਹਾ ਕਿ ਜੇ ਪਰਿਵਾਰ ਆਪਣੇ ਘਰ ਦਾ ਕੁੱਝ ਹਿੱਸਾ ਦੇਣ ਲਈ ਮੰਨ ਜਾਵੇ, ਤਾਂ ਇੱਕ ਯਾਦਗਾਰ ਉੱਥੇ ਵੀ ਸਥਾਪਤ ਕੀਤੀ ਜਾਵੇਗੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Master Tara Singhs drea