ਲੁਧਿਆਣਾ ’ਚ ਅੱਜ ਸਵੇਰੇ ਦੋਮੋਰੀਆ ਪੁਲ ਸੜਕ ਉੱਤੇ ਛਾਵਣੀ ਮੁਹੱਲੇ ’ਚ ਗੱਦਿਆਂ ਦੀ ਇੱਕ ਫ਼ੈਕਟਰੀ ਨੂੰ ਅੱਗ ਲੱਗਣ ਕਾਰਨ 50 ਸਾਲਾਂ ਦੀ ਇੱਕ ਔਰਤ ਦੀ ਮੌਤ ਹੋ ਗਈ ਹੈ। ਇਸ ਅਗਨੀਕਾਂਡ ’ਚ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਫ਼ੈਕਟਰੀ ’ਚੋਂ ਨਿੱਕਲਦਾ ਧੂੰਆਂ ਦੂਰ–ਦੂਰ ਤੱਕ ਲੋਕਾਂ ਨੇ ਵੇਖਿਆ। ਚਸ਼ਮਦੀਦ ਗਵਾਹਾਂ ਮੁਤਾਬਕ ਸਵੇਰੇ ਸਾਢੇ ਛੇ ਵਜੇ ਤੱਕ ਅੱਗ ਬੁਝਾਉਣ ਵਾਲੇ ਦਰਜਨਾਂ ਇੰਜਣ ਪੁੱਜ ਚੁੱਕੇ ਸਨ।
ਬਾਹਰ ਸੜਕ ਉੱਤੇ ਖੜ੍ਹੇ ਦੋ ਦੋ–ਪਹੀਆ ਵਾਹਨ ਵੀ ਸੜ ਕੇ ਸੁਆਹ ਹੋ ਗਏ। ਤੀਜੀ ਮੰਜ਼ਿਲ ਉੱਤੇ ਬਹੁਤ ਸਾਰੇ ਲੋਕ ਝੁਲਸੇ ਹਨ; ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਉਸੇ ਮੰਜ਼ਿਲ ਉੱਤੇ 50 ਸਾਲਾ ਔਰਤ ਵੀ ਫਸ ਕੇ ਝੁਲਸ ਗਈ ਸੀ; ਜਿਸ ਨੇ ਬਾਅਦ ’ਚ ਦਮ ਤੋੜ ਦਿੱਤਾ।
ਇਹ ਖ਼ਬਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਕਾਰਨਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਸੀ।