ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਂ ਦਲਿਤ ਹਾਂ ਇਸ ਕਰਕੇ ਮੈਨੂੰ ਨਿਸ਼ਾਨਾ ਬਣਾਇਆ ਜਾ ਰਿਹਾ- ਚਰਨਜੀਤ ਚੰਨੀ

ਚਰਨਜੀਤ ਚੰਨੀ

ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖ਼ਰਕਾਰ ਗ਼ਲਤ ਮੈਸੇਜ ਵਿਵਾਦ ਉੱਤੇ ਆਪਣੀ ਚੁੱਪੀ ਤੋੜ ਦਿੱਤੀ ਹੈ। ਵਿਰੋਧੀ ਪਾਰਟੀਆਂ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਲਗਾਤਾਰ ਚੰਨੀ ਨੂੰ ਬਰਖ਼ਾਸਤ ਕਰਨ ਦੀ ਮੰਗ ਕਰ ਰਹੀਆਂ ਹਨ।

 

 ਚਰਨਜੀਤ ਸਿੰਘ ਚੰਨੀ ਉੱਤੇ ਕਥਿਤ ਤੌਰ 'ਤੇ ਇਕ ਮਹਿਲਾ ਆਈਏਐਸ ਅਧਿਕਾਰੀ ਨੂੰ ਗ਼ਲਤ ਸੁਨੇਹੇ ਭੇਜਣ ਦੇ ਦੋਸ਼ ਲੱਗੇ ਹਨ। ਆਪਣੀ ਵਿਦੇਸ਼ ਯਾਤਰਾ ਤੋਂ ਵਾਪਸ ਆ ਚੁੱਕੇ ਚੰਨੀ ਨੇ ਪਹਿਲੀ ਵਾਰ ਮੀਡੀਆ ਸਾਹਮਣੇ ਖੁੱਲ੍ਹ ਕੇ ਇਸ ਮੁੱਦੇ ਉੱਤੇ ਗੱਲ ਕੀਤੀ ਹੈ। ਚੰਨੀ ਨੇ ਸਾਫ਼ ਕੀਤਾ ਕਿ ਉਨ੍ਹਾਂ ਨੇ ਉਹ  ਮੈਸੇਜ ਗ਼ਲਤੀ ਨਾਲ ਉਸ ਅਧਿਕਾਰੀ ਨੂੰ ਭੇਜ ਦਿੱਤਾ ਸੀ।

 

ਉਨ੍ਹਾਂ ਕਿਹਾ, "ਮੈਂ ਹਮੇਸ਼ਾ ਔਰਤ ਦਾ ਸਤਿਕਾਰ ਕਰਦਾ ਹਾਂ ... ਮੇਰੇ ਦਫ਼ਤਰ ਵਿੱਚ ਦੋ ਪ੍ਰਾਈਵੇਟ ਸਕੱਤਰ ਹਨ, ਮੇਰੇ ਹਲਕੇ ਵਿੱਚ ਤਿੰਨ ਬਲਾਕ ਪ੍ਰਧਾਨ, ਜੋ ਕਿ ਔਰਤਾਂ ਹਨ ਤੇ ਮੈਂ ਉਨ੍ਹਾਂ ਨਾਲ ਹਮੇਸ਼ਾ ਆਦਰ  ਸਹਿਤ ਗੱਲ ਕਰਦਾ ਹਾਂ, ਮੈਂ ਔਰਤ ਅਧਿਕਾਰੀ ਤੋਂ ਮਾਫੀ ਮੰਗ ਲਈ ਹੈ . ਇਸ ਤੋਂ ਬਾਅਦ ਇਹ ਮਾਮਲਾ ਖ਼ਤਮ ਹੋ ਗਿਆ।"

 

ਚੰਨੀ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਨੂੰ ਉਭਾਰਨ ਦਾ ਕੰਮ ਕਰ ਰਹੀ ਹੈ. "ਮੈਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂ ਕਿ ਮੈਂ ਇੱਕ ਦਲਿਤ ਹਾਂ ਤੇ ਰਾਜ ਵਿੱਚ ਦਲਿਤਾਂ ਦੇ ਮੁੱਦੇ ਉਠਾ ਰਿਹਾ ਹਾਂ." 

 

 ਮੈਂ ਮੁੱਖ ਮੰਤਰੀ ਦੀ ਸੰਤੁਸ਼ਟੀ ਲਈ ਪਹਿਲਾਂ ਹੀ ਆਪਣਾ ਸਪਸ਼ਟੀਕਰਨ ਦਿੱਤਾ ਹੈ. "ਮੁੱਖ ਮੰਤਰੀ ਸਭ ਤੋਂ ਉੱਤੇ ਹੈ ... ਅਸੀਂ ਮੁੱਖ ਮੰਤਰੀ ਦੇ ਨਿਰਦੇਸ਼ਾਂ ਹੇਠ ਕੰਮ ਕਰਦੇ ਹਾਂ ... ਜੇ ਉਹ ਮੇਰੇ ਵਿਰੁੱਧ ਕੋਈ ਫੈਸਲਾ ਲੈਂਦੇ ਹਨ ਤਾਂ ਮੈਨੂੰ ਉਹ ਸਵੀਕਾਰ ਹੋਵੇਗਾ।"

 

 ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇੱਕ ਵਾਰ ਫਿਰ ਮੰਤਰੀ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਦੁਹਰਾਇਆ ਹੈ। ਪਾਰਟੀ ਦੇ ਜਨਰਲ ਸਕੱਤਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੰਤਰੀ ਦੇ ਕੰਮ ਨੇ ਉਨ੍ਹਾਂ ਦੀ ਨੈਤਿਕਤਾ 'ਤੇ ਸਵਾਲ ਖੜ੍ਹੇ ਕੀਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:me too row punjab minister channi says i am getting targeted because am a dalit