ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੰਪਰੈਸਰ ਫੱਟਣ ਨਾਲ ਮਕੈਨਿਕ ਦੁਕਾਨਦਾਰ ਦੀ ਧਮਾਕੇ 'ਚ ਮੌਤ 

ਸ੍ਰੀ ਅਨੰਦਪੁਰ ਸਾਹਿਬ-ਮਾਤਾ ਨੈਣਾ ਦੇਵੀ ਮੁੱਖ ਮਾਰਗ 'ਤੇ ਪਿੰਡ ਲਮਲੈਹੜੀ ਵਿਖੇ ਭਾਖੜਾ ਨਹਿਰ ਦੇ ਪੁੱਲ ਨੇੜੇ ਸਥਿਤ ਚੰਡੀਗੜ੍ਹ ਆਟੋ ਰੀਪੇਅਰ ਦੁਕਾਨ 'ਤੇ ਲੱਗੇ ਹਵਾ ਵਾਲੇ ਕੰਪਰੈਸ਼ਰ ਦੇ ਅਚਾਨਕ ਫੱਟ ਜਾਣ ਨਾਲ ਹੋਏ ਜੋਰਦਾਰ ਧਮਾਕੇ 'ਚ ਦੁਕਾਨ ਮਾਲਕ ਮਕੈਨਿਕ ਦੀ ਮੌਤ ਹੋ ਗਈ।
 

ਕੁਲਵਿੰਦਰ ਭਾਟੀਆ ਦੀ ਰਿਪੋਰਟ ਮੁਤਾਬਿਕ ਬੁੱਧਵਾਰ ਨੂੰ ਬਾਅਦ ਦੁਪਹਿਰ ਉਕਤ ਆਟੋ ਰੀਪੇਅਰ ਦੇ ਦੁਕਾਨਦਾਰ ਵੱਲੋਂ ਹਵਾ ਭਰਨ ਵਾਲੇ ਕੰਪਰੈਸ਼ਰ 'ਚ ਹਵਾ ਭਰੀ ਜਾ ਰਹੀ ਸੀ। ਇਸੇ ਦੌਰਾਨ ਕੰਪਰੈਸ਼ਰ 'ਚ ਜ਼ੋਰਦਾਰ ਧਮਾਕਾ ਹੋ ਗਿਆ। ਇਸ ਨਾਲ ਉਕਤ ਮਕੈਨਿਕ ਦੁਕਾਨਦਾਰ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਨਾਲ ਲੱਗਦੇ ਦੁਕਾਨਦਾਰਾਂ ਵੱਲੋਂ ਤੁਰੰਤ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਜ਼ਖਮੀ ਦੁਕਾਨਦਾਰ ਨੂੰ ਮ੍ਰਿਤਕ ਐਲਾਨ ਦਿੱਤਾ।
 

ਮ੍ਰਿਤਕ ਦੁਕਾਨਦਾਰ ਦੀ ਪਛਾਣ ਕੇਵਲ ਸਿੰਘ ਪੁੱਤਰ ਠੇਕੇਦਾਰ ਕਿਸ਼ਨ ਸਿੰਘ ਵਾਸੀ ਪਿੰਡ ਲਮਲੈਹੜੀ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਵਜੋਂ ਹੋਈ । ਵਾਪਰੀ ਉਕਤ ਘਟਨਾ ਸਬੰਧੀ ਏਐਸਆਈ ਸਮਸ਼ੇਰ ਸਿੰਘ ਨੇ ਦੱਸਿਆ ਕਿ ਹਾਦਸੇ ਦਾ ਸਿਕਾਰ ਹੋਏ ਦੁਕਾਨਦਾਰ ਦੇ ਪ੍ਰੀਵਾਰ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mechanic shopper dies in explosion of compressor