ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਹੜ੍ਹ–ਪ੍ਰਭਾਵਿਤ ਖੇਤਰਾਂ ’ਚ ਮੈਡੀਕਲ ਕੈਂਪ ਲੱਗਣੇ ਸ਼ੁਰੂ

ਪੰਜਾਬ ਦੇ ਹੜ੍ਹ–ਪ੍ਰਭਾਵਿਤ ਖੇਤਰਾਂ ’ਚ ਮੈਡੀਕਲ ਕੈਂਪ ਲੱਗਣੇ ਸ਼ੁਰੂ

ਪੰਜਾਬ ਦੇ ਸੈਂਕੜੇ ਪਿੰਡ ਹੜ੍ਹਾਂ ਦੀ ਮਾਰ ਹੇਠ ਆ ਚੁੱਕੇ ਹਨ। ਉਨ੍ਹਾਂ ਥਾਵਾਂ ਉੱਤੇ ਹੁਣ ਸਰਕਾਰ ਵੱਲੋਂ ਖ਼ਾਸ ਮੈਡੀਕਲ ਕੈਂਪ ਲਾਉਣੇ ਸ਼ੁਰੂ ਕਰ ਦਿੱਤੇ ਗਏ ਹਨ ਕਿਉਂਕਿ ਉਨ੍ਹਾਂ ਨੂੰ ਕਈ ਦਿਨ ਔਖੇ ਵੇਲਿਆਂ ਵਿੱਚੋਂ ਲੰਘਣਾ ਪਿਆ ਹੈ ਤੇ ਉਹ ਕੁਝ ਬੀਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਹਨ।

 

 

ਦੂਜੇ ਖੜ੍ਹੇ ਪਾਣੀ ਦੇ ਸੜਨ ਨਾਲ ਵੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੇਜ਼ੀ ਨਾਲ ਫੈਲਦੀਆਂ ਹਨ। ਉਸ ਥਾਂ ਧਰਤੀ ਹੇਠਲਾ ਪਾਣੀ ਵੀ ਗੰਧਲਾ ਤੇ ਦੂਸ਼ਿਤ ਹੁੰਦਾ ਹੈ। ਇਸ ਤੋਂ ਇਲਾਵਾ ਕਈ ਥਾਵਾਂ ਉੱਤੇ ਪਸ਼ੂ ਮਰੇ ਪਏ ਹਨ; ਜਿਨ੍ਹਾਂ ਦੀਆਂ ਲਾਸ਼ਾਂ ਨੂੰ ਹੁਣ ਟਿਕਾਣੇ ਲਾਇਆ ਜਾ ਰਿਹਾ ਹੈ।

 

 

ਅੱਜ ਫ਼ਿਰੋਜ਼ਪੁਰ ਦੇ ਮੱਖੂ ਲਾਗਲੇ ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ਲਾਲੂਵਾਲਾ, ਜੋਗੇਵਾਲਾ ਤੇ ਜਮਾਲੀਵਾਲਾ ਵਿੱਚ ਮੈਡੀਕਲ ਕੈਂਪ ਲਾਏ ਗਏ। ਇਸ ਕੰਮ ਲਈ 16 ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

 

 

ਮੋਬਾਇਲ ਮੈਡੀਕਲ ਟੀਮਾਂ ਵੱਲੋਂ ਮੈਡੀਕਲ ਨਿਰੀਖਣ ਤੋਂ ਬਾਅਦ ਮਰੀਜ਼ਾਂ ਨੂੰ ਲੋੜੀਂਦੀਆਂ ਦਵਾਈਆਂ ਵੀ ਦਿੱਤੀਆਂ ਗਈਆਂ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Medical Camps are being held in Punjab s flood affected areas