ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਨੇ ਮੰਗੀਆਂ 40 ਅਸਾਮੀਆਂ ਲਈ ਅਰਜ਼ੀਆਂ


16 ਪ੍ਰੋਫੈਸਰਾਂ, 16 ਐਸੋਸੀਏਟ ਪ੍ਰੋਫੈਸਰਾਂ ਅਤੇ 8 ਅਸਿਸਟੈਂਟ ਪ੍ਰੋਫੈਸਰਾਂ ਦੀਆਂ ਭਰੀਆ ਜਾਣਗੀਆਂ ਅਸਾਮੀਆਂ

 

ਪੰੰਜਾਬ ਸਰਕਾਰ ਵੱਲੋਂ ਰਾਜ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਸਿੱਧੇ ਕੋਟੇ ਦੀਆਂ 40 ਅਸਾਮੀਆਂ ਲਈ ਅਰਜ਼ੀਆਂ ਮੰਗੀਆ ਗਈਆਂ ਹਨ। ਇਹ ਭਰਤੀ ਪੰਜਾਬ ਡਾਕਟਰੀ ਸਿੱਖਿਆ (ਗਰੁੱਪ - ਏ) ਸਰਵਿਸ ਰੂਲ 2019 ਅਧੀਨ ਕੀਤੀ ਜਾਵੇਗੀ।


 
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ  ਰਾਜ ਸਰਕਾਰ ਵੱਲੋਂ ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਇਹ ਭਰਤੀ ਕੀਤੀ ਜਾ ਰਹੀ ਹੈ। 

 

ਬੁਲਾਰੇ ਨੇ ਦੱਸਿਆ ਕਿ ਇਸ ਭਰਤੀ ਸਬੰਧੀ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਵਲੋਂ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਅਸਾਮੀਆਂ ਲਈ ਬਿਨੈ ਕਰਨ ਦੇ ਇੱਛੁਕ ਬੇਨਤੀ ਪੱਤਰ ਵਿਭਾਗ ਦੀ ਵੈਬਸਾਇਟ  http://www.punjabmedicaleducation.org ਤੋਂ ਡਾਊਨਲੋਡ ਕਰ ਕੇ ਭਰਨ ਉਪਰੰਤ ਬੈਂਕ ਡਰਾਫਟ ਸਮੇਤ ਡਾਇਰੈਕਟੋਰੇਟ ਡਾਕਟਰੀ ਸਿੱਖਿਆ ਅਤੇ ਖੋਜ ਪੰਜਾਬ ਨੂੰ ਭੇਜਣਗੇ।

 

ਬੁਲਾਰੇ ਨੇ ਦੱਸਿਆ ਕਿ ਜਿਨ੍ਹਾਂ ਡਾਕਟਰੀ ਸਿੱਖਿਆ ਅਤੇ ਖੋਜ  ਦੇ ਵਿਭਾਗਾਂ ਵਿੱਚ ਅਸਾਮੀ ਭਰੀਆਂ ਜਾਣੀਆਂ ਹਨ ਉਨ੍ਹਾਂ ਵਿੱਚ ਨਿਊਕਲੀਅਰ ਮੈਡੀਸਨ ਵਿੱਚ ਪ੍ਰੋਫੈਸਰ ਦੀ ਇਕ, ਐਸੋਸੀਏਟ ਪ੍ਰੋਫੈਸਰ ਦੀ ਇਕ ਅਤੇ ਅਸਿਸਟੈਂਟ ਪ੍ਰੋਫੈਸਰ ਦੀ ਇਕ ਅਸਾਮੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। 

 

ਇਸੇ ਤਰ੍ਹਾਂ ਫਿਜੀਕਲ ਮੈਡੀਸਨ ਐਂਡ ਰੀਹਬਲਟੇਸ਼ਨ ਵਿੱਚ ਪ੍ਰੋਫ਼ੈਸਰ ਦੀ ਇੱਕ ਅਤੇ ਐਸੋਸੀਏਟ ਪ੍ਰੋਫ਼ੈਸਰ ਦੀ ਇਕ, ਹੋਸਪਟਿਲ ਐਡਮਨਿਸਟ੍ਰੇਸ਼ਨ ਵਿੱਚ ਪ੍ਰੋਫੈਸਰ ਦੀ ਇਕ, ਐਸੋਸੀਏਟ ਪ੍ਰੋਫ਼ੈਸਰ ਦੀ ਇਕ ਅਤੇ ਅਸਿਸਟੈਂਟ ਪ੍ਰੋਫ਼ੈਸਰ ਦੀ ਇਕ ਅਸਾਮੀ ਲਈ, ਨਿਊਨੇਟਲੋਜੀ ਵਿੱਚ ਪ੍ਰੋਫ਼ੈਸਰ ਦੀ ਇਕ, ਐਸੋਸੀਏਟ ਪ੍ਰੋਫ਼ੈਸਰ ਦੀ ਇਕ ਅਤੇ ਅਸਿਸਟੈਂਟ ਪ੍ਰੋਫੈਸਰ ਦੀ ਇਕ ਅਸਾਮੀ ਲਈ, ਕਾਰਡੀਊਲੋਜੀ ਵਿੱਚ ਪ੍ਰੋਫ਼ੈਸਰ ਦੀ ਇਕ, ਐਸੋਸੀਏਟ ਪ੍ਰੋਫ਼ੈਸਰ ਦੀ ਇਕ ਅਤੇ ਅਸਿਸਟੈਂਟ ਪ੍ਰੋਫੈਸਰ ਦੀ ਇਕ ਅਸਾਮੀ ਲਈ, ਐਂਡੋਕ੍ਰੋਨੋਲਜੀ ਵਿੱਚ ਪ੍ਰੋਫ਼ੈਸਰ ਦੀ ਇਕ ਅਤੇ ਐਸੋਸ਼ੀਏਟ ਪ੍ਰੋਫੈਸਰ ਦੀ ਇਕ, ਮੈਡੀਕਲ ਗੈਸਟ੍ਰੋਏਟ੍ਰੋਲੋਜੀ ਵਿੱਚ ਪ੍ਰੋਫੈਸਰ ਦੀ ਇਕ, ਐਸੋਸ਼ੀਏਟ ਪ੍ਰੋਫੈਸਰ ਦੀ ਇਕ ਅਤੇ ਅਸਿਸਟੈਂਟ ਪ੍ਰੋਫ਼ੈਸਰ ਦੀ ਇਕ ਅਸਾਮੀ ਲਈ, ਮੈਡੀਕਲ ਉਨਕੋਲੋਜੀ ਵਿੱਚ ਪ੍ਰੋਫੈਸਰ ਦੀ ਇਕ, ਐਸੋਸ਼ੀਏਟ ਪ੍ਰੋਫੈਸਰ ਦੀ ਇਕ ਅਤੇ ਅਸਿਸਟੈਂਟ ਪ੍ਰੋਫੈਸਰ ਦੀ ਇਕ ਅਸਾਮੀ ਲਈ, ਨੈਫਰੋਲੋਜੀ ਵਿੱਚ ਪ੍ਰੋਫੈਸਰ ਦੀ ਇਕ ਅਤੇ ਐਸੋਸੀਏਟ ਪ੍ਰੋਫੈਸਰ ਦੀ ਇਕ, ਨਿਊਰੋਲੋਜੀ ਵਿੱਚ ਪ੍ਰੋਫੈਸਰ ਦੀ ਇਕ ਅਤੇ ਐਸੋਸ਼ੀਏਟ ਪ੍ਰੋਫੈਸਰ ਦੀ ਇਕ, ਕਾਰਡੀਉ ਵਸਕੂਲਰ ਐਂਡ ਥਰੋਕਿਕ ਸਰਜਰੀ ਵਿਚ ਪ੍ਰੋਫੈਸਰ ਦੀ ਇਕ, ਐਸੋਸੀਏਟ ਪ੍ਰੋਫੈਸਰ ਦੀ ਇਕ ਅਤੇ ਅਸਿਸਟੈਂਟ ਪ੍ਰੋਫੈਸਰ ਦੀ ਇਕ, ਯਰੂਲੋਜੀ ਵਿੱਚ ਪ੍ਰੋਫ਼ੈਸਰ ਦੀ ਇਕ ਅਤੇ ਐਸੋਸ਼ੀਏਟ ਪ੍ਰੋਫ਼ੈਸਰ ਦੀ ਇਕ,ਨਿਊਰੋ ਸਰਜਰੀ ਵਿੱਚ ਪ੍ਰੋਫੈਸਰ ਦੀ ਇਕ ਅਤੇ ਐਸੋਸ਼ੀਏਟ ਪ੍ਰੋਫੈਸਰ ਦੀ ਇਕ, ਪੈਡੇਆਟ੍ਰਿਕ ਸਰਜਰੀ ਵਿੱਚ ਪ੍ਰੋਫ਼ੈਸਰ ਦੀ ਇਕ, ਐਸੋਸੀਏਟ ਪ੍ਰੋਫ਼ੈਸਰ ਦੀ ਇਕ ਅਤੇ ਅਸਿਸਟੈਂਟ ਪ੍ਰੋਫ਼ੈਸਰ ਦੀ ਇਕ, ਪਲਾਸਟਿਕ ਐਂਡ ਰੀਕੰਸਟਰਕਟਿਵ ਸਰਜਰੀ ਵਿੱਚ ਪ੍ਰੋਫ਼ੈਸਰ ਦੀ ਇਕ ਅਤੇ ਐਸੋਸੀਏਟ ਪ੍ਰੋਫ਼ੈਸਰ ਦੀ ਇਕ ਅਤੇ ਸਰਜੀਕਲ ਉਨਕੋਲੋਜੀ ਵਿੱਚ ਪ੍ਰੋਫ਼ੈਸਰ ਦੀ ਇਕ ਅਤੇ ਐਸੋਸੀਏਟ ਪ੍ਰੋਫ਼ੈਸਰ ਦੀ ਇਕ ਅਸਾਮੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਅਰਜ਼ੀਆਂ 2 ਸਤੰਬਰ 2019 ਨੂੰ ਸ਼ਾਮ ਪੰਜ ਵਜੇ ਤੱਕ ਸਵੀਕਾਰ ਕੀਤੀਆਂ ਜਾਣਗੀਆਂ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Medical Education and Research Department invites applications for 40 vacancies of professors