ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ-ਵਾਇਰਸ ਦੇ ਖਤਰੇ ਖਿਲਾਫ ਡਾਕਟਰੀ ਟੀਮ 24 ਘੰਟੇ ਸਰਗਰਮ: ਬਲਬੀਰ ਸਿੱਧੂ

ਮੋਹਾਲੀ ਤੋਂ ਕਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਜਿਸਨੂੰ ਕੱਲ੍ਹ ਪੀ.ਜੀ.ਆਈ. ਦਾਖ਼ਲ ਕੀਤਾ ਗਿਆ ਸੀ, ਦੇ ਮੈਡੀਕਲ ਟੈਸਟ ਨੈਗਟਿਵ ਆਏ ਹਨ ਅਤੇ ਉਕਤ ਵਿਅਕਤੀ ਵਿੱਚ ਇਸ ਵਾਇਰਸ ਦਾ ਕੋਈ ਲੱਛਣ ਨਹੀਂ ਪਾਇਆ ਗਿਆ

 

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱÎਸਿਆ ਕਿ ਨੈਸ਼ਨਲ ਇੰਸਟੀਚਿਊਟ ਆਫ਼ ਵਿਰੋਲੋਜੀ (ਐਨ.ਆਈ.ਵੀ.), ਪੁਣੇ ਨੂੰ ਪੀ.ਜੀ.ਆਈ. ਦੁਆਰਾ ਮਰੀਜ਼ ਦੇ ਟੈਸਟ ਸੈਂਪਲ ਭੇਜੇ ਗਏ ਸਨ ਜਿਸਨੇ ਇਹ ਸੈਂਪਲ ਨੈਗਟਿਵ ਹੋਣ ਦੀ ਪੁਸ਼ਟੀ ਕੀਤੀ ਹੈ

 

 

ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਵਿੱਚ ਕਰੋਨਾ ਵਾਇਰਸ ਦਾ ਕੋਈ ਮਾਮਲਾ ਨਹੀਂ ਹੈਹੁਸ਼ਿਆਰਪੁਰ ਨਾਲ ਸਬੰਧਤ ਮਹਿਲਾ ਮਰੀਜ਼ ਜਿਸ ਦੀ ਚੀਨ ਦੇ ਹਵਾਈ ਅੱਡੇ ਵਿਖੇ ਸਟੇਅ ਸੀ, ਦਾ ਪਤਾ ਚੱਲਿਆ ਹੈ, ਜਿਸਦੀ ਡਾਕਟਰਾਂ ਵੱਲੋਂ ਜਾਂਚ ਕੀਤੀ ਗਈ ਅਤੇ ਉਸਨੂੰ ਘਰ ਵਿੱਚ ਵੱਖਰਾ ਰੱਖਿਆ ਗਿਆ ਹੈ

 

ਉਨ੍ਹਾਂ ਦੱਸਿਆ ਕਿ ਅਟਾਰੀ ਸਰਹੱਦ ਅਤੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਖੇ ਨਜ਼ਰ ਰੱਖਣ ਲਈ ਦੋਵੇਂ ਥਾਵਾਂ 'ਤੇ ਮੈਡੀਕਲ ਚੈੱਕ ਪੋਸਟ ਬਣਾਈ ਗਈ ਹੈਉਨ੍ਹਾਂ ਕਿਹਾ ਕਿ ਇਸ ਸਮਰਪਿਤ ਮੈਡੀਕਲ ਚੈੱਕ ਪੋਸਟ ਨਾਲ ਪਾਕਿਸਤਾਨ ਦੀ ਯਾਤਰਾ ਕਰਨ ਵਾਲੇ ਲੋਕਾਂ ਵਿਚ ਜਾਗਰੂਕਤਾ ਵੀ ਪੈਦਾ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਚੀਨ ਦੀ ਯਾਤਰਾ ਅਤੇ ਵਾਇਰਸ ਦੇ ਲੱਛਣ ਹੋਣ ਸਬੰਧੀ ਸਵੈ-ਘੋਸ਼ਣਾ ਦੇਣ ਲਈ ਕਿਹਾ ਗਿਆ ਹੈ

 

ਸਿਹਤ ਮੰਤਰੀ ਨੇ ਦੱਸਿਆ ਕਿ ਅੱਜ ਅੰਮ੍ਰਿਤਸਰ ਹਵਾਈ ਅੱਡੇ ਲਈ ਤਿੰਨ ਉਡਾਣਾਂ ਸਨ ਅਤੇ ਸ਼ਾਮ 4 ਵਜੇ ਤੱਕ ਸਿਰਫ਼ ਇੱਕ ਉਡਾਣ ਪਹੁੰਚੀਉਨ੍ਹਾਂ ਦੱਸਿਆ ਕਿ ਮੈਡੀਕਲ ਟੀਮਾਂ ਵੱਲੋਂ 186 ਯਾਤਰੀਆਂ ਦੀ ਸਕਰੀਨਿੰਗ ਕੀਤੀ ਗਈ ਅਤੇ ਕਿਸੇ ਵਿੱਚ ਵੀ ਇਸ ਵਾਇਰਸ ਦੇ ਲੱਛਣ ਨਹੀਂ ਪਾਏ ਗਏ ਅਤੇ ਅੱਗੇ ਆਉਣ ਵਾਲੀਆਂ ਉਡਾਣਾਂ ਦੀ ਦੀ ਸਕਰੀਨਿੰਗ ਲਈ ਟੀਮਾਂ ਤਿਆਰ ਹਨਇਸੇ ਤਰ੍ਹਾਂ ਮੋਹਾਲੀ ਹਵਾਈ ਅੱਡੇ 'ਤੇ ਅੱਜ ਸਿਰਫ਼ ਇੱਕ ਉਡਾਣ ਉਤਰੀ ਅਤੇ ਸਿਹਤ ਵਿਭਾਗ ਵੱਲੋਂ ਸਾਰੇ 186 ਯਾਤਰੀਆਂ ਦੀ ਸਕਰੀਨਿੰਗ ਕੀਤੀ ਗਈ

 

 

. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਚੀਨ ਅਤੇ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਰ ਦੇਸ਼ਾਂ ਦੀ ਯਾਤਰਾ ਕਰਨ ਵਾਲੇ 17 ਯਾਤਰੀਆਂ ਨੂੰ ਨਿਗਰਾਨੀ ਅਧੀਨ ਰੱÎਖਿਆ ਗਿਆ ਹੈਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਉੱਭਰ ਰਹੇ ਖਤਰੇ ਦੇ ਮੱਦੇਨਜ਼ਰ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਟੀਮਾਂ 24 ਘੰਟੇ ਸਰਗਰਮ ਹਨ

 

ਉਨ੍ਹਾਂ ਦੱਸਿਆ ਕਿ ਕਰੋਨਾ ਵਾਇਰਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਸੂਚਨਾ ਲਈ 104 ਹੈਲਪਲਾਈਨ ਨੰਬਰ 24 ਘੰਟੇ ਚਾਲੂ ਹੈਕਰੋਨਾ ਵਾਇਰਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕੋਈ ਵੀ ਵਿਅਕਤੀ ਇਸ ਨੰਬਰ 'ਤੇ ਸੰਪਰਕ ਕਰ ਸਰਦਾ ਹੈ

 

ਸਿਹਤ ਮੰਤਰੀ ਨੇ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਜੋ ਚੀਨ ਦੀ ਯਾਤਰਾ ਕਰ ਚੁੱਕਾ ਹੈ ਅਤੇ 1 ਜਨਵਰੀ, 2020 ਤੋਂ ਭਾਰਤ ਆਇਆ ਹੈ, ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਨੂੰ ਰਿਪੋਰਟ ਕਰਨੀ ਚਾਹੀਦੀ ਹੈ ਜਾਂ 104 ਹੈਲਪਲਾਈਨ ਨੰਬਰ ਤੇ ਫ਼ੋਨ ਕਰਨਾ ਚਾਹੀਦਾ ਹੈ ਤਾਂ ਜੋ ਸਿਹਤ ਵਿਭਾਗ ਉਨ੍ਹਾਂ ਦੀ ਸਿਹਤ ਦੀ ਜਾਂਚ ਕਰਕੇ ਜ਼ਰੂਰੀ ਉਪਾਅ ਕਰ ਸਕੇ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Medical team active 24 hours against corona-virus threat: Balbir Sidhu