ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਲੋ ਪੰਜਾਬ `ਚ ਨਵੀਂ ਪੀੜ੍ਹੀ ਦੇ ਸੰਭਾਵੀ ਸਿਆਸੀ ਆਗੂਆਂ ਨਿਰਵਾਣ, ਅਰਜਨ ਤੇ ਮਹਿਤਾਬ ਨੂੰ

ਮਿਲੋ ਪੰਜਾਬ `ਚ ਨਵੀਂ ਪੀੜ੍ਹੀ ਦੇ ਸੰਭਾਵੀ ਸਿਆਸੀ ਆਗੂਆਂ ਨਿਰਵਾਣ, ਅਰਜਨ ਤੇ ਮਹਿਤਾਬ ਨੂੰ

ਪੰਜਾਬ ਦੇ ਜਿ਼ਆਦਾਤਰ ਸੀਨੀਅਰ ਆਗੂਆਂ ਨੇ ਹੁਣ ਆਪਣੀਆਂ ਅਗਲੀਆਂ ਨਸਲਾਂ ਨੂੰ ਹੌਲੀ-ਹੌਲੀ ਸਿਆਸੀ-ਦ੍ਰਿਸ਼ `ਚ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਅਗਲੇ ਵਰ੍ਹੇ ਦੀਆਂ ਲੋਕ ਸਭਾ ਚੋਣਾਂ `ਚ ਕੁਝ ਨੁੰ ਚੋਣ ਮੈਦਾਨ `ਚ ਵੀ ਉਤਾਰਿਆ ਜਾ ਸਕਦਾ ਹੈ।


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਵਰ੍ਹੇ ਦੀਆਂ ਸੂਬਾਈ ਚੋਣਾਂ ਦੌਰਾਨ ਖ਼ੁਦ ਇਹ ਆਖਿਆ ਸੀ ਕਿ ਇੱਕ ਪਰਿਵਾਰ `ਚੋਂ ਸਿਰਫ਼ ਇੱਕ ਜਣੇ ਨੂੰ ਹੀ ਪਾਰਟੀ ਉਮੀਦਵਾਰ ਬਣਾਇਆ ਜਾਵੇਗਾ। ਉਨ੍ਹਾਂ ਆਪਣੇ ਇਕਲੌਤੇ ਪੁੱਤਰ ਰਣਇੰਦਰ ਸਿੰਘ ਨੂੰ ਚੋਣ ਮੁਕਾਬਲਿਆਂ ਤੋਂ ਬਾਹਰ ਰੱਖਿਆ ਹੈ। ਉਹ ਦੋ ਵਾਰ ਚੋਣ ਹਾਰ ਚੁੱਕਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਤਿੰਨ ਵਾਰ ਪਟਿਆਲਾ ਤੋਂ ਐੱਮਪੀ ਚੁਣੇ ਜਾ ਚੁੱਕੇ ਹਨ ਤੇ ਉਹ ਅਗਲੀਆਂ ਲੋਕ ਸਭਾ ਚੋਣਾਂ `ਚ ਉਮੀਦਵਾਰੀ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਸਕਦੇ ਹਨ।


ਪਟਿਆਲਾ `ਚ ਨਵਾਂ ਸ਼ਾਹੀ ਚਿਹਰਾ ਨਿਰਵਾਣ ਸਿੰਘ
ਕੈਪਟਨ ਅਮਰਿੰਦਰ ਸਿੰਘ ਦੀ ਧੀ ਜਯਾ ਇੰਦਰ ਕੌਰ ਦੇ ਛੋਟੇ ਪੁੱਤਰ (ਕੈਪਟਨ ਦਾ ਦੋਹਤਾ) ਨਿਰਵਾਣ ਸਿੰਘ ਨੂੰ ਹੁਣ ਸੂਬਾਈ ਸਿਆਸਤ ਲਈ ਤਿਆਰ ਕੀਤਾ ਜਾ ਰਿਹਾ ਹੈ। ਉਹ ਦਿੱਲੀ ਦੇ ਸੇਂਟ ਸਟੀਫ਼ਨ`ਜ਼ ਕਾਲਜ ਤੋਂ ਇਤਿਹਾਸ (ਆਨਰਜ਼) ਵਿਸ਼ੇ `ਚ ਗ੍ਰੈਜੂਏਸ਼ਨ ਤੇ ਇੰਗਲੈਂਡ ਦੀ ਯੂਨੀਵਰਸਿਟੀ ਤੋਂ ਕੌਮਾਂਤਰੀ ਸਬੰਧਾਂ ਵਿਸ਼ੇ `ਤੇ ਪੋਸਟ-ਗ੍ਰੈਜੂਏਸ਼ਨ ਕਰ ਚੁੱਕਾ ਹੈ।


ਉਸ ਨੇ ਦਿੱਲੀ ਦੀ ਰੈਪ-ਇੰਡੀਆ ਨਾਂਅ ਦੀ ਫ਼ਰਮ ਲਈ ਵੀ ਕੰਮ ਕੀਤਾ ਹੈ ਤੇ ਉੱਥੇ ਚੋਣਾਂ ਦੌਰਾਨ ਸੋਸ਼ਲ ਮੀਡੀਆ ਨੂੰ ਚਲਾਉਣ ਦੇ ਸਾਰੇ ਤਰੀਕੇ ਸਿੱਖੇ ਹਨ। ਅਗਲੇ ਵਰ੍ਹੇ ਦੀਆਂ ਚੋਣਾਂ ਤੋਂ ਪਹਿਲਾਂ ਉਸ ਨੇ ਆਪਣੀ ਇਹ ਸਿਖਲਾਈ ਮੁਕੰਮਲ ਕਰ ਲਈ ਹੈ।


77 ਸਾਲਾ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਨੂੰ ਪਹਿਲਾਂ ਸਮਾਰਟਫ਼ੋਨ ਚਲਾਉਣਾ ਵੀ ਔਖਾ ਜਾਪਦਾ ਸੀ, ਉਹ ਹੁਣ ਜੇ ਟਵਿਟਰ `ਤੇ ਪੂਰੀ ਤਰ੍ਹਾਂ ਸਰਗਰਮ ਹਨ, ਤਾਂ ਉਹ ਸਿਰਫ਼ ਨਿਰਵਾਣ ਸਿੰਘ ਕਰ ਕੇ ਹਨ। 


ਕੈਪਟਨ ਅਮਰਿੰਦਰ ਸਿੰਘ ਭਾਵੇਂ ਪੰਜਾਬ `ਚ ਹੋਣ ਚਾਹੇ ਨਾ, ਨਿਰਵਾਣ ਸਿੰਘ ਉਨ੍ਹਾਂ ਨੂੰ ਟਵਿਟਰ ਤੇ ਫ਼ੇਸਬੁੱਕ ਪੋਸਟਾਂ `ਤੇ ਲਗਾਤਾਰ ਸਰਗਰਮ ਤੇ ਹਾਜ਼ਰ ਰੱਖਦਾ ਹੈ। ਕੈਪਟਨ ਹੁਣ ਆਪਣੇ ਵਿਰੋਧੀਆਂ ਨੂੰ ਵੀ ਜਵਾਬ ਟਵਿਟਰ `ਤੇ ਦੇ ਰਹੇ ਹਨ, ਰੋਜ਼ਾਨਾ ਦੀਆਂ ਸਰਕਾਰੀ ਮੀਟਿੰਗਾਂ, ਨੀਤੀਆਂ ਤੇ ਪ੍ਰੋਗਰਾਮਾਂ ਬਾਰੇ ਦੱਸਦੇ ਹਨ।


ਮਨਪ੍ਰੀਤ ਸਿੰਘ ਬਾਦਲ ਦਾ ਪੁੱਤਰ ਅਰਜਨ ਸਿੰਘ
ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ 22 ਸਾਲਾ ਪੁੱਤਰ ਅਰਜਨ ਬਾਦਲ ਆਪਣੇ ਪਿਤਾ ਲਈ ਥੰਮ੍ਹ ਬਣ ਕੇ ਖਲੋ ਰਿਹਾ ਹੈ। ਇਹ ਗੱਲ ਖ਼ੁਦ ਉਸ ਦੇ ਪਿਤਾ ਹੀ ਆਖਦੇ ਹਨ। ਅਰਜਨ ਇਸ ਵੇਲੇ ਇੰਗਲੈਂਡ ਦੀ ਕੈਂਬ੍ਰਿਜ ਯੂਨੀਵਰਸਿਟੀ ਤੋਂ ਇਤਿਹਾਸ ਵਿਸ਼ੇ `ਚ ਗ੍ਰੈਜੂਏਸ਼ਨ ਕਰ ਰਿਹਾ ਹੈ। ਜਦੋਂ ਉਸ ਦੇ ਪਿਤਾ ਨੇ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਆਪਣੇ ਤਾਏ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਖਿ਼ਲਾਫ਼ ਬਗ਼ਾਵਤ ਕੀਤੀ ਸੀ, ਅਰਜਨ ਤਦ ਤੋਂ ਹੀ ਆਪਣੇ ਪਿਤਾ ਵੱਲ ਹੈ। ਆਪਣੇ ਪਿਤਾ ਦਾ ਸਾਥ ਦੇਣ ਲਈ ਉਹ ਆਪਣੇ ਸਕੂਲ ਤੇ ਕਾਲਜ ਦੀਆਂ ਕਲਾਸਾਂ ਵੀ ਖੁੰਝਾਉਂਦਾ ਰਿਹਾ ਹੈ।


ਸੁਖਪਾਲ ਸਿੰਘ ਖਹਿਰਾ ਦਾ ਪੁੱਤਰ ਮਹਿਤਾਬ ਖਹਿਰਾ
ਆਮ ਆਦਮੀ ਪਾਰਟੀ ਨੇ ਨਾਅਰਾ ਦਿੱਤਾ ਸੀ ਕਿ ਉਹ ਪਰਿਵਾਰਵਾਦ ਦੀ ਸਿਆਸਤ `ਚ ਨਹੀਂ ਪਵੇਗੀ ਪਰ ਫਿਰ ਵੀ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਆਪਣੇ ਵਕੀਲ ਪੁੱਤਰ ਮਹਿਤਾਬ ਖਹਿਰਾ ਨੂੰ ਜਿ਼ਆਦਾਤਰ ਆਪਣੇ ਨਾਲ ਰੱਖ ਰਹੇ ਹਨ। ਖਹਿਰਾ ਜਦੋਂ ਵੀ ਕਦੇ ਕਿਸੇ ਕਾਨੂੰਨੀ ਗੁੰਝਲਾਂ `ਚ ਪੈਂਦੇ ਹਨ, ਤਦ ਮਹਿਤਾਬ ਹੀ ਉਨ੍ਹਾਂ ਦੀ ਸਭ ਤੋਂ ਵੱਧ ਮਦਦ ਕਰ ਸਕਿਆ ਹੈ।


ਮਹਿਤਾਬ ਨੇ ਆਪਣੇ ਦਾਦੇ ਸੁਖਜਿੰਦਰ ਸਿੰਘ ਤੇ ਪਿਤਾ ਨੂੰ ਸਿਆਸਤ `ਚ ਸੰਘਰਸ਼ ਕਰਦਿਆਂ ਤੱਕਿਆ ਹੈ, ਇਸੇ ਕਰ ਕੇ ਉਸ ਨੂੰ ਸਿਆਸਤ ਦੀ ਚੰਗੀ ਸਮਝ ਹੈ। ਉਹ ਪਿਛਲੇ ਚਾਰ ਵਰ੍ਹਿਆਂ ਤੋਂ ਵਕੀਲ ਵਜੋਂ ਪ੍ਰੈਕਟਿਸ ਕਰ ਰਿਹਾ ਹੈ ਤੇ ਸਿਆਸਤ `ਚ ਆਉਣ ਦੀ ਉਸ ਦੀ ਕੋਈ ਯੋਜਨਾ ਨਹੀਂ ਹੈ।


28 ਸਾਲਾ ਮਹਿਤਾਬ ਦਾ ਕਹਿਣਾ ਹੈ ਕਿ ਉਹ ਆਪਣੀ ਪਛਾਣ ਖ਼ੁਦ ਬਣਾਉਣੀ ਚਾਹੁੰਦਾ ਹੈ ਤੇ ਉਹ ਸਿਰਫ਼ ਸੁਖਪਾਲ ਸਿੰਘ ਖਹਿਰਾ ਹੁਰਾਂ ਦਾ ਪੁੱਤਰ ਅਖਵਾ ਕੇ ਸੰਤੁਸ਼ਟ ਨਹੀਂ ਹੋ ਸਕਦਾ। ਉਹ ਦੱਸਦਾ ਹੈ ਕਿ ਉਸ ਨੇ ਆਪਣੇ ਪਿਤਾ ਲਈ ਘਰੋਂ-ਘਰੀਂ ਜਾ ਕੇ ਵੀ ਚੋਣ ਪ੍ਰਚਾਰ ਕੀਤਾ ਹੈ ਪਰ ਉਸ ਦੀ ਵਧੇਰੇ ਦਿਲਚਸਪੀ ਕਾਨੂੰਨ `ਚ ਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:meet new generation leaders Nirwan Arjun Mehtab