ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸਾਨ ਯੂਨੀਅਨ ਵੱਲੋਂ ਬੈਂਕ ਅੱਗੇ ਧਰਨਾ, ਬੈਂਕ ਨੂੰ ਲੱਗਿਆ ਜਿੰਦਰਾ

ਕਿਸਾਨ ਯੂਨੀਅਨ ਵੱਲੋਂ ਬੈਂਕ ਅੱਗੇ ਧਰਨਾ, ਬੈਂਕ ਨੂੰ ਲੱਗਿਆ ਜਿੰਦਰਾ

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਦਿੱਤੇ 1 ਜਨਵਰੀ ਤੋਂ ਪੰਜ ਰੋਜ਼ਾ ਦਿੱਤੇ ਜਾ ਰਹੇ ਬੈਂਕਾਂ ਅੱਗੇ ਧਰਨਿਆਂ ਦੇ ਚੱਲਦੇ ਅੱਜ ਪਟਿਆਲਾ ਸਥਿਤ ਐਸ ਬੀ ਆਈ ਦੇ ਮੁੱਖ ਦਫ਼ਤਰ ਅੱਗੇ ਧਰਨਾ ਦੇ ਕੇ ਬੈਂਕ ਨੂੰ ਪੂਰਨ ਤੌਰ `ਤੇ ਬੰਦ ਕਰ ਦਿੱਤਾ। ਬੈਂਕ ਮੁਲਾਜ਼ਮ ਬੈਂਕ ਨੂੰ ਜਿੰਦਰਾ ਲਗਾਕੇ ਬਾਹਰ ਆ ਗਏ।

ਪਟਿਆਲਾ ; ਬੈਰੀਗੇਟ ਲਗਾਕੇ ਕਿਸਾਨਾਂ ਰੋਕਦੀ ਹੋਈ ਪੁਲਿਸ। ਫੋਟ’ : ਭਾਰਤ ਭੂਸ਼ਣ

 

ਸਥਿਤੀ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ `ਚ ਪੁਲਿਸ ਨੂੰ ਤੈਨਾਤ ਕੀਤਾ ਗਿਆ।  ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਪਹੁੰਚੇ ਵਰਕਰਾਂ ਨੂੰ ਪਟਿਆਲਾ ਦੇ ਸ਼ੇਰਾਂਵਾਲੇ ਗੇਟ `ਤੇ ਵੱਡੀ ਗਿਣਤੀ `ਚ ਤੈਨਾਤ ਪੁਲਿਸ ਨੇ ਬੈਰੀਗੇਟ ਲਗਾਕੇ ਰੋਕ ਲਿਆ। ਕਿਸਾਨਾਂ ਨੇ ਉਥੇ ਹੀ ਧਰਨਾ ਲਗਾ ਦਿੱਤਾ ਅਤੇ ਆਵਾਜਾਈ ਜਾਮ ਕਰ ਦਿੱਤੀ।

ਪਟਿਆਲਾ : ਬੈਂਕ `ਚ ਤੈਨਾਤ ਪੁਲਿਸ ਮੁਲਾਜ਼ਮ।  ਫੋਟੋ : ਭਾਰਤ ਭੂਸ਼ਣ

 

ਇਸ ਮੌਕੇ ਕਿਸਾਨ ਯੂਨੀਅਨ ਆਗੂ ਨੇ ਸਰਕਾਰਾਂ ਵਿਰੁੱਧ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂ ਨੇ ਬੋਲਿਆਂ ਕਿਹਾ ਕਿ ਸਰਕਾਰਾਂ ਵਲੋਂ ਦਿਨੋਂ ਦਿਨ ਕਿਸਾਨ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਕਿਸਾਨ ਆਗੂਆਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਆਗੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕਰਕੇ ਕਿਸਾਨਾਂ ਨੂੰ ਗੁਮਰਾਹ ਕੀਤਾ ਹੈ। 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਅਤੇ ਟਵਿਟਰ ਪੇਜਸ ਨੂੰ ਹੁਣੇ ਹੀ Like (ਲਾਈਕਅਤੇ Follow (ਫ਼ਾਲੋ)ਕਰੋ

https://www.facebook.com/hindustantimespunjabi/

ਅਤੇ

https://twitter.com/PunjabiHT

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Members of BKU ekta ugraha holding Blocking sherawala gate