ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾਡੀ ਸ਼ੇਰੋਵਾਲੀਆ ਦੀ ਵਿਧਾਇਕੀ ਨੂੰ ਖ਼ਤਰਾ? ਹਾਈ ਕੋਰਟ ਦਾ ਨੋਟਿਸ

ਲਾਡੀ ਸ਼ੇਰੋਵਾਲੀਆ ਦੀ ਵਿਧਾਇਕੀ ਨੂੰ ਖ਼ਤਰਾ? ਹਾਈ ਕੋਰਟ ਦਾ ਨੋਟਿਸ

ਸ਼ਾਹਕੋਟ ਹਲਕੇ ਤੋਂ ਵੱਡੀ ਜਿੱਤ ਹਾਸਲ ਕਰਨ ਵਾਲੇ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਅੱਜ ਹਾਈ ਕੋਰਟ ਨੇ ਇੱਕ ਨੋਟਿਸ ਜਾਰੀ ਕੀਤਾ ਹੈ। ਕਾਨੂੰਨੀ ਮਾਹਿਰਾਂ ਅਨੁਸਾਰ ਸ੍ਰੀ ਲਾਡੀ ਸ਼ੇਰੋਵਾਲੀਆ ਦੀ ਇਸ ਚੋਣ ਨੂੰ ਵੀ ਖ਼ਤਰਾ ਹੋ ਸਕਦਾ ਹੈ। ਅਦਾਲਤ ਨੇ ਹੁਣ ਉਨ੍ਹਾਂ ਤੋਂ ਜਵਾਬ ਮੰਗਿਆ ਹੈ।


ਇੱਥੇ ਵਰਨਣਯੋਗ ਹੈ ਕਿ ਸ੍ਰੀ ਲਾਡੀ ਸ਼ੇਰੋਵਾਲੀਆ ਵਿਰੁੱਧ ਚੋਣ ਲੜ ਚੁੱਕੇ ਡੈਮੋਕ੍ਰੈਟਿਕ ਭਾਰਤੀ ਸਮਾਜ ਪਾਰਟੀ ਦੇ ਉਮੀਦਵਾਰ ਪਰਮਜੀਤ ਕੌਰ ਵੱਲੋਂ ਦਾਇਰ ਪਟੀਸ਼ਨ ਦੇ ਆਧਾਰ `ਤੇ ਹਾਈ ਕੋਰਟ ਨੇ ਇਹ ਨੋਟਿਸ ਜਾਰੀ ਕੀਤਾ ਹੈ।


ਬੀਬੀ ਪਰਮਜੀਤ ਕੌਰ ਨੇ ਆਪਣੀ ਪਟੀਸ਼ਨ `ਚ ਦੋਸ਼ ਲਾਇਆ ਸੀ ਕਿ ਲਾਡੀ ਸ਼ੇਰੋਵਾਲੀਆ ਵੱਲੋਂ ਦਾਖ਼ਲ ਕੀਤੇ ਹਲਫ਼ੀਆ ਬਿਆਨ `ਚ ਕਈ ਨੁਕਸ ਹਨ; ਇਸ ਲਈ ਉਨ੍ਹਾਂ ਦੀ ਵਿਧਾਇਕ ਵਜੋਂ ਚੋਣ ਰੱਦ ਕੀਤੀ ਜਾਣੀ ਚਾਹੀਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Membership of Punjab legislature of Sherowalia in crisis