ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੇਰਾ ਬਾਬਾ ਨਾਨਕ ਵਿਖੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇਗਾ ਬਣ ਰਿਹਾ ੧ਓ ਦਾ ਸਮਾਰਕ-ਚਿੰਨ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਵਿਖੇ ਖੋਲ੍ਹੇ ਜਾ ਰਹੇ ਲਾਂਘੇ ਦੇ ਮੁੱਖ ਦੁਆਰ ਤੇ 30 ਫ਼ੁੱਟ ਦੇ ਘੇਰੇ (ਚੌੰਕ) 'ਚ ਤਿਆਰ ਕਰਵਾਇਆ ਜਾ ਰਿਹਾ 31 ਫ਼ੁੱਟ ਉੱਚਾ ੧ਓ ਦਾ ਸ਼ਿਲਾਲੇਖ ਤੇ ਉਸ ਉੱਪਰ ਲੱਗਣ ਵਾਲੀ ਰਬਾਬ ਇੱਥੇ ਆਉਣ ਵਾਲੇ ਯਾਤਰੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗੀ।

 

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ. ਸਿੰਘ ਉਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਸੂਖ਼ਮ ਕਲਾ ਤੇ ਧਾਰਮਿਕ ਪੱਖ ਤੋਂ ਵਿਸ਼ੇਸ਼ ਮੁਹਾਰਤ ਰੱਖਣ ਵਾਲੇ ਬੁੱਤਘਾੜਿਆਂ ਤੇ ਆਰਟਿਸਟਾਂ ਦੀ ਮਦਦ ਨਾਲ ਤਿਆਰ ਕਰਵਾਏ ਗਏ ਇਸ ਸ਼ਿਲਾਲੇਖ ਦਾ ਡਿਜ਼ਾਈਨ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਇਹ ਕਰਤਾਰਪੁਰ ਸਾਹਿਬ ਨੂੰ ਜਾਣ ਵਾਲੇ ਅਤੇ ਉੱਥੋਂ ਵਾਪਸ ਆਉਣ ਵਾਲੇ ਯਾਤਰੂਆਂ ਨੂੰ ਇੱਕੋ ਜਿਹਾ ਵਿਖਾਈ ਦੇਵੇਗਾ।

 

ਉਨ੍ਹਾਂ ਦੱਸਿਆ ਕਿ ਇਸ ਉੱਪਰ ਲੱਗਣ ਵਾਲਾ 9 ਫ਼ੁੱਟ ਉੱਚਾ ੧ਓ ਦਾ ਚਿੰਨ੍ਹ ਵਧੀਆ ਕਿਸਮ ਦੀ ਸਟੀਲ ਦਾ ਲੇਜ਼ਰ ਕੱਟ ਰਾਹੀਂ ਬਣਵਾਇਆ ਗਿਆ ਹੈ, ਜੋ ਮੋਟਰ ਦੀ ਮਦਦ ਨਾਲ ਧੀਮੀ ਗਤੀ ਨਾਲ ਚਾਰ-ਚੁਫ਼ੇਰੇ ਘੁੰਮੇਗਾ।

 

ਉਨ੍ਹਾਂ ਇਸ ਸ਼ਿਲਾਲੇਖ ਤੇ ਲੱਗਣ ਵਾਲੇ ਰਬਾਬ ਬਾਰੇ ਦੱਸਦਿਆਂ ਕਿਹਾ ਕਿ ਇਹ ਰਬਾਬ ਸਵਾ ਪੰਜ ਫੁੱਟ ਉੱਚੀ ਹੋਵੇਗੀ ਅਤੇ ਇਸ ਨੂੰ ਵੱਖ-ਵੱਖ ਤਰ੍ਹਾਂ ਦੀਆਂ 5 ਧਾਤਾਂ ਦੀ ਢਲਾਈ ਕਰਕੇ ਬਣਾਇਆ ਗਿਆ ਹੈ।

 

ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸ਼ਿਲਾਲੇਖ ਉੱਪਰ ਲਿਖਿਆ ਜਾਣ ਵਾਲਾ "ਮੂਲ ਮੰਤਰ" ਅਤੇ ਸ਼ਬਦ "ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ" ਵੀ 5 ਧਾਤਾਂ ਦੇ ਮਿਸ਼ਰਣ ਨਾਲ ਤਿਆਰ ਕੀਤਾ ਗਿਆ ਹੈ।

 

ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਇਸ ਸ਼ਿਲਾਲੇਖ ਉੱਤੇ ਉੱਚ ਮਿਆਰ ਦਾ ਸਫੈਦ ਪੱਥਰ ਲਾਇਆ ਜਾਵੇਗਾ ਅਤੇ ਇਸ ਦੇ ਆਸੇ ਪਾਸੇ ਲੱਗਣ ਵਾਲੀਆਂ ਵਿਸ਼ੇਸ਼ ਲਾਈਟਾਂ ਇਸ ਨੂੰ ਹੋਰ ਖਿੱਚ ਭਰਪੂਰ ਬਣਾਉਣਗੀਆਂ।

 

ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਦੇਖ-ਰੇਖ ਅਤੇ ਨਾਂਮਵਰ ਆਰਟਿਸਟ ਸਵਰਨਜੀਤ ਸਿੰਘ ਸਵੀ, ਆਰਕੀਟੈਕਟ ਸੁਰਿੰਦਰ ਸਿੰਘ,ਅਮਰਜੀਤ ਸਿੰਘ ਗਰੇਵਾਲ ਦੀ ਨਿਗਰਾਨੀ ਹੇਠ ਬਣ ਰਹੇ ਇਸ ਸ਼ਿਲਾਲੇਖ ਨੂੰ ਤਿਆਰ ਕਰਨ ਲਈ ਕੰਮ ਆਰੰਭ ਹੋ ਚੁੱਕਾ ਹੈ ਅਤੇ ਛੇਤੀ ਹੀ ਇਸ ਕਾਰਜ ਨੂੰ ਮੁਕੰਮਲ ਕਰ ਲਿਆ ਜਾਵੇਗਾ।

 

ਦੱਸ ਦੇਈਏ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਆਪਣੀ ਵਿਲੱਖਣ ਸੇਵਾ ਕਾਰਜ ਸ਼ੈਲੀ ਤੇ ਖੁੱਲਦਿਲੀ ਕਾਰਨ ਪੂਰੀ ਦੁਨੀਆਂ ਅੰਦਰ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਡਾ.ਐੱਸ.ਪੀ. ਸਿੰਘ ਉਬਰਾਏ ਵੱਲੋਂ ਇਸ ਸਮਾਰਕ-ਚਿੰਨ ਨੂੰ ਤਿਆਰ ਕਰਵਾਇਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Memorial symbol will be the center of attraction on Dera Baba Nanak