ਅਗਲੀ ਕਹਾਣੀ

ਮਨਰੇਗਾ ਕਾਮਿਆਂ ਦੇ ਬਕਾਇਆ ਪੈਸੇ ਤੁਰੰਤ ਜਾਰੀ ਕਰ ਦਿੱਤੇ ਜਾਣਗੇ : ਤ੍ਰਿਪਤ ਬਾਜਵਾ

ਮਨਰੇਗਾ ਕਾਮਿਆਂ ਦੇ ਪੈਸੇ ਦੇਣ ਵਿੱਚ ਦੇਰੀ ਕੇਂਦਰ ਸਰਕਾਰ ਦੇ ਪੱਧਰ ’ਤੇ ਹੋਈ, ਕੇਂਦਰ ਨੇ ਅੱਜ ਹੀ 116 ਕਰੋੜ ਰੁਪਏ ਮਨਜ਼ੂਰ ਕੀਤੇ ਹਨ

 

ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਮਨਰੇਗਾ ਕਿਰਤੀਆਂ ਦੇ ਬਕਾਇਆ ਪੈਸੇ ਤੁਰੰਤ ਜਾਰੀ ਕਰ ਦਿੱਤੇ ਜਾਣਗੇ। 

 

ਅੱਜ ਇੱਥੋਂ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਮਨਰੇਗਾ ਕਾਮਿਆਂ ਦੇ ਬਕਾਇਆ ਪੈਸੇ ਦੇਣ ਵਿੱਚ ਦੇਰੀ ਭਾਰਤ ਸਰਕਾਰ ਦੇ ਪੱਧਰ ’ਤੇ ਹੋਈ ਹੈ ਅਤੇ ਉਨ੍ਹਾਂ ਨੇ ਅੱਜ ਹੀ 116 ਕਰੋੜ ਰੁਪਏ ਮਨਜ਼ੂਰ ਕੀਤੇ ਹਨ।

 

ਪੰਜਾਬ ਦੇ ਪੇਂਡੂ ਵਿਕਾਸ ਮੰਤਰੀ ਨੇ ਸਪੱਸ਼ਟ ਕੀਤਾ ਕਿ ਮਨਰੇਗਾ ਸਕੀਮ ਵਿੱਚ ਪੂਰੀ ਦੇਣਦਾਰੀ ਭਾਰਤ ਸਰਕਾਰ ਦੀ ਬਣਦੀ ਹੈ। ਮਨਰੇਗਾ ਮਜ਼ਦੂਰਾਂ ਦੇ ਪੈਸੇ ਦੇਣ ਵਿੱਚ ਦੇਰੀ ਕੇਂਦਰ ਸਰਕਾਰ ਦੇ ਪੱਧਰ ’ਤੇ ਹੋਈ ਹੈ ਕਿਉਂ ਕਿ ਕੇਂਦਰ ਵੱਲੋਂ ਹੀ ਲਾਭਪਾਤਰੀਆਂ ਦੇ ਖਾਤੇ ਵਿੱਚ ਪੈਸੇ ਸਿੱਧੇ ਟਰਾਂਸਫਰ ਕੀਤੇ ਜਾਂਦੇ ਹਨ। ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਕੋਲ ਇਹ ਮੁੱਦਾ ਰੋਜ਼ਾਨਾ ਉਠਾਇਆ ਜਾ ਰਿਹਾ ਹੈ। 

 

ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਬਿਨਾਂ ਕਿਸੇ ਦੇਰੀ ਦੇ ਇਲੈਕਟ੍ਰਾਨਿਕ ਫੰਡ ਮੈਨੇਜਮੈਂਟ ਸਿਸਟਮ ’ਤੇ ਮਨਰੇਗਾ ਕਾਮਿਆਂ ਦੀਆਂ ਉਜ਼ਰਤਾਂ ਸਬੰਧੀ ਜਾਣਕਾਰੀ ਨਿਯਮਤ ਆਧਾਰ ’ਤੇ ਅਪਡੇਟ ਕਰ ਰਹੀ ਹੈ।

 

ਪੇਂਡੂ ਵਿਕਾਸ ਮੰਤਰੀ ਨੇ ਕਿਹਾ ਕਿ ਪੰਜਾਬ ਲਈ ਪੈਸਿਆਂ ਦੀ ਅਦਾਇਗੀ 10 ਜੁਲਾਈ 2019 ਤੋਂ ਬਕਾਇਆ ਸੀ ਅਤੇ ਅਸੀਂ ਆਪਣੇ ਪਹਿਲੇ 6 ਮਹੀਨੇ ਦੇ ਲੇਬਰ ਬਜਟ ਖ਼ਰਚ ਦੀ ਹੱਦ ਨੂੰ ਪਹਿਲਾਂ ਹੀ ਪਾਰ ਕਰ ਚੁੱਕੇ ਹਾਂ। 

 

ਉਨ੍ਹਾਂ ਕਿਹਾ ਕਿ ਕੱਲ੍ਹ ਤੱਕ ਬਕਾਇਆ ਦੇਣਦਾਰੀ 114 ਕਰੋੜ ਰੁਪਏ ਸੀ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਸਰਕਾਰ ਨੂੰ ਚਾਾਰ ਹਫ਼ਤੇ ਪਹਿਲਾਂ ਹੀ ਇਸ ਸਬੰਧੀ ਅਗਲੀ ਮੰਗ ਭੇਜੀ ਸੀ ਅਤੇ ਇਹ ਪੈਸੇ ਉਨ੍ਹਾਂ ਦੇ ਪੱਧਰ ’ਤੇ ਬਕਾਇਆ ਸਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MGNREGA wages pendency would be cleared with immediate effect: Tript Bajwa