ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਬਾਲ ਰੈਲੀ ’ਚ ਕਾਂਗਰਸੀ ਆਗੂ ਤੋਂ ਖੋਹਣਾ ਪਿਆ ਮਾਈਕ…

ਝਬਾਲ ਰੈਲੀ ’ਚ ਕਾਂਗਰਸੀ ਆਗੂ ਤੋਂ ਖੋਹਣਾ ਪਿਆ ਮਾਈਕ…

ਬੀਤੇ ਦਿਨੀਂ ਤਰਨ ਤਾਰਨ ਦੇ ਵਿਧਾਇਕ ਧਰਮਬੀਰ ਅਗਨੀਹੋਤਰੀ ਨੇ ਝਬਾਲ ਕਸਬੇ ’ਚ ਰੈਲੀ ਕੀਤੀ; ਜਿੱਥੇ ਪੰਜਾਬ ਦੇ ਜੇਲ੍ਹਾਂ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੁੱਖ ਮਹਿਮਾਨ ਵਜੋਂ ਮੌਜੂਦ ਸਨ। ਇਸ ਮੌਕੇ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਪਾਲ ਸਿੰਘ ਜਗਤਪੁਰਾ ਨੇ ਅਜਿਹਾ ਭਾਸ਼ਣ ਕੀਤਾ ਕਿ ਜਿਸ ਨਾਲ ਉਨ੍ਹਾਂ ਦੀ ਆਪਣੀ ਸੂਬਾ ਸਰਕਾਰ ਹੀ ਨਿਸ਼ਾਨਾ ਬਣਦੀ ਚਲੀ ਗਈ।

 

 

ਜਨਾਬ ਜਗਤਪੁਰਾ ਹੁਰਾਂ ਆਖਿਆ – ‘ਅਗਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸੀ ਵਿਧਾਇਕ ਤਾਂ ਪੰਜਾਬ ਵਿੱਚ ਸਰਬਸੰਮਤੀ ਨਾਲ ਹੀ ਚੁਣੇ ਜਾਣਗੇ ਕਿਉਂਕਿ ਹਰੇਕ ਪਿੰਡ ਵਿੱਚ ਬੇਮਿਸਾਲ ਵਿਕਾਸ ਕਾਰਜ ਚੱਲ ਰਹੇ ਹਨ। ਪਿਛਲੇ ਤਿੰਨ ਸਾਲਾਂ ਦੌਰਾਨ ਗ੍ਰਾਂਟਾਂ ਦੀ ਮੀਂਹ ਵਰ੍ਹਾਇਆ ਗਿਆ ਹੈ।’

 

 

ਸ੍ਰੀ ਜਗਤਪੁਰਾ ਨੇ ਅੱਗੇ ਕਿਹਾ – ‘ਪੁਲਿਸ ਥਾਣਿਆਂ ਦੇ SHOs ਵੀ ਕਾਂਗਰਸੀ ਆਗੂਆਂ ਦੀ ਇੱਛਾ ਤੋਂ ਉਲਟ ਕੰਮ ਨਹੀਂ ਕਰ ਰਹੇ। ਇਸ ਲਈ ਸਾਨੂੰ ਸਰਕਾਰ ਦੇ ਵਿਰੁੱਧ ਕੋਈ ਗੱਲ ਨਹੀਂ ਕਰਨੀ ਚਾਹੀਦੀ। ਕਿਸੇ ਨੂੰ ਘਬਰਾਉਣਾ ਵੀ ਨਹੀਂ ਚਾਹੀਦਾ। ਸਾਰੇ ਅਫ਼ਸਰ ਸਾਡੇ ਨਾਲ ਹਨ।’

 

 

ਸ੍ਰੀ ਜਗਤਪੁਰਾ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਅੱਗੇ ਕਿਹਾ ਕਿ – ‘ਐਤਕੀਂ ਤਾਂ ਕਾਂਗਰਸੀ ਸਰਪੰਚ ਵੀ ਸਰਬਸੰਮਤੀ ਨਾਲ ਚੁਣੇ ਜਾਣਗੇ…’; ਹਾਲੇ ਉਹ ਆਖ ਹੀ ਰਹੇ ਸਨ ਕਿ ਸਟੇਜ ਸਕੱਤਰ ਨੇ ਉਨ੍ਹਾਂ ਤੋਂ ਮਾਈਕ ਖੋਹ ਲਿਆ।

 

 

ਮੰਤਰੀ ਤੇ ਵਿਧਾਇਕ ਦੋਵੇਂ ਹੀ ਇੱਧਰ–ਉੱਧਰ ਝਾਕ ਰਹੇ ਸਨ ਕਿ ਕਿਤੇ ਕੋਈ ਇਤਰਾਜ਼ ਨਾ ਕਰ ਦੇਵੇ। ਸੋਸ਼ਲ ਮੀਡੀਆ ’ਤੇ ਇਸ ਦੀ ਵਿਡੀਓ ਵਾਇਰਲ ਹੋ ਰਹੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mic had to snatch away from Congress Leader in Jhabal Rally