ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਟਿਆਲਾ ’ਚ ਛੋਟਾ ਹਵਾਈ ਜਹਾਜ਼ ਹਾਦਸਾਗ੍ਰਸਤ, ਗਰੁੱਪ–ਕਮਾਂਡਰ ਦੀ ਮੌਤ, ਦੋ ਫੱਟੜ

ਪਟਿਆਲਾ ’ਚ ਛੋਟਾ ਹਵਾਈ ਜਹਾਜ਼ ਹਾਦਸਾਗ੍ਰਸਤ, ਗਰੁੱਪ–ਕਮਾਂਡਰ ਦੀ ਮੌਤ, ਦੋ ਫੱਟੜ

ਤਸਵੀਰ: ਭਾਰਤ ਭੂਸ਼ਨ, ਪਟਿਆਲਾ

 

 

ਪਟਿਆਲਾ ਵਿਖੇ NCC 3rd ਏਅਰ ਸਕੁਐਡਰਨ ਬਟਾਲੀਅਨ ਦਾ ਕੈਡਿਟਾਂ ਨੂੰ ਸਿਖਲਾਈ ਦੇਣ ਵਾਲਾ ਮਾਈਕ੍ਰੋ ਲਾਈਟ ਹਵਾਈ ਜਹਾਜ ਹਾਦਸਾ ਗ੍ਰਸਤ ਹੋ ਗਿਆ ਹੈ।

 

 

ਇਸ ਹਾਦਸੇ 'ਚ ਜਹਾਜ਼ ਦੇ ਪਾਇਲਟ ਗਰੁਪ ਕਮਾਂਡਰ ਸ੍ਰੀ ਜੀ.ਐਸ. ਚੀਮਾ ਦੀ ਮੌਤ ਹੋ ਗਈ ਹੈ। ਦੋ ਕੈਡਿਟ ਫੱਟੜ ਹਨ, ਜਿਨ੍ਹਾਂ ਨੂੰ ਮਿਲਟਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

 

 

ਪਾਇਲਟਾਂ ਦੀ ਸਿਖਲਾਈ ਦੌਰਾਨ ਇਹ ਮੰਦਭਾਗਾ ਹਾਦਸਾ ਵਾਪਰਿਆ ਹੈ। ਇਸ ਜਹਾਜ਼ ਨੇ ਅੱਜ ਸਵੇਰੇ 11:30 ਵਜੇ ਉਡਾਣ ਭਰੀ ਸੀ ਤੇ ਇਹ ਅਚਾਨਕ ਹੀ ਰਾਡਾਰ ਤੋਂ ਲਾਪਤਾ ਹੋ ਗਿਆ ਸੀ।

 

 

ਇਸ ਖ਼ਬਰ ਦੇ ਹੋਰ ਵੇਰਵਿਆਂ ਦੀ ਉਡੀਕ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Micro aircraft crashed in Patiala Group Commander dies two injured