ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਡ-ਡੇਅ ਮੀਲ ਦਾ ਡਾਟਾ ਮੋਬਾਈਲ ਐਪ ’ਤੇ ਹੁਣ ਰੋਜ਼ਾਨਾ ਭਰਨਾ ਜ਼ਰੂਰੀ

ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਨੂੰ ਆਲਮੀ ਪੱਧਰ ਦੇ ਹਾਣ ਦਾ ਬਣਾਉਣ ਦਾ ਅਹਿਦ ਦੁਹਰਾਉਂਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਹਦਾਇਤ ਕੀਤੀ ਹੈ ਕਿ ਮਿਡ-ਡੇਅ ਮੀਲ ਸਬੰਧੀ ਡਾਟਾ ਉਸੇ ਦਿਨ ਐਪ ਉਤੇ ਪਾਉਣਾ ਲਾਜ਼ਮੀ ਕਰਨ ਸਬੰਧੀ ਹਦਾਇਤ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਰਾਜ ਦੇ ਸਮੂਹ ਸਕੂਲਾਂ ਵਿੱਚ ਹਰ ਰੋਜ਼ ਬਣਾਏ ਜਾਂਦੇ ਮਿਡ-ਡੇਅ ਮੀਲ ਸਬੰਧੀ ਡਾਟਾ ਰੋਜ਼ਾਨਾ ਮੋਬਾਈਲ ਐਪ 'ਤੇ ਫ਼ੀਡ ਕਰਨਾ ਯਕੀਨੀ ਬਣਾਇਆ ਜਾਵੇ।

 

ਉਨ੍ਹਾਂ ਕਿਹਾ ਕਿ ਕੁਝ ਸਕੂਲ ਮੀਡ-ਡੇਅ ਮੀਲ ਸਬੰਧੀ ਐਸ.ਐਮ.ਐਸ./ਡਾਟਾ ਅਗਲੇ ਦਿਨ ਐਪ 'ਤੇ ਅਪਲੋਡ ਕੀਤਾ ਜਾਂਦਾ ਹੈ ਜਿਸ ਨਾਲ ਖਾਣਾ-ਖਾਣ ਵਾਲੇ ਵਿਦਿਆਰਥੀਆਂ ਦੀ ਉਸ ਦਿਨ ਦੀ ਗਿਣਤੀ ਦਾ ਪਤਾ ਲਾਉਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਇਹ ਡਾਟਾ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਪੋਰਟਲ 'ਤੇ ਅਪਲੋਡ ਕਰਨ ਵਿੱਚ ਦੇਰ ਹੁੰਦੀ ਹੈ।

 

ਸ੍ਰੀ ਸਿੰਗਲਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਮਿਡ-ਡੇਅ-ਮੀਲ ਡਾਟਾ ਫ਼ੀਡ ਕਰਨ ਸਬੰਧੀ ਕੁੱਝ ਜ਼ਰੂਰੀ ਤਬਦੀਲੀਆਂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤੋਂ ਮਿਡ-ਡੇਅ ਮੀਲ ਐਪ 'ਤੇ ਐਸ.ਐਮ.ਐਸ./ਡਾਟਾ ਉਸੇ ਦਿਨ ਫ਼ੀਡ ਕੀਤਾ ਜਾ ਸਕੇਗਾ ਅਤੇ ਪਿਛਲੇ ਦਿਨ ਦਾ ਡਾਟਾ ਮੋਬਾਈਲ ਐਪ ਉਤੇ ਕਿਸੇ ਵੀ ਹਾਲਤ ਵਿੱਚ ਅਪਲੋਡ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਕੂਲ ਮੁਖੀ ਜਾਂ ਮਿਡ-ਡੇ-ਮੀਲ ਇੰਚਾਰਜ ਜ਼ਿੰਮੇਵਾਰ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mid-day meal data to be filled daily on the mobile app