ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਈ ਜੀ ਢਿਲੋਂ ਦਾ ‘ਵਿਚੋਲਾ` ਅਸ਼ੋਕ ਗੋਇਲ ਨਿਆਇਕ ਹਿਰਾਸਤ `ਚ ਭੇਜਿਆ

ਗੁਰਿੰਦਰ ਢਿਲੋਂ, ਆਈਜੀ (ਮਨੁੱਖੀ ਅਧਿਕਾਰ)

ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ ਉਸ ‘ਵਿਚੋਲੇ` ਅਸ਼ੋਕ ਗੋਇਲ ਨੂੰ ਅੱਜ ਨਿਆਇਕ ਹਿਰਾਸਤ `ਚ ਭੇਜ ਦਿੱਤਾ, ਜਿਸ ਨੂੰ ਪਿਛਲੇ ਹਫ਼ਤੇ ਸੀਬੀਆਈ ਨੇ ਫਿ਼ਰੋਜ਼ਪੁਰ ਦੇ ਸਾਬਕਾ ਆਈਜੀ ਗੁਰਿੰਦਰ ਢਿਲੋਂ ਦੀ ਤਰਫ਼ੋਂ ਕਥਿਤ ਤੌਰ `ਤੇ 10 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਸੀ। ਸੀਬੀਆਈ ਅਨੁਸਾਰ ਧਨ ਦਾ ਇਹ ਆਦਾਨ-ਪ੍ਰਦਾਨ ਬੀਤੀ 9 ਅਗਸਤ ਨੂੰ ਇੱਕ ਹੋਟਲ `ਚ ਹੋਇਆ ਸੀ।


ਸੀਬੀਆਈ ਨੇ ਅਸ਼ੋਕ ਗੋਇਲ ਨੂੰ ਆਈ ਜੀ ਢਿਲੋਂ ਦੀ ਭੂਮਿਕਾ ਦੀ ਜਾਂਚ ਲਈ ਪੰਜ ਦਿਨਾਂ ਵਾਸਤੇ ਪੁਲਿਸ ਰਿਮਾਂਡ `ਚ ਰੱਖਿਆ ਸੀ। ਤਬਾਦਲੇ ਤੋਂ ਬਾਅਦ ਢਿਲੋਂ ਹੁਣ ਆਈਜੀ (ਮਨੁੱਖੀ ਅਧਿਕਾਰ) ਹਨ। ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਸੀ ਤੇ ਇਹ ਪਤਾ ਲਾਉਣ ਦਾ ਜਤਨ ਕੀਤਾ ਗਿਆ ਸੀ ਕਿ ਕਿਤੇ ਇਸ ਮਾਮਲੇ `ਚ ਕੋਈ ਹੋਰ ਵਿਅਕਤੀ ਤਾਂ ਸ਼ਾਮਲ ਨਹੀਂ ਸੀ।


ਸੀਬੀਆਈ ਦੇ ਵਕੀਲ ਕੇਪੀ ਸਿੰਘ ਨੇ ਅਦਾਲਤ `ਚ ਦਲੀਲ ਦਿੱਤੀ ਕਿ ਗੋਇਲ 14 ਅਗਸਤ ਤੋਂ ਹਿਰਾਸਤ ਵਿੱਚ ਨਹੀਂ ਸੀ। ਏਜੰਸੀ ਨੇ ਦਾਅਵਾ ਕੀਤਾ ਕਿ ਰਕਮ ਲੈਣ ਤੋਂ ਬਾਅਦ ਗੋਇਲ ਨੇ ਆਈਜੀ ਨੂੰ ਵ੍ਹਟਸਐਪ ਸੁਨੇਹਾ ਭੇਜ ਕੇ ਪੁੱਛਿਆ ਸੀ ਕਿ ਇਸ ਰਕਮ ਦਾ ਕੀ ਕਰਨਾ ਹੈ। ਸੀਬੀਆਈ ਨੇ ਅਦਾਲਤ ਨੂੰ ਦੱਸਿਆ ਕਿ ਗੋਇਲ ਨੇ ਆਪਣੀ ਮਰਜ਼ੀ ਨਾਲ ਇਹ ਇੰਕਸ਼ਾਫ਼ ਕਰ ਦਿੱਤਾ ਸੀ ਕਿ ਇਹ ਧਨ ਆਈਜੀ ਲਈ ਸੀ।


ਉੱਧਰ ਬਚਾਅ ਪੱਖ ਦੇ ਵਕੀਲ ਨੇ ਦਾਅਵਾ ਕੀਤਾ ਕਿ ਗੋਇਲ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ।


ਇਸ ਦੌਰਾਨ ਸੀਬੀਆਈ ਨੇ ਢਿਲੋਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਤੀਜੀ ਵਾਰ ਸੰਮਨ ਭੇਜੇ ਹਨ। ਆਈਜੀ ਦਾ ਤਬਾਦਲਾ ਬੀਤੀ 18 ਅਗਸਤ ਨੂੰ ਕਰ ਦਿੱਤਾ ਗਿਆ ਸੀ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Middleman of IG Dhillon sent to judicial remand