ਪੰਜਾਬ ਦੇ ਲੁਧਿਆਣਾ ਤੋਂ ਪੈਦਲ ਚੱਲ ਕੇ 110 ਕਿਲੋਮੀਟਰ ਦਾ ਸਫ਼ਰ ਤਹਿ ਕਰ ਕੇ ਹਰਿਆਣਾ ਦੇ ਅੰਬਾਲਾ ਸ਼ਹਿਰ ਪੁੱਜੇ ਇੱਕ ਪ੍ਰਵਾਸੀ ਮਜ਼ਦੂਰ ਰਾਮ ਦੀ ਪਤਨੀ ਨੇ ਬੱਚੀ ਨੂੰ ਜਨਮ ਦਿੱਤਾ ਪਰ ਕੁਝ ਹੀ ਦੇਰ ’ਚ ਉਸ ਨਵ–ਜਨਮੀ ਬੱਚੀ ਦੀ ਮੌਤ ਹੋ ਗਈ।
ਜਤਿਨ ਰਾਮ ਅਤੇ ਉਸ ਦੀ ਗਰਭਵਤੀ ਬਿੰਦੀਆ ਲੁਧਿਆਣਾ ਤੋਂ ਬਿਹਾਰ ਸਥਿਤ ਆਪਣੇ ਪਿੰਡ ਜਾਣ ਲਈ ਪੈਦਲ ਹੀ ਨਿੱਕਲੇ ਸਨ। ਜਦੋਂ ਇਹ ਦੋਵੇਂ ਅੰਬਾਲਾ ਸ਼ਹਿਰ ਪੁੱਜੇ, ਤਾਂ ਬਿੰਦੀਆ ਨੂੰ ਜਣੇਪਾ–ਪੀੜਾਂ ਸ਼ੁਰੂ ਹੋ ਗਈਆਂ।
ਪੁਲਿਸ ਦੀ ਮਦਦ ਨਾਲ ਬਿੰਦੀਆ ਨੂੰ ਸਿਵਲ ਹਸਪਤਾਲ ਲਿਜਾਂਦਾ ਗਿਆ, ਜਿੱਥੇ ਉਸ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਪਰ ਉਹ ਬਹੁਤਾ ਚਿਰ ਸਾਹ ਨਾ ਲੈ ਸਕੀ ਤੇ ਦਮ ਤੋੜ ਗਈ।
ਫਿਰ ਇਸ ਪ੍ਰਵਾਸੀ ਜੋੜੀ ਨੇ ਬੱਚੀ ਦਾ ਅੰਤਿਮ ਸਸਕਾਰ ਕੀਤਾ। ਰਾਮ ਨੇ ਦੱਸਿਆ ਕਿ ਵਿਸ਼ੇਸ਼ ਰੇਲ–ਗੱਡੀ ਵਿੱਚ ਟਿਕਟ ਨਾ ਮਿਲਣ ਕਾਰਨ ਉਹ ਪਤਨੀ ਬਿੰਦੀਆ ਨਾਲ ਪੈਦਲ ਹੀ ਅੰਬਾਲਾ ਲਈ ਤੁਰ ਪਿਆ ਸੀ। ਉਨ੍ਹਾਂ ਦੱਸਿਆ ਕਿ ਬਿੰਦੀਆ ਬਹੁਤ ਕਮਜ਼ੋਰ ਹੈ ਕਿਉਂਕਿ ਗਰਭਵਤੀ ਰਹਿਣ ਦੌਰਾਨ ਉਸ ਨੂੰ ਸਹੀ ਸੰਤੁਲਿਤ ਖੁਰਾਕ ਨਹੀਂ ਮਿਲ ਸਕੀ ਸੀ।
ਰਾਮ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਨੌਕਰੀ ਛੁੱਟ ਜਾਣ ਕਾਰਨ ਉਸ ਕੋਲ ਪੈਸੇ ਦੀ ਵੀ ਤੰਗੀ ਸੀ। ਅੰਬਾਲਾ ਛਾਉਣੀ ਦੇ ਇੱਕ ਗ਼ੈਰ–ਸਰਕਾਰੀ ਸੰਗਠਨ ਨੇ ਉਨ੍ਹਾਂ ਦੇ ਠਹਿਰਨ ਤੇ ਭੋਜਨ ਦਾ ਇੰਤਜ਼ਾਮ ਕੀਤਾ ਸੀ।
ਸੰਗਠਨ ਨੇ ਇਸ ਜੋੜੀ ਨੂੰ ਠਹਿਰਨ ਤੇ ਭੋਜਨ ਦਾ ਇੰਤਜ਼ਾਮ ਕੀਤਾ। ਸੰਗਠਨ ਨੇ ਇਸ ਜੋੜੀ ਨੂੰ ਸ਼੍ਰਮਿਕ ਸਪੈਸ਼ਲ ਟ੍ਰੇਨ ਰਾਹੀਂ ਸੁਰੱਖਿਅਤ ਬਿਹਾਰ ਵਾਪਸ ਭੇਜਣ ਦਾ ਇੰਤਜ਼ਾਮ ਕਰਨ ਦਾ ਭਰੋਸਾ ਵੀ ਦਿਵਾਇਆ।