ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਲਟਰੀ ਕਾਰਨੀਵਲ ਜੋਸ਼ੋ-ਖਰੋਸ਼ ਨਾਲ ਸ਼ੁਰੂ, ਤੀਜੇ ਮਿਲਟਰੀ ਫੈਸਟੀਵਲ ਦਾ ਮੁੱਢ ਬੱਝਿਆ

1 / 2ਮਿਲਟਰੀ ਕਾਰਨੀਵਲ ਜੋਸ਼ੋ-ਖਰੋਸ਼ ਨਾਲ ਸ਼ੁਰੂ, ਤੀਜੇ ਮਿਲਟਰੀ ਫੈਸਟੀਵਲ ਦਾ ਮੁੱਢ ਬੱਝਿਆ

2 / 2ਵਿੱਤੀ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਮਾਰੋਹ ਦਾ ਕੀਤਾ ਉਦਘਾਟਨ

PreviousNext

ਵਿੱਤੀ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਮਾਰੋਹ ਦਾ ਕੀਤਾ ਉਦਘਾਟਨ


13 ਤੋਂ 15 ਦਸਬੰਰ ਤੱਕ ਹੋਣ ਜਾ ਰਹੇ ਤੀਜੇ ਮਿਲਟਰੀ ਲਿਟਰੇਚਰ ਫੈਸਟੀਵਲ ਲਈ ਪਿੜ ਬੰਨ੍ਹਦਿਆਂ ਇੱਥੇ ਸ਼ਨੀਵਾਰ ਨੂੰ 4X4 ਜੀਪ ਚਾਲਕਾਂ ਨੇ ਆਫ਼-ਰੋਡਿੰਗ ਪ੍ਰਦਰਸ਼ਨੀ ਦੌਰਾਨ ਆਪਣੇ ਹੈਰੇਤ ਅੰਗੇਜ਼ ਕਰਤੱਬਾਂ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਦੇ ਨਾਲ ਹੀ ਟੀ-90 ਟੈਂਕ, ਲਾਈਟ ਐਂਡ ਮੀਡੀਅਮ ਮਸ਼ੀਨ ਅਤੇ ਸ਼ਾਨਦਾਰ ਬੰਦੂਕਾਂ ਸਮੇਤ ਰੱਖਿਆ ਹਥਿਆਰਾਂ ਦੀ ਪ੍ਰਦਰਸ਼ਨੀ ਨੇ ਪੂਰੇ ਮਾਹੌਲ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ।

 

ਮੁੱਖ ਸਮਾਗਮ ਲਈ ਮਾਹੌਲ ਤਿਆਰ ਕਰਦਿਆਂ 2 ਦਿਨਾ ਮਿਲਟਰੀ ਕਾਰਨੀਵਲ ਵਿੱਚ ਪਹਿਲੀ ਵਾਰ ਭਾਗ ਲੈ ਰਹੇ 50 ਤੋਂ ਵੱਧ ਚਾਲਕਾਂ ਨੇ ਹਿੱਸਾ ਲਿਆ ਅਤੇ ਆਪਣੇ ਵਿਲੱਖਣ ਕਾਰਨਾਮਿਆਂ ਨਾਲ ਦਰਸ਼ਕਾਂ ਵਿੱਚ ਉਤਸ਼ਾਹ ਭਰ ਦਿੱਤਾ।

 

ਐਮ.ਐਮ. 50, ਜਿਪਸੀਆਂ, ਥਾਰ, ਪੋਲਾਰਿਸ ਅਤੇ ਫੋਰਸ ਗੁਰਖਾ, ਬਲੈਰੋ ਵਰਗੀਆਂ ਵਿਸ਼ਵ ਪ੍ਰਸਿੱਧ ਗੱਡੀਆਂ 'ਤੇ ਸਵਾਰ ਹੋ ਕੇ ਨੌਜਵਾਨ ਚਾਲਕਾਂ ਨੇ ਆਪਣੇ ਹੌਂਸਲੇ, ਸ਼ਕਤੀ, ਸ਼ਹਿਣਸ਼ੀਲਤਾ ਅਤੇ ਸਾਹਸ ਨਾਲ ਰੱਖਿਆ ਸੈਨਾਵਾਂ ਦੇ ਜੋਸ਼ ਅਤੇ ਨਿਡਰਤਾ ਦਾ ਪ੍ਰਦਰਸ਼ਨ ਕੀਤਾ। ਆਰਮੀ ਐਡਵੈਂਚਰ ਸੈੱਲ ਦੇ ਸਹਿਯੋਗ  ਨਾਲ ਅੱਜ ਕਰਵਾਏ ਗਏ ਸਮਾਗਮਾਂ ਦਾ ਉਦੇਸ਼ ਨੌਜਵਾਨਾਂ ਨੂੰ ਰੱਖਿਆ ਬਲਾਂ ਵੱਲ ਆਕਰਸ਼ਤ ਕਰਨ ਦੇ ਉਦੇਸ਼ ਨਾਲ ਆਰਮੀ ਦੀ ਆਫ-ਰੋਡਿੰਗ ਮੁਹਾਰਤ ਨੂੰ ਪ੍ਰਦਰਸ਼ਤ ਕਰਨਾ ਸੀ।

 

ਮਿਲਟਰੀ ਕਾਰਨੀਵਲ ਦਾ ਉਦਘਾਟਨ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਸ ਕਾਰਨੀਵਲ ਦਾ ਉਦੇਸ਼ ਨੌਜਵਾਨਾਂ ਨੂੰ ਅਮੀਰ ਫੌਜੀ ਵਿਰਾਸਤ ਨਾਲ ਜਾਣੂ ਕਰਵਾਉਂਦਿਆਂ ਉਨ੍ਹਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਉਤਸ਼ਾਹਤ ਕਰਨਾ ਹੈ। ਉਨ੍ਹਾਂ ਨੌਜਵਾਨਾਂ ਵਿੱਚ ਰਾਸ਼ਟਰ ਨਿਰਮਾਣ ਦੀ ਭਾਵਨਾ ਨੂੰ ਵਿਕਸਿਤ ਕਰਨ ਲਈ ਰੱਖਿਆ ਅਧਿਕਾਰੀਆਂ ਵੱਲੋਂ ਕੀਤੇ ਗਏ ਇਸ ਮਹਾਨ ਉਪਰਾਲੇ ਦੀ ਸ਼ਲਾਘਾ ਕੀਤੀ।

 

ਇਸ ਮੌਕੇ, ਮੁੱਖ ਮੰਤਰੀ ਦੇ ਸੀਨਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਟੀ.ਐਸ. ਸ਼ੇਰਗਿੱਲ ਨੇ ਸੈਨਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇ ਪਾਸਾਰ ਲਈ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਅਤੇ ਭਾਰਤੀ ਫੌਜ ਇੱਕ ਦੂਜੇ ਦੇ ਪੂਰਕ ਹਨ। ਉਨ੍ਹਾਂ ਕਿਹਾ ਕਿ ਸਾਡੇ ਬਹਾਦਰ ਮੁੰਡੇ ਕੁੜੀਆਂ ਹਮੇਸ਼ਾ ਦੇਸ਼ ਦੀ ਸੇਵਾ ਕਰਨ ਵਿਚ ਮੋਹਰੀ ਰਹੇ ਹਨ ਅਤੇ ਇਸ ਭਾਵਨਾ ਅਤੇ ਵਚਨਬੱਧਤਾ ਨੂੰ ਹੋਰ ਅੱਗੇ ਵਧਾਉਣ ਦੀ ਲੋੜ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MILITARY CARNIVAL RAISES PATRIOTICFERVOUR AMPLIFIES EXCITEMENT LEVELS FORUPCOMING 3RD MILITARY LITERATURE FESTIVAL