ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਵਿਖੇ 13 ਦਸੰਬਰ ਤੋਂ ਹੋਵੇਗਾ ਮਿਲਟਰੀ ਲਿਟਰੇਚਰ ਫੈਸਟੀਵਲ

ਭਾਰਤੀ ਰੱਖਿਆ ਬਲਾਂ ਦੇ ਬਹਾਦਰ ਸੈਨਿਕਾਂ ਦੁਆਰਾ ਦੇਸ ਦੀ ਮਾਤਭੂਮੀ ਲਈ ਆਪਣੀ ਡਿਊਟੀ ਦੌਰਾਨ ਦਿੱਤੀਆਂ ਕੁਰਬਾਨੀਆਂ ਅਤੇ ਬਹਾਦਰੀ ਦੇ ਕਿੱਸਿਆਂ ਨਾਲ ਸਨਿਚਰਵਾਰ ਨੂੰ ਚੰਡੀਗੜ ਗੌਲਫ ਕਲੱਬ ਦਾ ਵਿਹੜਾ ਜੀਵਿਤ ਹੋ ਉੱਠਿਆ।

 

ਚੰਡੀਗੜ ਵਿਖੇ 13 ਤੋਂ 15 ਦਸੰਬਰ ਤੱਕ ਹੋਣ ਵਾਲੇ ਤੀਜੇ ਮਿਲਟਰੀ ਲਿਟਰੇਚਰ ਫੈਸਟੀਵਲ ਲਈ ਪਿੜ ਤਿਆਰ ਕਰਦਿਆਂ ਅੱਜ ਇੱਥੇ ਕਰਵਾਏ ਗਏ ਇਨਵੀਟੇਸਨਲ ਗੋਲਫ ਟੂਰਨਾਮੈਂਟ ਵਿੱਚ ਸਿਵਲ ਸੈਨਾ ਦੇ ਅਧਿਕਾਰੀਆਂ ਤੋਂ ਇਲਾਵਾ ਤਿਨੋਂ ਹਥਿਆਰਬੰਦ ਸੈਨਾਵਾਂ ਦੇ 175 ਤੋਂ ਜਆਿਦਾ ਯੁੱਧ ਮਾਹਰ ਪਹੁੰਚੇ ਹੋਏ ਸਨ।

 

 

ਮਿਲਟਰੀ ਲਿਟਰੇਚਰ ਫੈਸਟੀਵਲ ਭਾਰਤੀ ਫੌਜ ਦੇ ਸਹਿਯੋਗ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਵੀ.ਪੀ. ਸਿੰਘ ਬਦੌਨਰ ਦੀ ਅਗਵਾਈ ਹੇਠ ਚੰਡੀਗੜ  ਪ੍ਰਸਾਸਨ ਦਾ ਸਾਂਝਾ ਉਪਰਾਲਾ ਹੈ ਅਤੇ ਇਹ ਫੈਸਟੀਵਲ ਤੀਸਰੀ ਵਾਰ ਆਯੋਜਿਤ ਕੀਤਾ ਜਾ ਰਿਹਾ ਹੈ।

 

ਇਸ ਟੂਰਨਾਮੈਂਟ ਦਾ ਉਦੇਸ ਮੁਕਾਬਲਿਆਂ ਅਤੇ ਗਤੀਵਿਧੀਆਂ ਨਾਲ ਅਗਲੇ ਮਹੀਨੇ ਸੁਰੂ ਹੋਣ ਵਾਲੇ ਮੁੱਖ ਈਵੈਂਟ ਲਈ ਮਾਹੌਲ ਤਿਆਰ ਕਰਨਾ ਹੈ। ਇਸ ਫੈਸਟੀਵਲ ਵਿੱਚ ਦੇਸ ਭਰ ਦੇ ਜੰਗੀ ਨਾਇਕਾਂ ਨੂੰ ਸੱਦਾ ਦਿੱਤਾ ਗਿਆ ਹੈ ਜੋ ਆਪਣੀ ਡਿਊਟੀ ਦੌਰਾਨ ਦਰਪੇਸ ਮੁਸਕਿਲਾਂ ਅਤੇ ਸਾਂਝ 'ਤੇ ਮਿੱਤਰਤਾ ਦੀਆਂ ਕਹਾਣੀਆਂ ਤੋਂ ਇਲਾਵਾ ਆਪਣੀ ਬਹਾਦਰੀ ਦੇਕਿੱਸਿਆਂ ਨੂੰ ਸਾਂਝਾ ਕਰਨ ਲਈ ਇੱਥੇ ਇਕੱਠੇ ਹੋਣਗੇ।

 

ਡਬਲ ਪਿਓਰੀਆ ਫੁਲ ਹੈਂਡੀਕੈਪ ਸਟੇਬਲਫੋਰਡ ਕੈਟੇਗਰੀ ਜਿਸ ਤਹਿਤ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਹੈ, ਵਿੱਚ ਅਨੁਭਵੀ ਯੁੱਧ ਮਾਹਿਰਾਂ ਨੇ ਪੂਰੇ ਜੋਸ ਨਾਲ ਇਸ ਮੁਕਾਬਲੇ ਵਿੱਚ ਹਿੱਸਾ ਲਿਆ ਜਿਸ ਨਾਲ ਇਹ ਚੈਂਪੀਅਨਸਪਿ ਸਖਿਰਾਂ 'ਤੇ ਪਹੁੰਚ ਗਈ।

 

ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵੱਲੋਂ ਇਸ ਮਹੀਨੇ ਦੇ ਸੁਰੂ ਵਿੱਚ ਇਸ ਫੈਸਟੀਵਲ ਦਾ ਰਸਮੀ ਉਦਘਾਟਨ ਪਟਿਆਲਾ ਤੋਂ ਕੀਤਾ ਗਿਆ। ਦਸੰਬਰ ਵਿੱਚ ਹੋਣ ਵਾਲਾ ਮੁੱਖ ਫੈਸਟੀਵਲ ਕੋਹੀਮਾ ਅਤੇ ਇੰਫਾਲ ਦੀਆਂ ਲੜਾਈਆਂ ਵਿੱਚ ਭਾਰਤੀ ਯੋਧਿਆਂ ਦੇ ਯੋਗਦਾਨ 'ਤੇ ਕੇਂਦਰਤ ਹੋਵੇਗਾ ਜਿਸ ਦੌਰਾਨ ਇਨਾਂ ਲੜਾਈਆਂ ਦੇ ਵੱਖ ਵੱਖ ਪੱਖਾਂ ਅਤੇ ਜਾਂਬਾਜ ਸੈਨਿਕਾਂ ਦੀ ਬਹਾਦਰੀ ਨੂੰ ਉਜਾਗਰ ਕੀਤਾ ਜਾਵੇਗਾ ਜਿਨਾਂ ਨੇ ਅਮੀਰ ਫੌਜੀ ਵਿਰਾਸਤ ਦੇ ਇਤਿਹਾਸ ਵਿੱਚ ਆਪਣੇ ਨਾਮ ਦਰਜ ਕਰਵਾਏ ਹਨ।

 

ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਦੇ ਵਿਸੇਸ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ ਨੇ ਚੀਫ ਆਫ ਸਟਾਫ ਵੈਸਟਰਨ ਕਮਾਂਡ ਲੈਫਟੀਨੈਂਟ ਜਨਰਲ ਗੁਰਪਾਲ ਸਿੰਘ ਸੰਘਾ ਨਾਲ ਰਿਬਨ ਕੱਟ ਕੇ ਇਸ ਈਵੈਂਟ ਦਾ ਉਦਘਾਟਨ ਕੀਤਾ।

 

ਮਿਲਟਰੀ ਲਿਟਰੇਚਰ ਫੈਸਟੀਵਲ ਤਹਿਤ ਕੀਤੀ ਇਸ ਪਹਿਲਕਦਮੀ ਦੀ ਸਲਾਘਾ ਕਰਦਿਆਂ ਜਨਰਲ ਸੰਘਾ ਨੇ ਕਿਹਾ ਕਿ ਇਹ ਫੈਸਟੀਵਲ ਸੇਵਾਮੁਕਤ ਰੱਖਿਆ ਸੈਨਿਕਾਂ ਨੂੰ ਪੁਰਾਣੀਆਂ ਯਾਦਾਂ ਤਾਜਾ ਕਰਨ ਅਤੇ ਨਾਜੁਕ ਪਲਾਂ ਨੂੰ ਸਾਂਝਾ ਕਰਨ ਲਈ ਇੱਕ ਸਿਹਤਮੰਦ ਮੰਚ ਪ੍ਰਦਾਨ ਕਰੇਗਾ।

 

ਮਿਲਟਰੀ ਲਿਟਰੇਚਰ ਫੈਸਟੀਵਲ ਦੇ ਮੁੱਖ ਸਮਾਗਮ ਵਿੱਚ ਜੰਗੀ ਇਤਿਹਾਸਕਾਰ, ਲੇਖਕ, ਵਿਦਵਾਨ ਅਤੇ ਰੱਖਿਆ ਮਾਹਰ ਸਾਮਲ ਹੋਣਗੇ ਜੋ ਮੁੱਖ ਈਵੈਂਟ ਦੌਰਾਨ ਹੋਣ ਵਾਲੀ  ਪੈਨਲ ਵਿਚਾਰਚਰਚਾ ਵਿਚ ਫੌਜੀ ਲੜਾਈਆਂ ਦੇ ਵੱਖ ਵੱਖ ਪਹਿਲੂਆਂ 'ਤੇ ਆਪਣੀ ਤਿੱਖੀ ਸੂਝ ਅਤੇ ਵਿਆਖਿਆ ਨਾਲ ਮੰਚ ਦੀ ਸੋਭਾ ਵਧਾਉਣਗੇ।

 

ਗੋਲਫ ਈਵੈਂਟ ਸਹਿਰ ਵਿੱਚ ਹੋਣ ਵਾਲੇ ਹੋਰ ਰੋਮਾਂਚਕ ਮੁਕਾਬਲਿਆਂ ਲਈ ਮੈਦਾਨ ਪੱਧਰਾ ਕਰੇਗਾ ਜਿਨਾਂ ਵਿੱਚ ਕੱਲ ਹੋਣ ਵਾਲੀ ਮੈਰਾਥਨ ਅਤੇ ਬਰਡ ਵਾਚਿੰਗ ਵਰਕਸਾਪ ਵੀ ਸਾਮਲ ਹੈ। ਇਸ ਤੋਂ ਇਲਾਵਾ 30 ਦਸੰਬਰ ਤੋਂ ਦੋ ਦਿਨਾ ਮਿਲਟਰੀ ਕਾਰਨੀਵਲ ਸੁਰੂ ਹੋਵੇਗਾ ਜਿਸ ਤੋਂ ਬਾਅਦ 7 ਦਸੰਬਰ ਨੂੰ ਬਰੇਵਹਾਰਟ ਮੋਟਰਸਾਈਕਲ ਰਾਈਡ ਕਰਵਾਈ ਜਾਵੇਗੀ।

 

ਪੁਰਸਾਂ ਦੀ 9 ਹੋਲਜ ਸ੍ਰੇਣੀ ਵਿੱਚ ਨਰੇਸ ਗੁਲਾਟੀ ਨੇ 24 ਅੰਕਾਂ ਨਾਲ ਜਿੱਤ ਦਰਜ ਕੀਤੀ ਅਤੇ ਬ੍ਰਿਗੇਡੀਅਰ ਅਵਤਾਰ ਸਿੰਘ 22 ਪੁਆਇੰਟਾਂ ਨਾਲ ਉਪ ਜੇਤੂ ਰਹੇ। ਮਹਿਲਾ ਵਰਗ ਵਿੱਚ ਗੁਡੀ ਮਾਲੀ 28 ਅੰਕਾਂ ਨਾਲ ਜੇਤੂ ਅਤੇ ਜਯੋਤੀ ਗੋਸਲ ਸਮਾਨ ਪੁਆਇੰਟਾਂ ਨਾਲ ਉਪ ਜੇਤੂ ਰਹੀ। ਹੈਂਡੀਕੈਪ 0-9 ਸਲਾਟ ਵਿੱਚ ਟੀਨੂ ਬਾਜਵਾ ਪਹਿਲੇ ਅਤੇ ਕਰਨਲ ਪੀ.ਜੇ.ਐਸ. ਅਟਵਾਲ ਉਪ ਜੇਤੂ ਰਹੇ। ਕਰਨਲ ਆਈ.ਐਸ. ਬੈਂਸ 35 ਅੰਕਾਂ ਨਾਲ ਜੇਤੂ ਅਤੇ ਰਵੀਬੀਰ ਐਸ ਗਰੇਵਾਲ ਉਪ ਜੇਤੂ ਰਹੇ।

 

ਵਾਈਸ ਐਡਮਿਰਲ ਐਚਐਸ ਮੱਲੀ ਨੇ ਹੈਂਡੀਕੈਪ 19-24 ਸ੍ਰੇਣੀ ਵਿੱਚ 33 ਅੰਕਾਂ ਨਾਲ ਜਿੱਤ ਆਪਣੇ ਨਾਮ ਕੀਤੀ।

 

ਦਿੱਤੇ ਗਏ ਹੋਰ ਸਨਮਾਨਾਂ ਵਿੱਚ ਸ੍ਰੀਮਤੀ ਸੋਨਾ ਸਿੰਘ ਨੂੰ 'ਬੈਸਟ ਗਰਾਸ ਲੇਡੀਜ' ਐਵਾਰਡ ਅਤੇ ਬ੍ਰਿਗੇਡੀਅਰ ਐਚ.ਪੀ.ਐਸ. ਢਿੱਲੋਂ ਨੂੰ 'ਬੈਸਟ ਗਰਾਸ ਜੈਂਟਸ' ਐਵਾਰਡ ਨਾਲ ਸਨਮਾਨਿਆ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Military Literature Festival to be held in Chandigarh from December 13