ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਨਤਾ–ਕਰਫ਼ਿਊ ਦੌਰਾਨ ਚੰਡੀਗੜ੍ਹ ’ਚ ਠੱਪ ਰਹੀ ਦੁੱਧ–ਸਬਜ਼ੀਆਂ ਦੀ ਸਪਲਾਈ ਬਹਾਲ

ਜਨਤਾ–ਕਰਫ਼ਿਊ ਦੌਰਾਨ ਚੰਡੀਗੜ੍ਹ ’ਚ ਠੱਪ ਰਹੀ ਦੁੱਧ–ਸਬਜ਼ੀਆਂ ਦੀ ਸਪਲਾਈ ਬਹਾਲ

ਕੋਰੋਨਾ ਵਾਇਰਸ ਦੀ ਲਾਗ ਫੈਲਣ ਦੀ ਲੜੀ ਨੂੰ ਰੋਕਣ ਲਈ ​​​​​​ਐਤਵਾਰ ਨੂੰ ਜਨਤਾ–ਕਰਫ਼ਿਊ ਦੌਰਾਨ ਦੁੱਧ ਤੇ ਸਬਜ਼ੀਆਂ ਦੀ ਜਿਹੜੀ ਸਪਲਾਈ ਠੱਪ ਰਹੀ ਸੀ; ਉਹ ਅੱਜ ਸੋਮਵਾਰ ਨੂੰ ਬਹਾਲ ਹੋ ਗਈ। ਅੱਜ ਸਵੇਰੇ–ਸਵੇਰੇ ਦੁੱਧ ਤੇ ਸਬਜ਼ੀਆਂ ਵੇਚਣ ਵਾਲੇ ਚੰਡੀਗੜ੍ਹ ਦੇ ਵੱਖੋ–ਵੱਖਰੇ ਸੈਕਟਰਾਂ ’ਚ ਘਰੋਂ–ਘਰੀਂ ਸਪਲਾਈ ਪਹੁੰਚਾਉਂਦੇ ਵੇਖੇ ਗਏ ਪਰ ਇਹ ਸਪਲਾਈ ਆਮ ਦਿਨਾਂ ਵਰਗੀ ਕਾਫ਼ੀ ਨਹੀਂ ਸੀ।

 

 

ਅੱਜ ਦੁੱਧ ਦੀ ਬਹੁਤ ਘੱਟ ਵੈਰਾਇਟੀ ਉਪਲਬਧ ਰਹੀ ਕਿਉਂਕਿ ਇੱਕੋ ਟੋਨ ਵਾਲਾ ਦੁੱਧ ਹੀ ਮਿਲਿਆ। ਇਸੇ ਲਈ ਦੁੱਧ ਦਾ ਸਟਾੱਕ ਬਹੁਤ ਛੇਤੀ ਖ਼ਤਮ ਹੋ ਗਿਆ।

 

 

ਚੰਡੀਗੜ੍ਹ ਦੇ ਬਹੁਤੇ ਸੈਕਟਰਾਂ ’ਚ ਅਖ਼ਬਾਰਾਂ ਦੀ ਸਪਲਾਈ ਵੀ ਨਹੀਂ ਹੋਈ ਕਿਉਂਕਿ ਅਖ਼ਬਾਰਾਂ ਦੇ ਬਹੁਤੇ ਹਾੱਕਰ ਸੜਕਾਂ ਉੱਤੇ ਨਹੀਂ ਉੱਤਰੇ।

 

 

ਸ਼ਹਿਰ ’ਚ ਆਪਣੀ–ਮੰਡੀ ਸਿਸਟਮ ਪਹਿਲਾਂ ਹੀ ਅਗਲੇ ਹੁਕਮਾਂ ਤੱਕ ਲਈ ਰੱਦ ਕਰ ਦਿੱਤਾ ਹੋਇਆ ਹੈ। ਸਬਜ਼ੀਆਂ ਤੇ ਦੁੱਧ ਦੀ ਸਪਲਾਈ ਸ਼ਹਿਰ ਦੇ ਸਾਰੇ 42 ਕਮਿਊਨਿਟੀ ਸੈਂਟਰਾਂ ਵਿੱਚ ਮਿਲ ਰਹੀ ਹੈ।

 

 

ਇਨ੍ਹਾਂ ਸੈਂਟਰਾਂ ’ਚ ਸਪਲਾਈ ਸਵੇਰੇ 10:00 ਵਜੇ ਸ਼ੁਰੂ ਹੋਈ ਤੇ ਇਹ ਸ਼ਾਮੀਂ 7:00 ਵਜੇ ਤੱਕ ਜਾਰੀ ਰਹੇਗੀ।

 

 

ਕੈਮਿਸਟਾਂ ਦੀਆਂ ਦੁਕਾਨਾਂ ਤੇ ਏਟੀਐੱਮ ਸੋਮਵਾਰ ਨੂੰ ਖੁੱਲ੍ਹੇ ਰਹਿਣਗੇ। ਐਤਵਾਰ ਨੂੰ ਚੰਡੀਗੜ੍ਹ ਦੀਆਂ ਸੜਕਾਂ ਉੱਤੇ ਕੋਈ ਵਾਹਨ ਵੇਖਣ ਨੂੰ ਨਹੀਂ ਮਿਲਿਆ ਸੀ ਪਰ ਅੱਜ ਸੋਮਵਾਰ ਨੂੰ ਕੁਝ ਆਵਾਜਾਈ ਵੇਖੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Milk and Vegetables supply reinstated that remained closed in Chandigarh during Janta Curfew