ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਲੀਵਾਲ `ਚ ਮਿੰਨੀ ਬੱਸ ਪਲਟੀ, ਇੱਕ ਮੌਤ 32 ਫੱਟੜ

ਆਲੀਵਾਲ `ਚ ਮਿੰਨੀ ਬੱਸ ਪਲਟੀ, ਇੱਕ ਮੌਤ 32 ਫੱਟੜ

ਲੁਧਿਆਣਾ ਜਿ਼ਲ੍ਹੇ `ਚ ਹੰਬੜਾਂ ਲਾਗਲੇ ਪਿੰਡ ਆਲੀਵਾਲ `ਚ ਅੱਜ ਮੰਗਲਵਾਰ ਸਵੇਰੇ ਸਵਾਰੀਆਂ ਨਾਲ ਭਰੀ ਇੱਕ ਬੱਸ ਪਲਟ ਗਈ। ਇਸ ਹਾਦਸੇ `ਚ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ 32 ਹੋਰ ਫੱਟੜ ਹੋ ਗਏ। ਮਾਰੇ ਗਏ ਨੌਜਵਾਨ ਦੀ ਸ਼ਨਾਖ਼ਤ ਗੁਰਮੀਤ ਸਿੰਘ ਵਾਸੀ ਪਿੰਡ ਲੀਹਾ ਵਜੋਂ ਹੋਈ ਹੈ।


ਸਥਾਨਕ ਨਿਵਾਸੀਆਂ ਨੇ ਤੁਰੰਤ ਜ਼ਖ਼ਮੀਆਂ ਨੂੰ ਬਿਲਕੁਲ ਮੂਧੀ ਹੋ ਚੁੱਕੀ ਬੱਸ `ਚੋਂ ਕੱਢਣ ਵਿੱਚ ਬਹੁਤ ਮਦਦ ਕੀਤੀ। ਜਗਰਾਓਂ ਪੁਲਿਸ ਤੇ ਐਂਬੂਲੈਂਸ ਮੌਕੇ `ਤੇ ਪੁੱਜ ਗਏ।


ਚਸ਼ਮਦੀਦ ਗਵਾਹਾਂ ਮੁਤਾਬਕ ਬੱਸ ਦੀ ਰਫ਼ਤਾਰ ਬਹੁਤ ਤੇਜ਼ ਸੀ, ਜਿਸ ਕਾਰਨ ਉਹ ਡਰਾਇਵਰ ਦੇ ਕਾਬੂ ਤੋਂ ਬਾਹਰ ਹੋ ਗਈ। ਬੱਸ ਦੇ ਸ਼ੀਸ਼ੇ ਭੰਨ ਕੇ ਜ਼ਖ਼ਮੀਆਂ ਨੂੰ ਮਸਾਂ ਬਾਹਰ ਕੱਢਿਆ ਗਿਆ। ਪੁਲਿਸ ਨੇ ਬੱਸ ਡਰਾਇਵਰ ਪਰਮਿੰਦਰ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mini Bus overturned in Aliwal 1 dead