ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਵਿੱਤੀ ਸੰਕਟ ਕਾਰਨ ਬਹੁਤੇ ਵਾਅਦੇ ਪੂਰੇ ਨਹੀਂ ਕਰ ਸਕੇ ਮੰਤਰੀ ਬਲਬੀਰ ਸਿੱਧੂ

​​​​​​​ਵਿੱਤੀ ਸੰਕਟ ਕਾਰਨ ਬਹੁਤੇ ਵਾਅਦੇ ਪੂਰੇ ਨਹੀਂ ਕਰ ਸਕੇ ਮੰਤਰੀ ਬਲਬੀਰ ਸਿੱਧੂ

ਸ੍ਰੀ ਬਲਬੀਰ ਸਿੰਘ ਸਿੱਧੂ 1981 ’ਚ ਰਾਮਪੁਰਾ ਫੂਲ ਤੋਂ ਮੋਹਾਲੀ ਆਏ ਸਨ ਤੇ ਉਨ੍ਹਾਂ ਦੇ ਮਨ ਵਿੱਚ ਸਿਆਸੀ ਪਿੜ ’ਚ ਉਤਰਨ ਦੀ ਤਮੰਨਾ ਬਣੀ ਰਹਿੰਦੀ ਸੀ। ਸਾਲ 1997 ਤੇ 2002 ਦੀਆਂ ਦੋ ਵਿਧਾਨ ਸਭਾ ਚੋਣਾਂ ਉਹ ਹਾਰ ਗਏ ਸਨ ਪਰ 2007 ਦੇ ਬਾਅਦ ਤੋਂ ਲਗਾਤਾਰ ਖਰੜ ਤੇ ਮੋਹਾਲੀ ਵਿਧਾਨ ਸਭਾ ਹਲਕਿਆਂ ਤੋਂ ਜਿੱਤਦੇ ਰਹੇ ਹਨ।
 

 

ਪੰਜਾਬ ਦੇ ਪਸ਼ੂ–ਪਾਲਣ, ਡੇਅਰੀ ਵਿਕਾਸ ਤੇ ਕਿਰਤ ਮਾਮਲਿਆਂ ਬਾਰੇ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੂੰ ਸਿਆਸਤ ਤੋਂ ਬਾਅਦ ਸ਼ਰਾਬ ਦੇ ਕਾਰੋਬਾਰ ਵਿੱਚ ਦਿਲਚਸਪੀ ਹੈ।  59 ਸਾਲਾ ਗ੍ਰੈਜੂਏਟ ਸ੍ਰੀ ਸਿੱਧੂ ਤੇ ਉਨ੍ਹਾਂ ਦੀ ਪਾਰਟੀ ਕਾਂਗਰਸ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੇ ਪ੍ਰਚਾਰ ਦੌਰਾਨ ਵਾਅਦਾ ਕੀਤਾ ਸੀ ਕਿ ਮਜ਼ਦੂਰਾਂ ਲਈ ਤੈਅ ਡਿਪਟੀ ਕਮਿਸ਼ਨਰ ਦੀਆਂ ਦਿਹਾੜੀ ਦਰਾਂ ਨੂੰ ਆਮ ਕੀਮਤ ਸੂਚਕ–ਅੰਕ ਨਾਲ ਮਿਲਾਇਆ ਜਾਵੇਗਾ, ਕਾਮਿਆਂ ਦੀ ਭਲਾਈ ਲਈ ਇੱਕ ਬੋਰਡ ਕਾਇਮ ਕੀਤਾ ਜਾਵੇਗਾ ਤੇ ਪਸ਼ੂ–ਪਾਲਣ ਵਿਭਾਗ ਵਿੱਚ ਵੈਟਰਨਰੀ (ਪਸ਼ੂਆਂ ਦਾ ਇਲਾਜ ਕਰਨ ਵਾਲੇ) ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ।

 

 

ਮਜ਼ਦੂਰਾਂ ਨਾਲ ਕੀਤੇ ਇਨ੍ਹਾਂ ਵਾਅਦਿਆਂ ਬਾਰੇ ਹਾਲੇ ਕੋਈ ਨੀਤੀਗਤ ਫ਼ੈਸਲਾ ਨਹੀਂ ਲਿਆ ਗਿਆ। ਪਸ਼ੂ–ਪਾਲਣ ਵਿਭਾਗ ਨੇ 117 ਵੈਟਰਨਰੀ ਡਾਕਟਰ ਤੇ 291 ਵੈਟਰਨਰੀ ਇੰਸਪੈਕਟਰ ਭਰਤੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸ੍ਰੀ ਸਿੱਧੂ ਪੰਜਾਬ ਵਿੱਚ ਨਵੀਂ ਵੀਰਜ ਤਕਨਾਲੋਜੀ ਲਿਆਏ ਹਨ, ਜਿਸ ਨਾਲ ਪਸ਼ੂ–ਪਾਲਕ ਵੱਛੇ ਦੇ ਲਿੰਗ ਦੀ ਚੋਣ ਵੀ ਕਰ ਸਕਦਾ ਹੈ।

 

 

ਸ੍ਰੀ ਸਿੱਧੂ ਨੇ ਮੰਨਿਆ ਕਿ ਪੰਜਾਬ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਹੈ ਕਿ ਵਿਭਾਗ ਲਈ ਉਸ ਦਾ ਹੱਲ ਲੱਭਣਾ ਵੀ ਬੜਾ ਔਖਾ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਾ ਹੱਲ ਸੈਕਸਡ ਸੀਮੈਨ ਟੈਕਨਾਲੋਜੀ ਨਾਲ ਲੱਭਿਆ ਜਾ ਸਕਦਾ ਹੈ।

 

 

ਆਰਥਿਕ ਤੌਰ ਉੱਤੇ ਪੱਛੜੇ ਵਰਗਾਂ ਨੂੰ ਪੰਜ–ਪੰਜ ਮਰਲੇ ਦੇ ਰਿਹਾਇਸ਼ੀ ਪਲਾਟ ਜਾਂ ਮਕਾਨ ਦੇਣ ਦਾ ਕਾਂਗਰਸ ਦਾ ਵਾਅਦਾ ਵੀ ਸਿਰਫ਼ ਕਾਗਜ਼ਾਂ ਤੱਕ ਹੀ ਮਹਿਦੂਦ ਹੋ ਕੇ ਰਹਿ ਗਿਆ ਹੈ।

 

 

ਪਿੱਛੇ ਜਿਹੇ ਸ੍ਰੀ ਸਿੱਧੂ ਦੇ ਇੱਕ ਸਹਿਯੋਗੀ ਦਾ ਨਾਂਅ ਰੇਤੇ ਦੀ ਗ਼ੈਰ–ਕਾਨੂੰਨੀ ਪੁਟਾਈ (ਮਾਈਨਿੰਗ) ਦੇ ਮਾਮਲੇ ਵਿੱਚ ਆਇਆ ਸੀ ਪਰ ਸ੍ਰੀ ਸਿੱਧੂ ਨੇ ਉਸ ਦੀ ਭੂਮਿਕਾ ਤੋਂ ਸਾਫ਼ ਇਨਕਾਰ ਕੀਤਾ ਸੀ।

 

 

ਸ੍ਰੀ ਸਿੱਧੂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ–ਭਾਜਪਾ ਸਰਕਾਰ ਜਾਂਦੇ ਸਮੇਂ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਖ਼ਾਲੀ ਕਰ ਕੇ ਗਈ ਸੀ, ਜਿਸ ਕਾਰਨ ਕੋਈ ਵਾਅਦੇ ਠੀਕ ਤਰ੍ਹਾਂ ਪੂਰੇ ਨਹੀਂ ਕੀਤੇ ਜਾ ਸਕੇ। ਪਰ ਹੁਣ ਹਾਲਾਤ ਹੌਲੀ–ਹੌਲੀ ਸੁਖਾਵੇਂ ਹੁੰਦੇ ਜਾ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਸਾਰੇ ਚੋਣ ਵਾਅਦੇ ਛੇਤੀ ਹੀ ਪੂਰੇ ਕਰ ਦਿੱਤੇ ਜਾਣਗੇ। ਉਨ੍ਹਾਂ ਆਪਣੇ ਵਿਭਾਗਾਂ ਦੀ ਕਾਰਗੁਜ਼ਾਰੀ ਨੂੰ ਤਸੱਲੀਬਖ਼ਸ਼ ਕਰਾਰ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Minister Balbir Sidhu couldn t fulfill his promises to empty coffers