ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੰਤਰੀ ਨੇ ਮਾਰਿਆ ਡੇਰਾਬੱਸੀ ਦੀਆਂ ਫ਼ੈਕਟਰੀਆਂ `ਤੇ ਛਾਪਾ

ਮੰਤਰੀ ਨੇ ਮਾਰਿਆ ਡੇਰਾਬੱਸੀ ਦੀਆਂ ਫ਼ੈਕਟਰੀਆਂ `ਤੇ ਛਾਪਾ

ਪੰਜਾਬ ਦੀਆਂ ਛੋਟੀਆਂ ਤੇ ਵੱਡੀਆਂ ਫ਼ੈਕਟਰੀਆਂ ਦਾ ਦੂਸਿ਼ਤ ਪਾਣੀ ਕੁਦਰਤੀ ਜਲ-ਸਰੋਤਾਂ ਵਿੱਚ ਪੈਣ ਤੋਂ ਰੋਕਣ ਦੇ ਮਕਸਦ ਨਾਲ ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਡੇਰਾ ਬੱਸੀ ਦੀਆਂ ਦੋ ਵੱਡੀਆਂ ਫ਼ੈਕਟਰੀਆਂ - ਫ਼ੈਡਰਲ ਐਗਰੋ ਪ੍ਰਾਈਵੇਟ ਇੰਡਸਟ੍ਰੀਜ਼ ਲਿਮਿਟੇਡ ਅਤੇ ਨੈਕਟਰ ਲਾਈਫ਼ ਸਾਇੰਸਜ਼ ਲਿਮਿਟੇਡ `ਤੇ ਛਾਪਾ ਮਾਰਿਆ।


ਛਾਪੇ ਦੌਰਾਨ ਦੋਵੇਂ ਸਨਅਤੀ ਇਕਾਈ ਦੇ ਪਾਣੀ ਸੋਧਣ ਵਾਲੇ ਪਲਾਂਟਾਂ ਵਿੱਚ ਕੁਝ ਊਣਤਾਈਆਂ ਪਾਈਆਂ ਗਈਆਂ। ਮੰਤਰੀ ਨੇ ਦੋਵੇਂ ਫ਼ੈਕਟਰੀਆਂ ਦੇ ਪ੍ਰਬੰਧਕਾਂ ਨੂੰ 10 ਦਿਨਾਂ ਦਾ ਸਮਾਂ ਦੇ ਕੇ ਪ੍ਰਦੂਸ਼ਣ ਰੋਕਣ ਲਈ ਲੋੜੀਂਦੇ ਮਾਪਦੰਡ ਪੂਰੇ ਕਰਨ ਲਈ ਆਖਿਆ। ਜੇ ਇਸ ਸਮੇਂ ਦੌਰਾਨ ਕੁਝ ਨਾ ਕੀਤਾ ਗਿਆ, ਤਾਂ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।


ਵਾਤਾਵਰਣ ਮੰਤਰੀ ਨੇ ਵਾਤਾਵਰਣ ਵਿਭਾਗ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਕੁਦਰਤੀ ਜਲ ਸਰੋਤਾਂ ਨੂੰ ਦੂਸਿ਼ਤ ਹੋਣ ਤੋਂ ਰੋਕਣ ਲਈ ਸਨਅਤੀ ਇਕਾਈਆਂ `ਤੇ ਚੌਕਸ ਨਜ਼ਰ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਦੂਸਿ਼ਤ ਪਾਣੀ ਕੁਦਰਤੀ ਜਲ ਸਰੋਤਾਂ ਵਿੱਚ ਸੁੱਟਣ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।


ਮੰਤਰੀ ਵੱਲੋਂ ਦੋ ਮਹੀਨੇ ਪਹਿਲਾਂ ਵੀ ਘੱਗਰ ਦਾ ਦੌਰਾ ਕੀਤਾ ਗਿਆ ਸੀ। ਉਸ ਵੇਲੇ ਵੀ ਸਨਅਤੀ ਇਕਾਈਆਂ ਵੱਲੋਂ ਦੂਸਿ਼ਤ ਪਾਣੀ ਬਿਨਾ ਸ਼ੁੱਧ (ਟ੍ਰੀਟ) ਕੀਤਿਆਂ ਸੁੱਟਿਆ ਜਾ ਰਿਹਾ ਸੀ।


ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਾਤਾਵਰਨ ਨੂੰ ਸੁਧਾਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ ਤੇ ਇਸ ਦਿਸ਼ਾ ਵਿੱਚ ਜੰਗੀ ਪੱਧਰ `ਤੇ ਕੰਮ ਕੀਤਾ ਜਾ ਰਿਹਾ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Minister raids two factories in Dera Bassi