ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਮੰਤਰੀ ਰੰਧਾਵਾ ਨੇ ਗੁਰਦਾਸਪੁਰ ਸੰਸਦੀ ਚੋਣ ’ਚ ਹਾਰ ਦਾ ਦੱਸਿਆ ਅਨੋਖਾ ਕਾਰਨ

​​​​​​​ਮੰਤਰੀ ਰੰਧਾਵਾ ਨੇ ਗੁਰਦਾਸਪੁਰ ਸੰਸਦੀ ਚੋਣ ’ਚ ਹਾਰ ਦਾ ਦੱਸਿਆ ਅਨੋਖਾ ਕਾਰਨ

ਚੋਣਾਂ ਵਿੱਚ ਜਿੱਤ ਤੇ ਹਾਰ ਚੱਲਦੀ ਹੀ ਰਹਿੰਦੀ ਹੈ ਤੇ ਉਸ ਜਿੱਤ ਜਾਂ ਹਾਰ ਬਾਰੇ ਸਭ ਦੇ ਆਪੋ–ਆਪਣੇ ਵਿਚਾਰ ਵੀ ਹੁੰਦੇ ਹਨ। ਜਿਹੜਾ ਕਾਰਨ ਪੰਜਾਬ ਦੇ ਜੇਲ੍ਹ ਮੰਤਰੀ ਨੇ ਗੁਰਦਾਸਪੁਰ ਸੰਸਦੀ ਚੋਣ ਵਿੱਚ ਕਾਂਗਰਸ ਪਾਰਟੀ ਦੀ ਹਾਰ ਦਾ ਦੱਸਿਆ ਹੈ, ਉਹ ਬਹੁਤ ਅਨੋਖਾ ਤੇ ਦਿਲਚਸਪ ਹੈ।

 

 

ਬੀਤੇ ਦਿਨੀਂ ਜਦੋਂ ਸ੍ਰੀ ਰੰਧਾਵਾ ਲੁਧਿਆਣਾ ਆਏ ਸਨ, ਤਾਂ ਉਨ੍ਹਾਂ ਦੱਸਿਆ ਸੀ ਕਿ ਗੁਰਦਾਸਪੁਰ ਸੰਸਦੀ ਹਲਕੇ ’ਚ ਪੈਂਦੇ ਡੇਰਾ ਬਾਬਾ ਨਾਨਕ ਕਸਬੇ ਵਿੱਚ ਕਾਂਗਰਸ ਪਾਰਟੀ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪੈਂਦੀਆਂ ਰਹੀਆਂ ਹਨ ਪਰ ਇਸ ਵਾਰ ਇਸ ਕਸਬੇ ਵਿੱਚ ਵੀ ਪਾਰਟੀ ਨੂੰ ਢਾਹ ਲੱਗੀ।

 

 

ਸ੍ਰੀ ਰੰਧਾਵਾ ਨੇ ਕਿਹਾ ਕਿ ਹੁਣ ਕਿਉਂਕਿ ਕਰਤਾਰਪੁਰ ਸਾਹਿਬ ਲਾਂਘਾ ਬਣਨ ਕਾਰਨ ਡੇਰਾ ਬਾਬਾ ਨਾਨਕ ’ਚੋਂ ਮੀਟ ਦੀਆਂ ਦੁਕਾਨਾਂ ਤੇ ਸ਼ਰਾਬ ਦੇ ਠੇਕੇ ਸ਼ਹਿਰ ਦੀ ਹੱਦ ਤੋਂ ਬਾਹਰ ਭਿਜਵਾ ਦਿੱਤੇ ਗਏ ਸਨ; ਇਸ ਕਰਕੇ ਕਾਂਗਰਸ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ।

 

 

ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਨੇ ਇਹ ਮੀਟ ਦੇ ਖੋਖੇ ਤੇ ਸ਼ਰਾਬ ਦੇ ਠੇਕੇ ਸ਼ਹਿਰ ਤੋਂ ਬਾਹਰ ਭੇਜਣ ਦੀ ਸਜ਼ਾ ਕਾਂਗਰਸ ਪਾਰਟੀ ਨੂੰ ਦਿੱਤੀ ਹੈ।

 

 

ਸ੍ਰੀ ਰੰਧਾਵਾ ਦੀ ਇਸ ਅਨੋਖੀ ਦਲੀਲ ਦੀ ਡਾਢੀ ਚਰਚਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Minister Randhawa told a strange reason for the defeat in Gurdaspur parliamentary constituency