ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਸ਼ਿਆਰਪੁਰ–ਫ਼ਗਵਾੜਾ ਸੜਕ ’ਤੇ ਭਿਆਨਕ ਹਾਦਸਾ, 4 ਮੌਤਾਂ

ਹੁਸ਼ਿਆਰਪੁਰ–ਫ਼ਗਵਾੜਾ ਸੜਕ ’ਤੇ ਭਿਆਨਕ ਹਾਦਸਾ, 4 ਮੌਤਾਂ

ਹੁਸ਼ਿਆਰਪੁਰ–ਫ਼ਗਵਾੜਾ ਸੜਕ ਉੱਤੇ ਪਿੰਡ ਢਕੋਵਾਲ ਨੇੜੇ ਇੱਕ ਟੈਂਪੂ ਤੇ ਟਿੱਪਰ–ਟਰੱਕ ਵਿਚਾਲੇ ਹੋਈ ਸਿੱਧੀ ਟਕਰ ’ਚ ਚਾਰ ਵਿਅਕਤੀ ਮਾਰੇ ਗਏ ਹਨ। ਇਹ ਹਾਦਸਾ ਅੱਜ ਵੱਡੇ ਤੜਕੇ ਵਾਪਰਿਆ।

 

 

ਪੁਲਿਸ ਸੂਤਰਾਂ ਮੁਤਾਬਕ ਟੈਂਪੂ ਟਾਟਾ–407 ਵਿੱਚ ਦੁੱਧ ਲੱਦਿਆ ਹੋਇਆ ਸੀ ਤੇ ਉਸ ਦੀ ਟਿੱਪਰ ਨਾਲ ਟੱਕਰ ਹੋ ਗਈ; ਜਿਸ ਕਾਰਨ ਟੈਂਪੂ ਸਵਾਰ ਤਿੰਨ ਵਿਅਕਤੀ ਮੌਕੇ ’ਤੇ ਹੀ ਮਾਰੇ ਗਏ ਤੇ ਟਿੱਪਰ ਸਵਾਰ ਇੱਕ ਵਿਅਕਤੀ ਦੀ ਵੀ ਮੌਤ ਹੋ ਗਈ।

 

 

ਪੁਲਿਸ ਮੁਤਾਬਕ ਹਾਦਸਾਗ੍ਰਸਤ ਵਾਹਨਾਂ ਵਿੱਚ ਲਾਸ਼ਾਂ ਕੁਝ ਇੰਝ ਫਸੀਆਂ ਪਈਆਂ ਸਨ ਕਿ ਉਨ੍ਹਾਂ ਨੂੰ ਲੋਹੇ ਦੇ ਕਟਰ ਦੀ ਮਦਦ ਨਾਲ ਕੱਟ ਕੇ ਬਾਹਰ ਕੱਢਿਆ ਗਿਆ।

 

 

ਮਹਿਤੀਆਣਾ ਪੁਲਿਸ ਥਾਣੇ ਦੇ ਇੰਸਪੈਕਟਰ ਪ੍ਰਦੀਪ ਕੁਮਾਰ ਨੇ ਫ਼ੋਨ ’ਤੇ ‘ਹਿੰਦੁਸਤਾਨ ਟਾਈਮਜ਼’ ਨੂੰ ਦੱਸਿਆ ਕਿ ਟੈਂਪੂ ’ਚ ਸਵਾਰ ਤਿੰਨੇ ਵਿਅਕਤੀ ਹਿਮਾਚਲ ਪ੍ਰਦੇਸ਼ ਦੇ ਸਨ ਤੇ ਟਿੱਪਰ ਵਿੱਚ ਸਵਾਰ ਵਿਅਕਤੀ ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰ ਦੋਰਾਹਾ ਦਾ ਸੀ।

 

 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ਦੇ ਅਸਲ ਕਾਰਨ ਜਾਣਨ ਲਈ ਜਾਂਚ ਸ਼ੁਰੂ ਹੋ ਗਈ ਹੈ। ਲਾਸ਼ਾਂ ਨੂੰ ਪੋਸਟ–ਮਾਰਟਮ ਲਈ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ’ਚ ਰੱਖਿਆ ਗਿਆ ਹੈ।

 

 

ਅੱਜ ਬਾਅਦ ਦੁਪਹਿਰ ਤੱਕ ਲਾਸ਼ਾਂ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਜਾਵੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mishap on Hoshiarpur-Phagwara road 4 killed