ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿੰਡ ਜਗਤਪੁਰਾ ਤੋਂ ਬੱਚਾ ਲਾਪਤਾ, ਪੁਲਿਸ ਭਾਲ ਵਿੱਚ ਜੁਟੀ

ਐਸਏਐਸ ਨਗਰ (ਮੋਹਾਲੀ) ਨੇੜਲੇ ਪਿੰਡ ਜਗਤਪੁਰਾ ਦਾ ਰਹਿਣ ਵਾਲਾ 9 ਸਾਲਾ ਬੱਚਾ ਆਰੁਸ਼ ਪੁੱਤਰ ਵਿਜੇ 4 ਅਕਤੂਬਰ ਤੋਂ ਲਾਪਤਾ ਹੈ। ਇਸ ਸਬੰਧੀ ਐਫ. ਆਈ. ਆਰ. ਨੰ. 363 ਦਰਜ ਕਰ ਲਈ ਗਈ ਹੈ। 

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ. ਆਈ. ਹਰਸ਼ ਮੋਹਨ ਨੇ ਦੱਸਿਆ ਕਿ ਬੱਚੇ ਦੀ ਗੁੰਮਸ਼ਦਗੀ ਬਾਰੇ ਉਸ ਦੇ ਪਿਤਾ ਵਿਜੇ ਵੱਲੋਂ ਥਾਣੇ ਵਿੱਚ ਦਰਖ਼ਾਸਤ ਦਿੱਤੀ ਗਈ ਸੀ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਐਫ਼. ਆਈ. ਆਰ. ਦਰਜ ਕਰ ਕੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


ਉਨ੍ਹਾਂ ਬੱਚੇ ਦੇ ਹੁਲੀਏ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਪਤਾ ਬੱਚੇ ਆਰੁਸ਼ ਦਾ ਰੰਗ ਸਾਂਵਲਾ, ਕੱਦ ਲਗਭਗ 3 ਫੁੱਟ 7 ਇੰਚ, ਕਾਲੇ ਵਾਲ ਅਤੇ ਉਸ ਨੇ ਲਾਲ ਰੰਗ ਦੀ ਬਨੈਣ ਅਤੇ ਨੀਲੇ ਰੰਗ ਦੀ ਨੀਕਰ ਪਹਿਨੀ ਹੋਈ ਸੀ।

 

ਉਨ੍ਹਾਂ ਕਿਹਾ ਕਿ ਲਾਪਤਾ ਬੱਚੇ ਬਾਰੇ ਜੇਕਰ ਕਿਸੇ ਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਥਾਣਾ ਸੋਹਾਣਾ ਜਾਂ ਇਨ੍ਹਾਂ ਮੋਬਾਇਲ ਨੰਬਰਾਂ 9115516028, 9115516029 ਅਤੇ 8146583773 ’ਤੇ ਸੰਪਰਕ ਕੀਤਾ ਜਾਵੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Missing child from village Jagatpura police lodged fire