ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾਪਤਾ ਬੱਚਿਆਂ ਦਾ ਮਾਮਲਾ : ਪ੍ਰਨੀਤ ਕੌਰ ਨੂੰ ਰੱਬੀ ਕ੍ਰਿਸ਼ਮੇ ਦੀ ਆਸ …

ਲਾਪਤਾ ਬੱਚਿਆਂ ਦਾ ਮਾਮਲਾ : ਪ੍ਰਨੀਤ ਕੌਰ ਨੂੰ ਰੱਬੀ ਕ੍ਰਿਸ਼ਮੇ ਦੀ ਆਸ …

ਬੀਤੇ ਸੋਮਵਾਰ ਤੋਂ ਪਿੰਡ ਖੇੜੀ ਗੰਡਿਆਂ ਦੇ ਲਾਪਤਾ ਦੋ ਭਰਾ ਜਸ਼ਨਦੀਪ ਅਤੇ ਹੁਸਨਦੀਪ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ। ਅੱਜ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਲਾਪਤਾ ਬੱਚਿਆਂ ਦੇ ਪਰਿਵਾਰ ਨੂੰ ਮਿਲਣ ਪਹੁੰਚੇ। ਉਨ੍ਹਾਂ ਕਿਹਾ ਕਿ ਅਜੇ ਤੱਕ ਕੋਈ ਪਤਾ ਨਹੀਂ ਲੱਗ ਰਿਹਾ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਭਾਲ ਲਈ ਪੁਲਿਸ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਕੋਈ ਅਜਿਹਾ ਕ੍ਰਿਸਮਾ ਵਿਖਾਏ ਕਿ ਬੱਚੇ ਦਾ ਪਤਾ ਲਗ ਜਾਵੇ ਅਤੇ ਉਹ ਸਹੀ ਤੰਦਰੁਸਤ ਮਿਲ ਜਾਣ।

 

ਜ਼ਿਕਰਯੋਗ ਹੈ ਕਿ ਜਸ਼ਨਦੀਪ ਆਪਣੇ 8 ਸਾਲਾ ਭਰਾ ਹੁਸਨਦੀਪ ਸਿੰਘ ਸਮੇਤ ਬੀਤੇ ਸੋਮਵਾਰ ਦੀ ਰਾਤ ਤੋਂ ਭੇਤ ਭਰੀ ਹਾਲਤ ਵਿੱਚ ਗੁੰਮ ਹੈ। ਇਨ੍ਹਾਂ ਦੋਵੇਂ ਨਾਬਾਲਗ਼ ਸਕੇ ਭਰਾਵਾਂ ਦੀ ਹਾਲੇ ਤੱਕ ਕੋਈ ਉੱਘਸੁੱਘ ਨਹੀਂ ਮਿਲ ਸਕੀ ਹੈ ਇਹ ਦੋਵੇਂ ਭਰਾ ਜਸ਼ਨਦੀਪ ਸਿੰਘ ਤੇ ਹਸਨਦੀਪ ਸਿੰਘ ਬੀਤੀ 22 ਜੁਲਾਈ ਦੀ ਰਾਤ ਤੋਂ ਭੇਤ ਭਰੀ ਹਾਲਤ ਵਿੱਚ ਲਾਪਤਾ ਹਨ। ਇਹ ਰਾਤੀਂ 8 ਕੁ ਵਜੇ ਘਰੋਂ 200–300 ਮੀਟਰ ਦੂਰ ਇੱਕ ਦੁਕਾਨ ਤੋਂ ਸਿਰਫ਼ ਕੋਲਡ–ਡ੍ਰਿੰਕ ਲੈਣ ਲਈ ਨਿੱਕਲੇ ਸਨ; ਤਦ ਤੋਂ ਉਹ ਘਰ ਨਹੀਂ ਪਰਤੇ।

 

ਬੀਤੀ 23 ਤੇ 24 ਜੁਲਾਈ ਨੂੰ ਦੋ ਦਿਨ ਤਾਂ ਸਥਾਨਕ ਪਿੰਡ ਵਾਸੀਆਂ ਨੇ ਮੁੱਖ ਸੜਕ ਰਾਜਪੁਰਾਪਟਿਆਲਾ ਉੱਤੇ ਧਰਨਾ ਲਾ ਕੇ ਰੱਖਿਆ ਸੀ ਪਰ ਬੁੱਧਵਾਰ ਰਾਤੀਂ ਪੁਲਿਸ ਵੱਲੋਂ ਦੋਵੇਂ ਭਰਾਵਾਂ ਦਾ ਛੇਤੀ ਪਤਾ ਲਾਉਣ ਦਾ ਭਰੋਸਾ ਦਿਵਾ ਕੇ ਇਹ ਧਰਨਾ ਚੁੱਕ ਲਿਆ ਗਿਆ ਸੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Missing children case Preneet Kaur hopes for Gods miracle