ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ `ਚ ਲਾਪਤਾ ਬੱਚੇ ਦੀ ਲਾਸ਼ ਮਿਲੀ

ਲੁਧਿਆਣਾ `ਚ ਲਾਪਤਾ ਬੱਚੇ ਦੀ ਲਾਸ਼ ਮਿਲੀ

ਪੰਜ ਸਾਲਾਂ ਦਾ ਜਿਹੜਾ ਬੱਚਾ ਅੰਸ਼ ਕਨੌਜੀਆ ਸਨਿੱਚਰਵਾਰ ਤੋਂ ਲਾਪਤਾ ਸੀ, ਅੱਜ ਐਤਵਾਰ ਨੂੰ ਤੜਕੇ ਉਸ ਦੀ ਲਾਸ਼ ਲੁਧਿਆਣਾ `ਚ ਜਗੀਰਪੁਰ ਰੋਡ `ਤੇ ਸਥਿਤ ਅਮਰਜੀਤ ਕਾਲੋਨੀ ਦੇ ਬਾਹਰ ਉਸ ਦੇ ਆਪਣੇ ਹੀ ਘਰ ਦੇ ਬਾਹਰ ਬੋਰੀ `ਚ ਪਈ ਬਰਾਮਦ ਹੋਈ। ਬੱਚੇ ਦਾ ਕਤਲ ਕੀਤਾ ਗਿਆ ਹੈ।


ਬੱਚੇ ਦੇ ਪਿਤਾ ਦਿਨੇਸ਼ ਕਨੌਜੀਆ ਨੇ ਦੱਸਿਆ ਕਿ ਸਨਿੱਚਰਵਾਰ ਨੂੰ ਜਦੋਂ ਅੰਸ਼ ਘਰ ਦੇ ਬਾਹਰ ਖੇਡ ਰਿਹਾ ਸੀ, ਤਦ ਉਹ ਅਚਾਨਕ ਲਾਪਤਾ ਹੋਹ ਗਿਆ ਸੀ। ਜਦੋਂ ਉਹ ਘਰ ਨਾ ਪਰਤਿਆ, ਤਦ ਕਾਲੋਨੀ `ਚ ਉਸ ਨੂੰ ਚੁਫ਼ੇਰੇ ਲੱਭਿਆ ਗਿਆ ਪਰ ਕੋਈ ਫ਼ਾਇਦਾ ਨਾ ਹੋਇਆ। ਤਦ ਟਿੱਬਾ ਰੋਡ ਪੁਲਿਸ ਥਾਣੇ `ਚ ਉਸ ਦੀ ਗੁੰਮਸ਼ੁਦਗੀ ਦੀ ਸਿ਼ਕਾਇਤ ਦਰਜ ਕਰਵਾਈ ਗਈ।


ਸ੍ਰੀ ਦਿਨੇਸ਼ ਕਨੌਜੀਆ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਅੱਜ ਸਵੇਰੇ ਬੂਹੇ ਦੇ ਸਾਹਮਣੇ ਇੱਕ ਬੋਰੀ ਪਈ ਵੇਖੀ; ਜਦੋਂ ਉਸ ਨੂੰ ਖੋਲ੍ਹ ਕੇ ਵੇਖਿਆ ਗਿਆ, ਤਾਂ ਉਸ ਵਿੱਚ ਅੰਸ਼ ਦੀ ਲਾਸ਼ ਤੁੰਨੀ ਹੋਈ ਸੀ।


ਖ਼ਬਰ ਦਿੱਤੇ ਜਾਣ `ਤੇ ਟਿੱਬਾ ਰੋਡ ਪੁਲਿਸ ਮੌਕੇ `ਤੇ ਪੁੱਜੀ ਤੇ ਜਾਂਚ ਸ਼ੁਰੂ ਕੀਤੀ। ਲਾਸ਼ ਨੂੰ ਪੋਸਟ-ਮਾਰਟਮ ਲਈ ਸਿਵਲ ਹਸਪਤਾਲ ਪੇਜਿਆ ਗਿਆ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿ਼ਲਾਫ਼ ਅਗ਼ਵਾ ਤੇ ਕਤਲ ਦਾ ਕੇਸ ਦਰਜ ਕਰ ਲਿਆ ਹੈ।


ਟਿੱਬਾ ਰੋਡ ਪੁਲਿਸ ਥਾਣੇ ਦੇ ਐੱਸਐੱਚਓ ਇੰਸਪੈਕਟਰ ਮੁਹੰਮਦ ਜਮੀਲ ਨੇ ਦੱਸਿਆ ਕਿ ਕਾਤਲਾਂ ਨੇ ਬੱਚੇ ਦੇ ਸਾਰੇ ਕੱਪੜੇ ਲਾਹੇ ਹੋਏ ਹਨ ਤੇ ਮੁਢਲੀ ਜਾਂਚ ਦੌਰਾਨ ਇਹੋ ਲੱਗਦਾ ਹੈ ਕਿ ਬੱਚੇ ਦਾ ਗਲ਼ਾ ਘੁੱਟ ਕੇ ਉਸ ਦੀ ਜਾਨ ਲਈ ਗਈ ਹੈ।


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦਿਨੇਸ਼ ਇੱਕ ਮਜ਼ਦੂਰ ਹੈ ਤੇ ਪਰਿਵਾਰ ਦੀ ਆਰਥਿਕ ਹਾਲਤ ਕੁਝ ਠੀਕ ਨਹੀਂ ਹੈ। ਇਸ ਲਈ ਅਗ਼ਵਾਕਾਰ ਨੇ ਕਿਸੇ ਫਿਰੌਤੀ ਲਈ ਤਾਂ ਇਸ ਘਟਨਾ ਨੂੰ ਅੰਜਾਮ ਨਹੀਂ ਦਿੱਤਾ ਹੋਵੇਗਾ। ਇਸੇ ਲਈ ਸ਼ੱਕ ਹੈ ਕਿ ਇਸ ਪਿੱਛੇ ਕੋਈ ਪੁਰਾਣੀ ਰੰਜਿਸ਼ ਹੋਵੇ। ਮੁਲਜ਼ਮ(ਮਾਂ) ਦੀ ਸ਼ਨਾਖ਼ਤ ਲਈ ਆਲੇ-ਦੁਆਲੇ ਇਲਾਕੇ `ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿ਼ਆ ਜਾ ਰਿਹਾ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Missing Ludhiana boy found murdered