ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਧਾਇਕ ਬੈਂਸ `ਤੇ ਪਾਸਪੋਰਟ ਦਫ਼ਤਰਾਂ `ਚ ਬਿਨਾ ਇਜਾਜ਼ਤ ਦਾਖ਼ਲ ਹੋਣ `ਤੇ ਪਾਬੰਦੀ

ਵਿਧਾਇਕ ਸਿਮਰਜੀਤ ਸਿੰਘ ਬੈਂਸ

ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਹੁਣ ਕਿਸੇ ਵੀ ਪਾਸਪੋਰਟ ਦਫ਼ਤਰ ਵਿੱਚ ਸਿੱਧੇ ਨਹੀਂ ਜਾ ਸਕਣਗੇ। ਉਨ੍ਹਾਂ ਨੂੰ ਦਫ਼ਤਰ `ਚ ਜਾਣ ਲਈ ਸਬੰਧਤ ਅਧਿਕਾਰੀਆਂ ਤੋਂ ਅਗਾਊਂ ਇਜਾਜ਼ਤ ਲੈਣੀ ਹੋਵੇਗੀ। ਅਸਲ `ਚ ਲੁਧਿਆਣਾ ਦੀ ਇੱਕ ਅਦਾਲਤ ਨੇ ਸ੍ਰੀ ਬੈਂਸ `ਤੇ ਅਜਿਹੀ ਪਾਬੰਦੀ ਲਾਈ ਹੈ।


ਅਦਾਲਤ ਨੇ ਇਹ ਹੁਕਮ ਚੰਡੀਗੜ੍ਹ ਦੇ ਖੇਤਰੀ ਪਾਸਪੋਰਟ ਦਫ਼ਤਰ ਵੱਲੋਂ ਦਾਖ਼ਲ ਕੀਤੀ ਪਟੀਸ਼ਨ `ਤੇ ਗ਼ੌਰ ਕਰਦਿਆਂ ਸੁਣਾਏ। ‘ਹਿੰਦੁਸਤਾਨ ਟਾਈਮਜ਼` ਦੇ ਪਾਠਕਾਂ ਨੂੰ ਚੇਤੇ ਹੋਵੇਗਾ ਕਿ ਇਸੇ ਵਰ੍ਹੇ 24 ਅਪ੍ਰੈਲ ਨੂੰ ਆਤਮ ਨਗਰ ਹਲਕੇ ਤੋਂ ਵਿਧਾਇਕ ਸ੍ਰੀ ਸਿਮਰਜੀਤ ਸਿੰਘ ਬੈਂਸ ਆਪਣੇ ਗੰਨਮੈਨ ਤੇ 10=15 ਹਮਾਇਤੀਆਂ ਸਮੇਤ ਅਚਾਨਕ ਲੁਧਿਆਣਾ ਦੇ ਪਾਸਪੋਰਟ ਸੇਵਾ ਕੇਂਦਰ ਅੰਦਰ ਦਾਖ਼ਲ ਹੋ ਗਏ ਸਨ।


ਖੇਤਰੀ ਪਾਸਪੋਰਟ ਅਧਿਕਾਰੀ ਨੇ ਦੋਸ਼ ਲਾਇਆ ਸੀ ਕਿ ਜਦੋਂ ਵਿਧਾਇਕ ਤੇ ਉਸ ਦੇ ਹਥਿਆਰਬੰਦ ਗਾਰਡਾਂ ਨੇ ਉੱਥੇ ਦਫ਼ਤਰ ਦੇ ਇੱਕ ਸਕਿਓਰਿਟੀ ਗਾਰਡ ਨਾਲ ਕਥਿਤ ਤੌਰ `ਤੇ ਹੱਥੋਪਾਈ ਕੀਤੀ ਸੀ; ਤਦ ਦਫ਼ਤਰ `ਚ ਮੌਜੁਦ ਬਹੁਤ ਸਾਰੇ ਬਜ਼ੁਰਗਾਂ, ਮਹਿਲਾਵਾਂ ਤੇ ਬੱਚਿਆਂ ਵਿੱਚ ਭਾਜੜ ਜਿਹੀ ਮਚ ਗਈ ਸੀ।


ਲੁਧਿਆਣਾ ਦੇ ਸਹਾਇਕ ਖੇਤਰੀ ਪਾਸਪੋਰਟ ਅਧਿਕਾਰੀ ਨੇ ਉਸ ਘਟਨਾ ਦੀ ਸਿ਼ਕਾਇਤ ਆਪਣੇ ਚੰਡੀਗੜ੍ਹ ਸਥਿਤ ਦਫ਼ਤਰ `ਤੇ ਕੀਤੀ ਸੀ। ਇਸ ਤੋਂ ਇਲਾਵਾ ਲੁਧਿਆਣਾ ਦੇ ਮਾਡਲ ਟਾਉਨ ਪੁਲਿਸ ਥਾਣੇ `ਚ ਵੀ ਵਿਧਾਇਕ ਖਿ਼ਲਾਫ਼ ਸਿ਼ਕਾਇਤ ਦਰਜ ਕਰਵਾਈ ਗਈ ਸੀ।


‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਖੇਤਰੀ ਪਾਸਪੋਰਟ ਅਫ਼ਸਰ ਸਿਬਾਸ਼ ਕਬੀਰਾਜ ਨੇ ਕਿਹਾ ਕਿ ਪਾਸਪੋਰਟ ਦਫ਼ਤਰ ਤੇ ਸਾਰੇ ਪਾਸਪੋਰਟ ਸੇਵਾ ਕੇਂਦਰਾਂ ਨੂੰ ਹੁਣ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਇਸ ਵਿਧਾਇਕ ਨੂੰ ਬਿਨਾ ਇਜਾਜ਼ਤ ਦੇ ਕਦੇ ਵੀ ਦਾਖ਼ਲ ਨਹੀਂ ਹੋਣ ਦੇਣਾ।


ਉਨ੍ਹਾਂ ਕਿਹਾ ਕਿ ਪਾਸਪੋਰਟ ਦਫ਼ਤਰ ਅੰਦਰ ਅਰਜ਼ੀਆਂ ਦੇ ਨਿਜੀ ਅੰਕੜਿਆਂ ਦੀ ਵਿਡੀਓਗ੍ਰਾਫ਼ੀ ਕਰਨਾ ਤੇ ਹਥਿਆਰਾਂ ਸਮੇਤ ਦਫ਼ਤਰ ਅੰਦਰ ਦਾਖ਼ਲ ਹੋਣਾ ਗ਼ੈਰ-ਕਾਨੂੰਨੀ ਹੈ।


ਅਦਾਲਤ ਨੇ ਕਿਹਾ ਕਿ ਵਿਧਾਇਕ ਨੂੰ ਭਾਵੇਂ ਨੋਟਿਸ ਵੀ ਦਿੱਤੇ ਗਏ ਪਰ ਉਹ ਪੇਸ਼ ਨਹੀਂ ਹੋਏ ਤੇ ਪਾਸਪੋਰਟ ਦਫ਼ਤਰ ਨੇ ਉਸ ਸਾਰੀ ਘਟਨਾ ਦੀ ਵਿਡੀਓ ਫ਼ੁਟੇਜ ਵੀ ਪੇਸ਼ ਕੀਤੀ ਹੈ।


ਇਸ ਦੌਰਾਨ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਕੋਲ ਕਦੇ ਕੋਈ ਹਥਿਆਰ ਨਹੀਂ ਰਿਹਾ ਤੇ ਉਹ ਕਾਨੂੰਨ ਦੀ ਪਾਲਣਾ ਕਰਨਗੇ। ਉਨ੍ਹਾਂ ਕਿਹਾ ਕਿ ਅਜਿਹੇ ਦੋਸ਼ ਭ੍ਰਿਸ਼ਟ ਸਿਸਟਮ ਤੋਂ ਧਿਆਨ ਲਾਂਭੇ ਕਰਨ ਲਈ ਲਾਏ ਜਾਂਦੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MLA Bains barred from entering any Passport Office