ਅਗਲੀ ਕਹਾਣੀ

ਫਾਜ਼ਿਲਕਾ ਸਹਿਕਾਰੀ ਖੰਡ ਮਿੱਲ ਦੀ ਗੰਨੇ ਦੀ ਸਾਰੀ 28.28 ਕਰੋੜ ਦੀ ਬਕਾਇਆ ਰਾਸ਼ੀ ਜਾਰੀ

ਵਿਧਾਇਕ ਘੁਬਾਇਆ ਅਤੇ ਡਿਪਟੀ ਕਮਿਸ਼ਨਰ ਨੇ ਵੰਡੇ ਬਕਾਏ ਦੇ ਚੈਕ
 

ਪੰਜਾਬ ਸਰਕਾਰ ਵੱਲੋਂ ਸਹਿਕਾਰੀ ਖੰਡ ਮਿੱਲ, ਪਿੰਡ ਬੋਦੀਵਾਲਾ ਪਿੱਥਾ ਦੇ ਗੰਨਾ ਕਾਸਤਕਾਰਾਂ ਦੀ ਹੁਣ ਤੱਕ ਦੀ ਸਾਰੀ ਬਕਾਇਆ 28,28,85,000/- ਰੁਪਏ ਦੀ ਬਕਾਇਆ ਰਾਸ਼ੀ ਜਾਰੀ ਕਰ ਦਿੱਤੀ ਹੈ। 

ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਅਤੇ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ ਨੇ ਇਸ ਸਬੰਧੀ ਮਿੱਲ ਵਿਖੇ ਹੋਏ ਇਕ ਸਮਾਗਮ ਦੌਰਾਨ ਕਿਸਾਨਾਂ ਨੂੰ ਬਕਾਇਆ ਰਾਸ਼ੀ ਦੇ ਚੈਕ ਤਕਸੀਮ ਕੀਤੇ। 

 


ਇਸ ਮੌਕੇ  ਦਵਿੰਦਰ ਸਿੰਘ ਘੁਬਾਇਆ, ਵਿਧਾਇਕ ਫਾਜ਼ਿਲਕਾ, ਨੇ ਇਲਾਕੇ ਦੇ ਗੰਨਾ ਕਾਸ਼ਤਕਾਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਫਾਜ਼ਿਲਕਾ ਸਹਿਕਾਰੀ ਖੰਡ ਮਿੱਲ ਦੇ ਗੰਨਾ ਕਾਸ਼ਤਕਾਰਾਂ ਦੀ ਗੰਨੇ ਦੀ ਬਕਾਇਆ ਅਦਾਇਗੀ ਸਬੰਧੀ ਸਹਿਕਾਰਤਾ ਅਤੇ ਜੇਲ੍ਹਾਂ ਮੰਤਰੀ, ਪੰਜਾਬ, ਸੁੱਖਜਿੰਦਰ ਸਿੰਘ ਰੰਧਾਵਾ ਨੂੰ ਬੇਨਤੀ ਕੀਤੀ ਸੀ, ਜੋ ਕਿ ਉਹਨਾਂ ਵੱਲੋਂ ਗੰਨਾ ਕਾਸ਼ਤਕਾਰਾਂ ਦੀ ਇਸ ਜਾਇਜ ਮੰਗ ਨੂੰ ਖਿੜੇ ਮੱਥੇ ਤੁਰੰਤ ਸਵੀਕਾਰ ਕਰਦੇ ਹੋਏ ਜਾਰੀ ਕਰ ਦਿੱਤੀ ਗਈ। 

 

ਉਹਨਾਂ ਨੇ ਦੱਸਿਆ ਕਿ  ਸੁਨੀਲ ਕੁਮਾਰ ਜਾਖੜ, ਪ੍ਰਧਾਨ ਪੀ.ਪੀ.ਸੀ.ਸੀ.,  ਨੱਥੂ ਰਾਮ, ਐਮ. ਐਲ.ਏ, ਬੱਲੂਆਣਾ ਹਲਕਾ ਅਤੇ ਡਿਪਟੀ ਕਮਿਸ਼ਨਰ, ਫਾਜ਼ਿਲਕਾ, ਮਨਪ੍ਰੀਤ ਸਿੰਘ ਛੱਤਵਾਲ ਦਾ ਗੰਨੇ ਦੀ ਅਦਾਇਗੀ ਕਰਵਾਉਂਣ ਵਿੱਚ ਅਹਿਮ ਯੋਗਦਾਨ ਰਿਹਾ ਹੈ।

 

ਸਹਿਕਾਰੀ ਖੰਡ ਮਿੱਲ, ਬੋਦੀਵਾਲਾ ਵਿਖੇ, ਮਿੱਲ ਦੇ ਅਗਾਂਹ ਵਧੂ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਅਦਾਇਗੀ ਦੇ ਚੈਕ ਵੰਡੇ ਜਾਣ ਦੇ ਸਮਾਰੋਹ ਵਿੱਚ ਸ: ਘੁਬਾਇਆ ਵੱਲੋਂ ਦੱਸਿਆ ਗਿਆ ਕਿ ਗੰਨਾ ਕਾਸ਼ਤਕਾਰਾਂ ਦੀ 2 ਸਾਲਾਂ ਦੀ ਬਣਦੀ ਪੇਮੈਂਟ ਮਿੱਲ ਵੱਲੋਂ ਸਾਰੇ ਗੰਨਾ ਕਾਸ਼ਤਕਾਰਾਂ ਨੂੰ ਜਾਰੀ ਕਰ ਦਿੱਤੀ ਗਈ ਹੈ। 

 

ਸ੍ਰੀ ਘੁਬਾਇਆ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਸਹਿਕਾਰਤਾ ਅਤੇ ਜੇਲ੍ਹਾਂ ਮੰਤਰੀ, ਪੰਜਾਬ, ਸੁੱਖਜਿੰਦਰ ਸਿੰਘ ਰੰਧਾਵਾ, ਵੱਲੋਂ ਵਿਸ਼ਵਾਸ ਦੁਆਇਆ ਗਿਆ ਹੈ ਉਹਨਾਂ ਦੀ ਰਹਿਨੁਮਾਈ ਹੇਠ ਕੋਈ ਵੀ ਅਦਾਰਾ ਬੰਦ ਨਹੀਂ ਹੋਣ ਦਿੱਤਾ ਜਾਵੇਗਾ। 


ਉਨ੍ਹਾਂ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਕਿ ਮਿੱਲ ਦੇ ਇਲਾਕੇ ਵਿੱਚ ਆਟਮ (ਸਤੰਬਰ-ਅਕਤੂਬਰ) ਦੀ ਬਿਜਾਈ ਜ਼ਿਆਦਾ ਹੁੰਦੀ ਹੈ, ਇਸ ਲਈ ਉਹ ਮਿੱਲ ਨੂੰ ਗੰਨੇ ਪੱਖੋਂ ਆਪਣੇ ਪੈਰਾਂ ਦੇ ਖੜਾ ਕਰਨ ਲਈ ਵੱਧ ਤੋਂ ਵੱਧ ਗੰਨਾ ਬੀਜ਼ਣ ਤਾਂ ਜੋ ਮਿੱਲ ਨੂੰ ਆਪਣੀ ਸਮੱਰਥਾ ਅਨੁਸਾਰ ਪਿੜਾਈ ਲਈ ਗੰਨਾ ਮਿੱਲ ਸਕੇ।


ਸ੍ਰੀ ਘੁਬਾਇਆ ਵੱਲੋਂ ਦੱਸਿਆ ਗਿਆ ਕਿ 6 ਜ਼ਿਲ੍ਹਿਆਂ ਵਿੱਚ ਪੈਂਦੀ ਇਕੋ ਇਕ ਮਿੱਲ ਫਾਜ਼ਿਲਕਾ ਹੈ, ਜੋ ਕਿ ਇਸ ਇਲਾਕੇ ਦੀ ਰੀੜ ਦੀ ਹੱਡੀ ਹੈ ਇਸ ਨੂੰ ਕਿਸੇ ਵੀ ਹਾਲਤ ਵਿੱਚ ਬੰਦ ਨਹੀਂ ਹੋਣ ਦਿੱਤਾ ਜਾਵੇਗਾ । ਸਗੋਂ ਮਿੱਲ ਦਾ ਵਿਸਥਾਰ ਕਰਕੇ ਇਸ ਨੂੰ 3000-5000 ਟੀ.ਸੀ.ਡੀ. ਦੀ ਬਣਾਉਂਣ ਲਈ ਹਰ ਸੰਭਵ ਕੋਸ਼ਿਸ ਕੀਤੀ ਜਾਵੇਗੀ ਅਤੇ ਇੱਥੇ ਲਗਾਏ ਗਏ ਕੋਜਨਰੇਸ਼ਨ ਪਾਵਰ ਪਲਾਂਟ ਨਾਲ ਜ਼ੋੜ ਕੇ ਉਹਨਾਂ ਨੂੰ ਲੋੜੀਦਾ ਫਿਊਲ ਦੇ ਕੇ ਇਸ ਨੂੰ ਆਤਮ ਨਿਰਭਰ ਬਣਾਇਆ ਜਾਵੇਗਾ।


ਇਸ ਮੌਕੇ ਮਨਪ੍ਰੀਤ ਸਿੰਘ ਛੱਤਵਾਲ, ਡਿਪਟੀ ਕਮਿਸ਼ਨਰ ਫਾਜ਼ਿਲਕਾ, ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਫਾਜ਼ਿਲਕਾ ਸਹਿਕਾਰੀ ਖੰਡ ਮਿੱਲ ਦੀ ਅਦਾਇਗੀ ਹੋਣ ਉਪਰੰਤ ਆਉਂਣ ਵਾਲੇ ਸਾਲਾਂ ਵਿੱਚ ਗੰਨੇ ਦੀ ਘਾਟ ਕਰਕੇ ਮਿੱਲ ਬੰਦ ਨਹੀਂ ਹੋਵੇਗੀ ਅਤੇ ਇਸ ਮਿੱਲ ਨੂੰ ਜਿੰਦਾ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।

 

ਸ੍ਰੀ ਭੁਪਿੰਦਰ ਸਿੰਘ ਗਿੱਲ, ਜਨਰਲ ਮੈਨੇਜਰ ਵੱਲੋਂ ਪੰਜਾਬ ਸਰਕਾਰ ਦੇ ਸਹਿਕਾਰਤਾ ਮੰਤਰੀ, ਸੁਖਜਿੰਦਰ ਸਿੰਘ ਰੰਧਾਵਾ ਦਾ ਧੰਨਵਾਦ ਕੀਤਾ ਗਿਆ ਅਤੇ ਆਏ ਸਾਰੇ ਗੰਨਾ ਕਾਸ਼ਤਕਾਰਾਂ ਦਾ ਵੀ ਧੰਨਵਾਦ ਕੀਤਾ ਗਿਆ ਅਤੇ ਭਰੋਸਾ ਦਿਵਾਇਆ ਕਿ ਆਉਂਣ ਵਾਲੇ ਸਾਲਾਂ ਵਿੱਚ ਗੰਨੇ ਪੱਖੋਂ ਮਿੱਲ ਬੰਦ ਨਹੀਂ ਹੋਣ ਦਿੱਤੀ ਜਾਵੇਗੀ ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:mla ghubaya and deputy commissioner chhatwal distribute cheques to farmers