ਆਪਣੀ ਸਰਕਾਰ ਹੁੰਦੇ ਹੋਏ ਨਸਿ਼ਆਂ ਦਾ ਮੁੱਦਾ ਚੁੱਕਣਾ ਕਾਂਗਰਸੀ ਵਿਧਾਇਕ ਨੂੰ ਮਹਿੰਗਾ ਪੈ ਗਿਆ ਹੈ। ਕਾਂਗਰਸ ਨੇ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਨੂੰ ਪਾਰਟੀ `ਚੋਂ ਮੁਅੱਤਲ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਸਬੰਧੀ ਪੁਸਟੀ ਕਰ ਦਿੱਤੀ ਹੈ ਕਿ ਵਿਧਾਇਕ ਜੀਰਾ ਨੂੰ ਕਾਂਗਰਸ ਨੂੰ ਮੁਅੱਤਲ ਕਰ ਦਿੱਤਾ ਹੈ।
ਜਿ਼ਕਰਯੋਗ ਹੈ ਕਿ ਕੁਲਬੀਰ ਸਿੰਘ ਜੀਰਾ ਨੇ ਪਿਛਲੇ ਦਿਨੀਂ ਜਦੋਂ ਨਵੇਂ ਚੁਣੇ ਗਏ ਸਰਪੰਚਾਂ ਤੇ ਪੰਚਾਂ ਨੂੰ ਸਹੁੰ ਚੁੱਕ ਸਮਾਗਮ `ਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਾਹਮਣੇ ਹਲਕੇ `ਚ ਨਸ਼ੇ ਦੇ ਮੁੱਦੇ `ਤੇ ਪੁਲਿਸ ਪ੍ਰਸ਼ਾਸਨ `ਤੇ ਉਂਗਲ ਉਠਾਈ ਸੀ। ਇਸ ਤੋਂ ਬਾਅਦ ਪਾਰਟੀ ਵੱਲੋਂ ਜੀਰਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ।