ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਧਾਇਕ ਵੈਦ ਨੇ ਕੀਤੀ ਗਿੱਲ `ਚ ਆਨਲਾਈਨ ਰਜਿਸਟ੍ਰੀਆਂ ਦੀ ਸ਼ੁਰੂਆਤ

ਵਿਧਾਇਕ ਵੈਦ ਨੇ ਕੀਤੀ ਗਿੱਲ `ਚ ਆਨਲਾਈਨ ਰਜਿਸਟ੍ਰੀਆਂ ਦੀ ਸ਼ੁਰੂਆਤ

ਪੰਜਾਬ ਸਰਕਾਰ ਆਮ ਪਬਲਿਕ ਸਹੂਲਤਾ ਪ੍ਰਦਾਨ ਕਰਨ ਲਈ ਪੂਰੀ ਤਰਾਂ ਵਚਨਬੱਧ ਹੈ ਉਕਤ ਵਿਚਾਰ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਪਿੰਡ ਗਿੱਲ ਵਿੱਚ ਤਹਿਸੀਲ ਸੈਂਟਰਲ ਗਿੱਲ ਵਿੱਚ ਆਨਲਾਈਨ ਰਜਿਸਟਰੀਆਂ ਦਾ ਸ਼ੁਭ ਆਰੰਭ ਕਰਨ ਮੌਕੇ ਪ੍ਰਗਟਾਏ। ਉਨਾਂ ਅੱਗੇ ਕਿਹਾ ਕਿ ਲੋਕਾਂ ਨੂੰ ਲੰਬੇ ਸਮੇਂ ਤੋਂ ਰਜਿਸਟਰੀਆਂ ਦੀ ਦਿੱਕਤ ਆ ਰਹੀ ਸੀ ਜਨਤਾ ਦਾ ਬੁਰਾ ਹਾਲ ਸੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੀਤੇ ਵਾਅਦਿਆਂ ਪੂਰਾ ਕਰਨ ਲਈ ਪਬਲਿਕ ਨੂੰ ਰਜਿਸਟਰੀਆਂ ਖੋਲਣ ਦਾ ਐਲਾਨ ਕਰਕੇ ਮੁਸ਼ਕਲ ਦਾ ਹੱਲ ਕੀਤਾ ਉਨਾਂ ਅੱਗੇ ਕਿਹਾ ਕਿ ਸੂਬੇ ਵਿੱਚ ਉਸਾਰੀਆਂ ਅਣ ਅਧਿਕਾਰਤ ਅਤੇ ਗੈਰ ਕਾਨੂੰਨੀ ਕਾਲੋਨੀਆ ਨੂੰ ਰੈਗੂਲਰ ਕਰਕੇ ਇਨਾਂ ਵਿੱਚ ਰਹਿੰਦੇ ਲੋਕਾਂ ਨੂੰ ਸਹੂਲਤਾ ਪ੍ਰਦਾਨ ਕਰਨ ਦੇ ਮੰਤਵ ਨਾਲ ਬਣਾਈ ਜਾ ਰਹੀ ਨੀਤੀ ਨੂੰ ਨੇਪਰੇ ਚਾੜਨ ਲਈ ਪੰਜਾਬ ਸਰਕਾਰ ਤੋਂ ਸੁਝਾਅ ਲਏ ਜਾ ਰਹੇ ਹਨ। ਇਸ ਮੌੇਕੇ ’ਤੇ ਤਹਿਸੀਲਦਾਰ ਹਰਪਾਲ ਸਿੰਘ, ਗੁਰਦੀਪ ਸਿੰਘ ਬੁਲਾਰਾ ਸੀਨੀਅਰ ਕਾਂਗਰਸੀ ਆਗੂ, ਤੇਜਿੰਦਰ ਸਿੰਘ ਲਾਡੀ ਜੱਸੜ, ਅਰੁਣ ਭਾਰਤੀ ਪੀ.ਏ. ਵਿਧਾਇਕ ਵੈਦ, ਮਨਜੀਤ ਹੰਬੜਾ, ਮਨਦੀਪ ਸਿੰਘ, ਬਾਵਾ ਮਹਿਰਮ ਆਦਿ ਹਾਜ਼ਰ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MLA Vaid inaugurates online registries