ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਲਟਰੀ ਲਿਟਰੇਚਰ ਫੈਸਟੀਵਲ-2019 : ਬ੍ਰਿਗੇਡੀਅਰ ਰਾਜੇਸ਼ ਭਾਸਕਰ ਦੀ ਕਿਤਾਬ 'ਤੇ ਵਿਚਾਰ ਚਰਚਾ

ਪੰਜਾਬ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲੇਕ ਕਲੱਬ ਚੰਡੀਗੜ੍ਹ ਵਿਖੇ ਕਰਵਾਏ ਜਾ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ ਚੰਡੀਗੜ੍ਹ ਸਮੇਤ ਹੋਰਨਾਂ ਖੇਤਰਾਂ ਦੇ ਸਕੂਲਾਂ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਬ੍ਰਿਗੇਡੀਅਰ ਰਾਜੇਸ਼ ਭਾਸਕਰ ਵੱਲੋਂ ਲਿਖੀ ਕਿਤਾਬ-ਮੌਡਰਨਾਈਜਿੰਗ ਨੈਸ਼ਨਲ ਇੰਟੈਲੀਜੈਂਸ ਅਪਰੇਟਸ ਫਾਰ ਇੰਟਰਨਲ ਸਕਿਊਰਿਟੀ ਅਪਰੇਸ਼ਨਜ਼ ਉਤੇ ਕਰਵਾਈ ਗੋਸ਼ਟੀ ਵਿੱਚ ਹਿੱਸਾ ਲਿਆ।


 

ਇਸ ਮੌਕੇ ਲੋਕਾਂ ਨੂੰ ਕਿਤਾਬ ਦੇ ਵੱਖ-ਵੱਖ ਪੱਖਾਂ ਬਾਰੇ ਵਿਸਥਾਰਤ ਜਾਣਕਾਰੀ ਹਾਸਲ ਕਰਨ ਦਾ ਮੌਕਾ ਮਿਲਿਆ। ਕਿਤਾਬ ਦੇ ਲੇਖਕ ਬ੍ਰਿਗੇਡੀਅਰ ਰਾਜੇਸ਼ ਭਾਸਕਰ, ਸੇਵਾ ਮੁਕਤ ਡੀ.ਜੀ.ਪੀ. ਜੇ.ਐਸ. ਔਜਲਾ ਅਤੇ ਰਿਸਰਚ ਐਂਡ ਅਨੈਲਿਸਿਸ ਵਿੰਗ ਦੇ ਸਾਬਕਾ ਡਾਇਰੈਕਟਰ ਕੇ.ਸੀ. ਵਰਮਾ ਨੇ ਇਸ ਗੋਸ਼ਟੀ ਵਿੱਚ ਹਿੱਸਾ ਲਿਆ ਅਤੇ ਉਨ੍ਹਾਂ ਨੇ ਕਿਤਾਬ ਦੇ ਪੱਖ ਤੋਂ ਭਾਰਤ ਦੀਆਂ ਖੁਫੀਆ ਏਜੰਸੀਆਂ, ਖੁਫੀਆ ਦਸਤਾਵੇਜ਼ਾਂ ਅਤੇ ਭਾਰਤ ਦੇ ਅੰਦੂਰਨੀ ਅਤੇ ਭਾਰਤ ਤੋਂ ਬਾਹਰਲੇ ਮਸਲਿਆਂ ਉਤੇ ਵਿਚਾਰ ਵਟਾਂਦਰਾ ਕੀਤਾ।
 

ਇਸ ਮੌਕੇ ਕੇ.ਸੀ. ਵਰਮਾ ਨੇ ਵੱਖ-ਵੱਖ ਦੇਸ਼ਾਂ ਵਿੱਚ 30 ਸਾਲ ਬਾਅਦ ਖੁਫੀਆ ਸਰਕਾਰੀ ਕਾਗਜ਼ਾਤ ਨਸ਼ਰ ਕੀਤੇ ਜਾਣ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਇਸ ਮੌਕੇ ਸੋਸ਼ਲ ਮੀਡੀਆ, ਆਧਾਰ ਕਾਰਡ, ਟੈਲੀਫੋਨ ਟੈਪਿੰਗ ਨਾਲ ਸਬੰਧਤ ਵੱਖ ਵੱਖ ਮਸਲਿਆਂ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।
 

ਵਰਮਾ ਨੇ ਕਿਹਾ ਕਿ ਖੁਫੀਆ ਏਜੰਸੀਆਂ ਸਬੰਧੀ ਬਹੁਤ ਸਾਰੀ ਜਾਣਕਾਰੀ ਸਾਹਮਣੇ ਨਹੀਂ ਆਉਂਦੀ ਕਿਉਂਕਿ ਖੁਫੀਆ ਏਜੰਸੀਆਂ ਨਾਲ ਸਬੰਧਤ ਲੋਕ ਆਪਣੇ ਕਾਰਜਕਾਲ ਅਤੇ ਸੇਵਾ ਮੁਕਤੀ ਤੋਂ ਬਾਅਦ ਵੀ ਸੌਖਿਆਂ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ। ਉਨ੍ਹਾਂ ਨੇ ਖੁਫੀਆ ਏਜੰਸੀਆਂ ਦੇ ਆਪਸੀ ਤਾਲਮੇਲ, ਭਰਤੀ ਅਤੇ ਟਰੇਨਿੰਗ ਸਬੰਧੀ ਮਸਲਿਆਂ ਉਤੇ ਚਾਨਣਾ ਪਾਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MLF-2019: Panel discussion held on book written by Brigadier Rajesh Bhaskar