ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਦੇ ਮੋਬਾਈਲ ਫ਼ੋਨ ਵੰਡਣ ਦੇ ਚੋਣ-ਵਾਅਦੇ ਨੂੰ ਪੈਣ ਲਗਿਆ ਬੂਰ

ਪੰਜਾਬ ਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਡੇਰਾ ਬਾਬਾ ਨਾਨਕ ਦੀ ਅਨਾਜ ਮੰਡੀ ਵਿਖੇ ਹੋਈ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਦੌਰਾਨ ਇਕ ਵੱਡਾ ਤੇ ਅਹਿਮ ਫੈਸਲਾ ਲਿਆ ਗਿਆਸੂਬਾ ਸਰਕਾਰ ਨੇ ਐਲਾਨ ਕੀਤਾ ਹੈ ਕਿਨੌਜਵਾਨਾਂ ਨੂੰ ਮੋਬਾਇਲ ਫੋਨਸਕੀਮ ਉਨਾਂ ਦਾ ਚੋਣ ਵਾਅਦਾ ਸੀ ਅਤੇ ਸਾਲ 2017-18 ਦੇ ਬਜਟ ਅਤੇ ਸਾਲ 2018-19 ਦੇ ਬਜ਼ਟ ਵਿੱਚ ਇਸ ਲਈ ਫੰਡ ਵੀ ਮਨਜ਼ੂਰ ਕੀਤੇ ਗਏ ਹਨ।

 

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬਾਈ ਨੌਜਵਾਨਾਂ ਨੂੰ ਸੱਤਾ ਚ ਆਉਣ ’ਤੇ ਮੋਬਾਇਲ ਫੋਨ ਵੰਡਣ ਦਾ ਐਲਾਨ ਕੀਤਾ ਸੀ ਜਿਸ ਦੀ ਪੂਰਤੀ ਲਈ ਤਿਆਰ ਕੀਤੀ ਗਈ ਰੂਪਰੇਖਾ ਨੂੰ ਅੱਜ ਮੰਤਰੀ ਮੰਡਲ ਨੇ ਪ੍ਰਵਾਨਗੀ ਦੇ ਦਿੱਤੀ ਹੈ। ਇਸ ਫੈਸਲੇ ਨਾਲ ਇਸ ਸਾਲ ਦਸੰਬਰ 2019 ਇਸ ਪ੍ਰਕਿਰਿਆ ਨੂੰ ਲਾਗੂ ਕਰਨ ਲਈ ਰਾਹ ਪੱਧਰਾ ਹੋ ਗਿਆ ਹੈ।

 

ਨੌਜਵਾਨਾਂ ਨੂੰ ਮੋਬਾਇਲ ਫੋਨ ਦੇਣ ਦੀ ਯੋਜਨਾ ਪੂਰੀ ਤਰਾਂ ਪਾਰਦਰਸ਼ੀ ਹੋਵੇਗੀ ਅਤੇ ਇਸ ਸਬੰਧੀ ਪੰਜਾਬ ਸੂਚਨਾ ਤਕਨੌਲੋਜੀ ਕਾਰਪੋਰੇਸ਼ਨ ਲਿਮਟਿਡ ਵੱਲੋਂ ਟੈਂਡਰ ਕਾਲ ਕੀਤੇ ਜਾਣਗੇ। 2 ਮਹੀਨਿਆਂ ਦੇ ਅੰਦਰ ਪੂਰੀ ਪ੍ਰੀਕਿ੍ਰਆ ਮੁਕੰਮਲ ਕਰ ਲਈ ਜਾਵੇਗੀ ਅਤੇ ਪਹਿਲੇ ਪੜਾਅ ਤਹਿਤ ਦਸੰਬਰ ਮਹੀਨੇ ਵਿੱਚ ਨੌਜਵਾਨਾਂ ਨੂੰ ਸਮਾਰਟ ਫੋਨ ਵੰਡੇ ਜਾਣਗੇ।

 

ਜਾਣਕਾਰੀ ਮੁਤਾਬਕ ਪਹਿਲੇ ਪੜਾਅ ਤਹਿਤ ਮੋਬਾਇਲ ਫੋਨ ਉਨਾਂ ਵਿਦਿਆਰਥਣਾਂ ਨੂੰ ਵੰਡੇ ਜਾਣਗੇ ਜਿਨਾਂ ਕੋਲ ਆਪਣਾ ਸਮਾਰਟ ਫੋਨ ਨਹੀਂ ਹੈ ਅਤੇ ਉਹ ਚਾਲੂ ਮਾਲੀ ਵਰੇ ਦੌਰਾਨ ਸਰਕਾਰੀ ਸਕੂਲਾਂ ਵਿੱਚ 11ਵੀਂ ਅਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਹੋਣ। ਬੁਲਾਰੇ ਨੇ ਦੱਸਿਆ ਕਿ ਇਹ ਮੋਬਾਇਲ ਫੋਨ ਟੱਚ ਸਕਰੀਨ ਵਾਲੇ, ਵਧੀਆ ਕੈਮਰੇ, ਸੋਸਲ ਮੀਡੀਆ ਐਪਲੀਕੇਸ਼ਨ ਦੇ ਨਾਲ ਹੋਰ ਕਈ ਸਾਰੇ ਸਮਾਰਟ ਫੀਚਰਾਂ ਵਾਲੇ ਹੋਣਗੇ

 

ਇਸ ਯੋਜਨਾ ਦਾ ਮਕਸਦ ਨੌਜਵਾਨਾਂ ਨੂੰ ਸੂਚਨਾ ਤਕਨੌਲੋਜੀ ਨਾਲ ਜੋੜਨਾ, ਸਿੱਖਿਆ, ਰੁਜ਼ਗਾਰ ਦੇ ਮੌਕੇ, ਹੁਨਰ ਵਿਕਾਸ ਅਤੇ ਰੁਜ਼ਗਾਰ ਦੇ ਮੌਕੇ ਅਤੇ ਵੱਖ-ਵੱਖ ਸਰਕਾਰੀ ਭਲਾਈ ਸਕੀਮਾਂ ਜੋ ਕਿ ਆਨ-ਲਾਈਨ ਚਲਦੀਆਂ ਹਨ ਦੀ ਜਾਣਕਾਰੀ ਪ੍ਰਦਾਨ ਕਰਨਾ ਹੈ। ਉਨਾਂ ਕਿਹਾ ਕਿ ਇਹ ਯੋਜਨਾ ਸਮਾਜ ਦੇ ਵਿਕਾਸ ਵਿੱਚ ਨੌਜਵਾਨਾਂ ਦੇ ਡਿਜੀਟਲ ਸਸ਼ਕਤੀਕਰਨ ਅਤੇ ਸ਼ਮੂਲੀਅਤ ਨੂੰ ਉਤਸ਼ਾਹਤ ਕਰੇਗੀ

 

ਨੌਜਵਾਨ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਡਿਜੀਟਲ ਤਕਨੌਲੋਜੀ ਦੀ ਵਰਤੋਂ ਪ੍ਰਤੀ ਹੋਰ ਉਤਸ਼ਾਹਤ ਹੋਣਗੇ ਅਤੇ ਇਸ ਤਰਾਂ ਉਹ ਡਿਜੀਟਲ ਪੰਜਾਬ ਸਬੰਧੀ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਭਾਈਵਾਲ ਬਣ ਸਕਣਗੇ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mobile Phone Distribution Elections Promises Captain Will Complete Soon