ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿੱਟੂ ਦੇ ਕਤਲ ਪਿੱਛੋਂ ਨਾਭਾ ਜੇਲ੍ਹ ਦੇ ਦੋ ਕੈਦੀਆਂ ਕੋਲੋਂ ਮਿਲੇ ਮੋਬਾਇਲ ਫ਼ੋਨ

ਬਿੱਟੂ ਦੇ ਕਤਲ ਪਿੱਛੋਂ ਨਾਭਾ ਜੇਲ੍ਹ ਦੇ ਦੋ ਕੈਦੀਆਂ ਕੋਲੋਂ ਮਿਲੇ ਮੋਬਾਇਲ ਫ਼ੋਨ

ਮਹਿੰਦਰ ਪਾਲ ਸਿੰਘ ਬਿੱਟੂ ਦੇ ਕਤਲ ਤੋਂ ਅਗਲੇ ਹੀ ਦਿਨ ਨਾਭਾ ਦੀ ‘ਉੱਚ ਸੁਰੱਖਿਆ ਪ੍ਰਾਪਤ’ ਜੇਲ੍ਹ ਦੇ ਦੋ ਕੈਦੀਆਂ ਕੋਲੋਂ ਮੋਬਾਇਲ ਫ਼ੋਨ ਬਰਾਮਦ ਹੋਏ ਹਨ। ਇਨ੍ਹਾਂ ’ਚੋਂ ਇੱਕ ਕੈਦੀ ਉਸ ਬੰਬੀਹਾ ਗਿਰੋਹ ਨਾਲ ਜੁੜਿਆ ਰਿਹਾ ਹੈ, ਜਿਸ ਨੇ ਸੋਸ਼ਲ ਮੀਡੀਆ ਉੱਤੇ ਬਿੱਟੂ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇੱਕ ਮੋਬਾਇਲ ਮਿਲਣ ਤੋਂ ਬਾਅਦ ਅਗਲੇ ਦਿਨ ਫਿਰ ਬੈਰਕਾਂ ਦੇ ਪਿਛਲੇ ਪਾਸੇ ਮਿੱਟੀ ’ਚ ਦੱਬਿਆ ਪਿਆ ਇੱਕ ਹੋਰ ਮੋਬਾਇਲ ਬਰਾਮਦ ਹੋਇਆ ਸੀ।

 

 

ਮਹਿੰਦਰ ਪਾਲ ਸਿੰਘ ਬਿੱਟੂ ਜਿੱਥੇ ਡੇਰਾ ਸਿਰਸਾ ਦਾ ਸ਼ਰਧਾਲੂ ਰਿਹਾ ਸੀ, ਉੱਥੇ ਉਹ ਸਾਲ 2015 ਦੌਰਾਨ ਪੰਜਾਬ ਦੇ ਬਰਗਾੜੀ ਵਿਖੇ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਘਟਨਾ ਦਾ ਮੁੱਖ ਮੁਲਜ਼ਮ ਵੀ ਸੀ ਤੇ ਅਗਲੇ ਕੁਝ ਦਿਨਾਂ ਅੰਦਰ SIT (ਵਿਸ਼ੇਸ਼ ਜਾਂਚ ਟੀਮ) ਨੇ ਉਸ ਤੋਂ ਪੁੱਛਗਿੱਛ ਵੀ ਕਰਨੀ ਸੀ।

 

 

ਜਿਹੜੇ ਕੈਦੀਆਂ ਕੋਲੋਂ ਮੋਬਾਇਲ ਫ਼ੋਨ ਮਿਲੇ ਹਨ, ਉਨ੍ਹਾਂ ਦੀ ਸ਼ਨਾਖ਼ਤ ਵਰਿੰਦਰ ਸਿੰਘ ਤੇ ਸੁਨੀਲ ਭਨੋਟ ਵਜੋਂ ਹੋਈ ਹੈ। ਇਹ ਦੋਵੇਂ ਉਸੇ ਜੇਲ੍ਹ ’ਚ ਕੈਦ ਹਨ, ਜਿੱਥੇ ਬਿੱਟੂ ਦਾ ਕਤਲ ਹੋਇਆ ਸੀ।

 

 

ਸੁਨੀਲ ਭਨੋਟ ਦੀ ਗ੍ਰਿਫ਼ਤਾਰੀ ਸਾਲ 2013 ’ਚ ਹੋਈ ਸੀ ਤੇ ਉਸ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜੀਤ ਸਿੰਘ ਸੇਠੀ (ਜੋ ਉਦੋਂ ਮੋਹਾਲੀ ਦੇ ਡਿਪਟੀ ਮੇਅਰ ਸਨ) ਦੇ ਇੱਕ ਵਕੀਲ ਰਿਸ਼ਤੇਦਾਰ ਅਮਰਪ੍ਰੀਤ ਸਿੰਘ ਦੇ ਕਤਲ ਦਾ ਇਲਜ਼ਾਮ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mobile Phones recovered from two inmates of Nabha jail after Bittu murder