ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਥਰੀ, ਸਾਰਥਿਕ ਤੇ ਲੋਕ ਹਿੱਤਾਂ ਦੀ ਗਾਇਕੀ ਅਜੋਕੇ ਸਮੇਂ ਦੀ ਵੱਡੀ ਲੋੜ: ਸੁਖਜਿੰਦਰ ਸਿੰਘ ਰੰਧਾਵਾ

ਅਮਰਜੀਤ ਗੁਰਦਾਸਪੁਰੀ ਸਾਫ ਸੁਥਰੀ, ਸਾਰਥਿਕ ਤੇ ਲੋਕ ਹਿੱਤਾਂ ਦੀ ਗਾਇਕੀ ਦਾ ਮੁਜੱਸਮਾ ਹੈ ਜਿਸ ਦੀ ਗਾਇਕੀ ਦੀ ਪ੍ਰੰਪਰਾ ਨੂੰ ਅੱਗੇ ਤੋਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਸ ਲੋਕ ਗਾਇਕ ਦੀ ਜੀਵਨੀ ਤੋਂ ਅਜੋਕੀ ਪੀੜ੍ਹੀ ਦੇ ਗਾਇਕ ਸੇਧ ਲੈ ਕੇ ਕਲਾ ਤੇ ਸੱਭਿਆਚਾਰ ਖੇਤਰ ਨੂੰ ਹੋਰ ਅਮੀਰੀ ਬਖ਼ਸ਼ ਸਕਦੇ ਹਨ। ਅਮਰਜੀਤ ਗੁਰਦਾਸਪੁਰੀ ਵਲੋਂ ਜੋ ਪੰਜਾਬੀ ਗਾਇਕੀ ਖੇਤਰ ਵਿਚ ਨਿਵੇਕਲੀਆਂ ਪੈੜਾਂ ਪਾਈਆਂ, ਉਹ ਬਹੁਤ ਸਾਰੇ ਲੋਕਾਂ ਦਾ ਰਾਹ ਦਸੇਰਾ ਵੀ ਬਣ ਰਹੀਆਂ ਹਨ। 

 

ਇਹ ਗੱਲ ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹਾਂ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਕਲਾ ਭਵਨ ਵਿਖੇ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ 'ਉਡੀਕਾਂ ਸਾਉਣ ਦੀਆਂ ਸੰਗੀਤ ਤੇ ਨਾਟ ਉਤਸਵ' ਅਧੀਨ ਆਪਣੇ ਸਮੇਂ ਦੇ ਪ੍ਰਸਿੱਧ ਗਾਇਕ ਅਮਰਜੀਤ ਗੁਰਦਾਸਪੁਰੀ ਨੂੰ ਸਰੋਤਿਆਂ ਦੇ ਸਨਮੁੱਖ ਕਰਵਾਏ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਕਹੇ।

 

ਸ. ਰੰਧਾਵਾ ਨੇ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਨੂੰ ਮਾਣ ਹੈ ਕਿ ਸ਼ਿਵ ਬਟਾਲਵੀ ਤੇ ਅਮਰਜੀਤ ਗੁਰਦਾਸਪੁਰੀ ਜਿਹੇ ਦੋ ਅਣਮੋਲ ਹੀਰੇ ਸਾਹਿਤ ਤੇ ਕਲਾ ਖੇਤਰ ਨੂੰ ਦਿੱਤੇ। ਉਨ੍ਹਾਂ ਕਿਹਾ ਕਿ ਮੇਰੇ ਲਈ ਨਿੱਜੀ ਖੁਸ਼ੀ ਦੀ ਗੱਲ ਹੈ ਕਿ ਅਮਰਜੀਤ ਗੁਰਦਾਸਪੁਰੀ ਦੇ ਪਿੰਡ ਉਦੋਵਾਲੀ ਵਿਖੇ ਮੇਰੀ ਜ਼ਮੀਨ ਹੈ ਅਤੇ ਇਸ ਪਰਿਵਾਰ ਨਾਲ ਮੇਰੀ ਪੁਰਾਣੀ ਸਾਂਝ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modern era singers must derive inspiration from folk singer Amarjit Gurdaspuri: Sukhjinder Singh Randhawa