ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਸਰਕਾਰ ਨੇ ਪੰਜਾਬ ਲਈ ਇੰਨਾ ਕੁਝ ਕੀਤਾ, ਕੈਪਟਨ ਨੇ ਕੁਝ ਨਹੀਂ ਕੀਤਾ: ਅਮਿਤ ਸ਼ਾਹ

ਅਮਿਤ ਸ਼ਾਹ ਪਠਾਨਕੋਟ ਰੈਲੀ ਦੌਰਾਲ

ਤਸਵੀਰਾਂ: ਸਮੀਰ ਸਹਿਗਲ

 


ਭਾਰਤੀ ਜਨਤਾ ਪਾਰਟੀ ਦੇ ਕੁੱਲ–ਹਿੰਦ ਪ੍ਰਧਾਨ ਅਮਿਤ ਸ਼ਾਹ ਅੱਜ ਗੁਰਦਾਸਪੁਰ ਹਲਕੇ ਤੋਂ ਆਪਣੀ ਪਾਰਟੀ ਦੇ ਉਮੀਦਵਾਰ ਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੇ ਹੱਕ ਵਿੱਚ ਚੋਣ–ਪ੍ਰਚਾਰ ਲਈ ਪੁੱਜੇ।

 

 

ਪਠਾਨਕੋਟ ’ਚ ਇੱਕ ਚੋਣ–ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ 56 ਇੰਚ ਦੇ ਸੀਨੇ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ’ਚ ਸਰਜੀਕਲ ਤੇ ਹਵਾਈ ਹਮਲੇ ਕੀਤੇ। ਉਨ੍ਹਾਂ ਕਿਹਾ ਕਿ – ‘ਅੱਤਵਾਦੀਆਂ ਦੇ ਮਰਨ ਨਾਲ ਵਿਰੋਧੀ ਧਿਰ ਦੇ ਚਿਹਰਿਆਂ ਦੀ ਰੌਣਕ ਪਤਾ ਨਹੀਂ ਕਿਉਂ ਉੱਡ ਜਾਂਦੀ ਹੈ।’

 

 

ਸ੍ਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਕੇਂਦਰ ਵਿੱਚ ਐਤਕੀਂ ਫਿਰ ਮੋਦੀ ਸਰਕਾਰ ਹੀ ਬਣੇਗੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਈਆਂ। ਸੁਲਤਾਨਪੁਰ ਲੋਧੀ ਨੂੰ ਇਤਿਹਾਸਕ ਵਿਰਾਸਤ ਦਾ ਦਰਜਾ ਦਿਵਾਇਆ।

 

 

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਗੁਰਦਾਸਪੁਰ ਦੀ ਜਨਤਾ ਬੱਸ ਸੰਨੀ ਦਿਓਲ ਨੂੰ ਜਿਤਾ ਦੇਵੇ, ਧਾਰਾ 370 ਤੁਰੰਤ ਖ਼ਤਮ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਕਿਤੇ ਪਾਕਿਸਤਾਨ ਵੱਲੋਂ ਇੱਕ ਵੀ ਗੋਲ਼ੀ ਆਈ, ਤਾਂ ਇੱਧਰੋਂ ਵੱਡਾ ਗੋਲ਼ਾ ਉੱਧਰ ਜਾਵੇਗਾ।

 

 

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਨਸ਼ਾ ਖ਼ਤਮ ਨਹੀਂ ਕੀਤਾ ਗਿਆ, ਨੌਜਵਾਨਾਂ ਨੂੰ ਮੋਬਾਇਲ ਨਹੀਂ ਦਿੱਤੇ ਗਏ, ਕਿਸਾਨਾਂ ਦੇ ਕਰਜ਼ੇ ਮਾਫ਼ ਨਹੀਂ ਹੋਏ। ਉਨ੍ਹਾਂ ਦੀਆਂ ਜ਼ਮੀਨਾਂ ਦੀ ਕੁਰਕੀ ਹੋਣੀ ਬੰਦ ਨਹੀਂ ਹੋਈ।

 

 

ਇਸ ਰੈਲੀ 'ਚ ਸੰਨੀ ਦਿਓਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਭਾਜਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਸ਼ਵੇਤ ਮਲਿਕ ਅਤੇ ਅਕਾਲੀ–ਭਾਜਪਾ ਗੱਠਜੋੜ ਦੇ ਬਹੁਤ ਸਾਰੇ ਆਗੂ ਮੌਜੂਦ ਸਨ।

ਅਮਿਤ ਸ਼ਾਹ ਪਠਾਨਕੋਟ ਰੈਲੀ ਦੌਰਾਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi Govt did a lot for Punjab Captain did nothing Amit Shah