ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਪੂੰਜੀਵਾਦੀ ਮਿੱਤਰਾਂ ’ਦਾ ਤਕਰੀਬਨ ਅੱਠ ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਨ ਦਾ ਦੋਸ਼ ਲਗਾਉਂਦੇ ਹੋਏ ਐਤਵਾਰ (23 ਫਰਵਰੀ) ਨੂੰ ਸਵਾਲ ਕੀਤਾ ਕਿ ਸਰਕਾਰ ਲਾਭਪਾਤਰੀਆਂ ਦੇ ਨਾਮ ਜਨਤਕ ਕਿਉਂ ਨਹੀਂ ਕਰ ਰਹੀ।
भाजपा सरकार मोदीजी के पूँजीपति मित्रों का 8 लाख करोड़ रुपए कर्ज माफ कर चुकी है। ब्लैक मनी वालों के नाम सार्वजनिक करने का दावा करने वाली सरकार इन लोगों का नाम सार्वजनिक क्यों नहीं कर रही है? किस प्रक्रिया से इनके कर्ज माफ किए गए?https://t.co/sfztfp1UOS
— Priyanka Gandhi Vadra (@priyankagandhi) February 23, 2020
ਵਾਡਰਾ ਨੇ ਟਵੀਟ ਕੀਤਾ ਕਿ ਭਾਜਪਾ ਸਰਕਾਰ ਨੇ ਮੋਦੀ ਜੀ ਦੇ ਸਰਮਾਏਦਾਰ ਦੋਸਤਾਂ ਦਾ ਅੱਠ ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰ ਦਿੱਤਾ ਹੈ। ਕਾਲਾਧਨ ਰੱਖਣ ਵਾਲਿਆਂ ਦੇ ਨਾਮ ਜਨਤਕ ਕਰਨ ਦਾ ਦਾਅਵਾ ਕਰਨ ਵਾਲੀ ਸਰਕਾਰ ਇਨ੍ਹਾਂ ਦੇ ਨਾਮ ਜਨਤਕ ਕਿਉਂ ਨਹੀਂ ਕਰ ਰਹੀ? ਕਿਸ ਪ੍ਰਕਿਰਿਆ ਨਾਲ ਉਨ੍ਹਾਂ ਦੇ ਕਰਜ਼ੇ ਮੁਆਫ਼ ਕੀਤੇ ਗਏ?
ਉਨ੍ਹਾਂ ਇੱਕ ਹੋਰ ਟਵੀਟ ਕੀਤਾ ਕਿ ਜਦੋਂ ਸਾਡੇ ਦੇਸ਼ ਦੇ ਕਿਸਾਨ ਕਰਜ਼ੇ ਹੇਠ ਦੱਬੇ ਹੋਏ ਹਨ, ਤਾਂ ਕਿਸ ਨੀਤੀ ਤਹਿਤ ਭਾਜਪਾ ਨੇ ਅਮੀਰ ਦੋਸਤਾਂ ਦੇ ਕਰਜ਼ੇ ਮੁਆਫ਼ ਕੀਤੇ?" ਸਰਕਾਰ ਇਨ੍ਹਾਂ ਸਵਾਲਾਂ ਤੋਂ ਬਚ ਨਹੀਂ ਸਕਦੀ।
ਪਾਰਟੀ ਦੇ ਜਨਰਲ ਸਕੱਤਰ ਦੇ ਟਵੀਟ ਤੋਂ ਇਕ ਦਿਨ ਪਹਿਲਾਂ, ਕਾਂਗਰਸ ਨੇ ਮੰਗ ਕੀਤੀ ਸੀ ਕਿ ਕਰਜ਼ਾ ਮੁਆਫੀ ਦੀ ਪ੍ਰਕਿਰਿਆ ਦੀ ਜਾਂਚ ਲਈ ਉੱਚ ਪੱਧਰੀ ਪੈਨਲ ਬਣਾਇਆ ਜਾਵੇ। ਸਰਕਾਰ ਜਾਂ ਭਾਜਪਾ ਨੇ ਇਸ ਮਾਮਲੇ ਬਾਰੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸ਼ਨਿੱਚਰਵਾਰ (22 ਫਰਵਰੀ) ਨੂੰ ਇਕ ਕ੍ਰੈਡਿਟ ਸੂਈਜ਼ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਪੰਜ ਸਾਲਾਂ ਵਿੱਚ ਸੱਤਾ ਦੇ ਕਰੀਬੀ ਮਿੱਤਰਾਂ ਦੇ ਸੱਤ ਲੱਖ 77 ਹਜ਼ਾਰ 800 ਕਰੋੜ ਰੁਪਏ ਮੁਆਫ਼ ਕਰ ਦਿੱਤੇ ਹਨ। ਉਨ੍ਹਾਂ ਸਵਾਲ ਕੀਤਾ ਕਿ ਮੋਦੀ ਸਰਕਾਰ ਕਰਜ਼ੇ ਵਿੱਚ ਡੁੱਬੇ ਕਿਸਾਨਾਂ ਨੂੰ ਰਾਹਤ ਕਿਉਂ ਨਹੀਂ ਦੇ ਸਕੀ।