ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕੁਰਸੀ ਖਿਸਕਦੀ ਵੇਖ ਮੋਦੀ ਨੀਵੇਂ ਪੱਧਰ ਦੀਆਂ ਗੱਲਾਂ ਕਰ ਰਹੇ ਨੇ: ਕੈਪਟਨ

​​​​​​​ਕੁਰਸੀ ਖਿਸਕਦੀ ਵੇਖ ਮੋਦੀ ਨੀਵੇਂ ਪੱਧਰ ਦੀਆਂ ਗੱਲਾਂ ਕਰ ਰਹੇ ਨੇ: ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਵਰਗੀ ਰਾਜੀਵ ਗਾਂਧੀ ਲਈ ਵਰਤੀ ਸ਼ਬਦਾਵਲੀ ਨੂੰ ਬੇਹੱਦ ਭੈੜੀ ਤੇ ਇਤਰਾਜ਼ਯੋਗ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦਰਅਸਲ, ਹੁਣ ਸ੍ਰੀ ਮੋਦੀ ਨੂੰ ਆਪਣੀ ਕੁਰਸੀ ਖਿਸਕਦੀ ਵਿਖਾਈ ਦੇ ਰਹੀ ਹੈ ਤੇ ਉਹ ਵਿਰੋਧੀ ਧਿਰ ਦੀ ਆਲੋਚਨਾ ਕਰਨ ਲਈ ਹੇਠਲੇ ਪੱਧਰ ’ਤੇ ਉੱਤਰ ਆਏ ਹਨ।
 

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ‘ਸੱਤਾ ਦੀ ਲਾਲਸਾ ਨਾਲ ਭਰਪੂਰ’ ਸ੍ਰੀ ਮੋਦੀ ਚੋਣ ਪ੍ਰਚਾਰ ਦੌਰਾਨ ਨੈਤਿਕਤਾ ਦੀਆਂ ਹੱਦਾਂ ਨੂੰ ਬਿਲਕੁਲ ਭੁਲਾ ਚੁੱਕੇ ਹਨ। ਪੱਤਰਕਾਰਾਂ ਨੇ ਮੁੱਖ ਮੰਤਰੀ ਤੋਂ ਜਦੋਂ ਸਵਰਗੀ ਰਾਜੀਵ ਗਾਂਧੀ ਬਾਰੇ ਪ੍ਰਧਾਨ ਮੰਤਰੀ ਦੀ ‘ਵਿਵਾਦਗ੍ਰਸਤ’ ਟਿੱਪਣੀ ਬਾਰੇ ਪੁੱਛਿਆ, ਤਾਂ ਜਵਾਬ ਵਿੱਚ ਉਨ੍ਹਾਂ ਇਹ ਗੱਲਾਂ ਆਖੀਆਂ।

 

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਮੋਦੀ ਦੀ ਟਿੱਪਣੀ ਤੋਂ ਇਹ ਸਾਫ਼ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਮਨ ਵਿੱਚ ਕਿੰਨੀ ਨਫ਼ਰਤ ਭਰੀ ਹੋਈ ਹੈ। ਉਨ੍ਹਾਂ ਕਿਹਾ ਕਿ ਸਹੀ ਸੂਝਬੂਝ ਵਾਲਾ ਕੋਈ ਵੀ ਵਿਅਕਤੀ ਜਾਂ ਸੰਸਥਾਨ ਅਜਿਹੀ ਬੇਬੁਨਿਆਦ ਤੇ ਮਾੜੇ ਪ੍ਰਚਾਰ ਨੂੰ ਕਦੇ ਵੀ ਚੰਗਾ ਨਹੀਂ ਕਹੇਗਾ। ਉਨ੍ਹਾਂ ਕਿਹਾ ਕਿ ਇਸ ਬਿਆਨ ਕਾਰਨ ਸ੍ਰੀ ਮੋਦੀ ਦੀ ਆਲੋਚਨਾ ਲਗਭਗ ਹਰੇਕ ਪਾਰਟੀ ਦੇ ਵਿਅਕਤੀ ਨੇ ਕੀਤੀ ਹੈ; ਜਿਸ ਤੋਂ ਸਪੱਸ਼ਟ ਹੈ ਕਿ ਦੇਸ਼ ਵਿੱਚ ਕੋਈ ਵੀ ਵਿਅਕਤੀ ਇਸ ਤਰੀਕੇ ਨਾਲ ਮਾਹੌਲ ਨੂੰ ਗੰਧਲਾ ਨਹੀਂ ਕਰਨਾ ਚਾਹੁੰਦਾ।

 

 

ਸਕੂਲ ਵਿੱਚ ਰਾਜੀਵ ਗਾਂਧੀ ਦੇ ਸੀਨੀਅਰ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਾਜੀਵ ਗਾਂਧੀ ਬਹੁਤ ਹੀ ਵਧੀਆ, ਸਨਿਮਰ ਤੇ ਈਮਾਨਦਾਰ ਇਨਸਾਨ ਸਨ। ਉਨ੍ਹਾਂ ਦੇ ਮਨ ਵਿੱਚ ਭਾਰਤ ਲਈ ਬਹੁਤ ਪਿਆਰ ਸੀ ਤੇ ਉਹ ਕਦੇ ਵੀ ਦੇਸ਼ ਜਾਂ ਦੇਸ਼ ਦੀ ਜਨਤਾ ਨਾਲ ਕਿਸੇ ਤਰ੍ਹਾਂ ਦੀ ਧੋਖਾਧੜੀ ਕਰਨ ਬਾਰੇ ਸੋਚ ਵੀ ਨਹੀਂ ਸਕਦੇ ਸਨ।

 

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇੱਕ ਚੋਰ ਨੂੰ ਸਾਰੇ ਹੀ ਚੋਰ ਤੇ ਝੂਠੇ ਨੂੰ ਸਾਰੇ ਹੀ ਝੂਠੇ ਦਿਸਦੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕੀਤੀ ਪਰ ਮੌਜੂਦਾ ਪ੍ਰਧਾਨ ਮੰਤਰੀ ਨੂੰ ਆਪਣੇ ਅਹੁਦੇ ਦੀ ਮਾਣ–ਮਰਿਆਦਾ ਦਾ ਕੋਈ ਅਹਿਸਾਸ ਹੀ ਨਹੀਂ ਹੈ।

 

 

ਮੁੱਖ ਮੰਤਰੀ ਨੇ ਕਿਹਾ ਕਿ ਰਾਜੀਵ ਗਾਂਧੀ ਦਾ ਨਾਂਅ ਬੋਫ਼ੋਰਸ ਘੁਟਾਲੇ ਵਿੱਚ ਜਾਣਬੁੱਝ ਕੇ ਸਿਆਸੀ ਕਾਰਨਾਂ ਕਰ ਕੇ ਘਸੀਟਿਆ ਗਿਆ ਸੀ ਤੇ ਸਾਲ 2004 ’ਚ ਯੂਪੀਏ ਦੀ ਸਰਕਾਰ ਬਣਨ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਉਸ ਮਾਮਲੇ ’ਚੋਂ ਬਰੀ ਵੀ ਕਰ ਦਿੱਤਾ ਗਿਆ ਸੀ।

 

 

ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਮਨੀਸ਼ ਤਿਵਾੜੀ ਦੇ ਹੱਕ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਹ ਰੈਲੀ ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਖਟਕੜ ਕਲਾਂ ਵਿੱਚ ਰੱਖੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi has gone at very low level during election campaigning Captain Amrinder Singh