ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਦੀ ਬਾਦਲਾਂ ਘਰ ਫੇਰੀ ਨੇ ਅਕਾਲੀ ਦਲ `ਚ ਫੂਕੀ ਨਵੀਂ ਰੂਹ

ਮੋਦੀ ਦੀ ਬਾਦਲਾਂ ਘਰ ਫੇਰੀ ਨੇ ਅਕਾਲੀ ਦਲ `ਚ ਫੂਕੀ ਨਵੀਂ ਰੂਹ

ਸ਼੍ਰੋਮਣੀ ਅਕਾਲੀ ਦਲ `ਚ ਜਿੱਥੇ ਇਸ ਵੇਲੇ ਅੰਦਰੂਨੀ ਜੰਗ ਸਿਖ਼ਰਾਂ `ਤੇ ਹੈ, ਉੱਥੇ ਅਜਿਹੇ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਵੀਂ ਦਿੱਲੀ ਸਥਿਤ ਸੁਖਬੀਰ ਸਿੰਘ ਬਾਦਲ ਦੇ ਘਰ `ਚ ਫੇਰੀ ਨਾਲ ਪਾਰਟੀ ਹਾਈਕਮਾਂਡ ਨੂੰ ਵੱਡੀ ਰਾਹਤ ਮਿਲੀ ਹੈ। ਚੇਤੇ ਰਹੇ ਕਿ ਬੀਤੀ 23 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼-ਪੁਰਬ ਮੌਕੇ ਸ੍ਰੀ ਮੋਦੀ ਖ਼ਾਸ ਤੌਰ `ਤੇ ਕੀਰਤਨ ਤੇ ਅਰਦਾਸ ਸਮਾਰੋਹ `ਚ ਪੁੱਜੇ ਸਨ।


ਸ਼੍ਰੋਮਣੀ ਅਕਾਲੀ ਦਲ ਨੂੰ ਪਿਛਲੇ ਕੁਝ ਸਮੇਂ ਤੋਂ ਸਾਲ 2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਬਾਰੇ ਪੇਸ਼ ਹੋਈ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਰਿਪੋਰਟ ਨਾਲ ਜੂਝਣਾ ਪੈ ਰਿਹਾ ਹੈ। ਦੂਜੇ ਬਰਗਾੜੀ ਵਿਖੇ ਕੁਝ ਗਰਮ-ਖਿ਼ਆਲੀ ਆਗੂਆਂ ਦਾ ਧਰਨਾ ਬੀਤੀ 1 ਜੂਨ ਤੋਂ ਲੱਗਾ ਹੋਇਆ ਹੈ, ਜਿੱਥੇ ਅਕਸਰ ਅਕਾਲੀ ਦਲ ਖਿ਼ਲਾਫ਼ ਤਕਰੀਰਾਂ ਚੱਲਦੀਆਂ ਹੀ ਰਹਿੰਦੀਆਂ ਹਨ।


ਪਰ ਸ੍ਰੀ ਮੋਦੀ ਦੇ ਸ੍ਰੀ ਸੁਖਬੀਰ ਬਾਦਲ ਦੇ ਘਰ ਆਉਣ ਨਾਲ ਅਕਾਲੀ ਲੀਡਰਸਿ਼ਪ ਨੂੰ ਕੁਝ ਰਾਹਤ ਮਿਲੀ ਹੈ। ਪ੍ਰਧਾਨ ਮੰਤਰੀ ਦੀ ਉਸ ਫੇਰੀ ਤੋਂ ਅਗਲੇ ਦਿਨ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ ਸੀ। ਫਿਰ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਜਿਹੇ ਕੁਝ ਹਾਂ-ਪੱਖੀ ਘਟਨਾਕ੍ਰਮਾਂ ਨੇ ਅਕਾਲੀ ਦਲ ਨੂੰ ਕਾਫ਼ੀ ਬਲ ਬਖ਼ਸਿ਼ਆ ਹੈ।


ਬੀਤੀ 23 ਨਵੰਬਰ ਨੂੰ ਜਦੋਂ ਸਭ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਦਿੱਲੀ ਸਥਿਤ ਘਰ `ਚ ਬੈਠਿਆਂ ਵੇਖਿਆ, ਤਾਂ ਉਨ੍ਹਾਂ ਦੇ ਪਤੀ ਸੁਖਬੀਰ ਬਾਦਲ ਦੇ ਵਿਰੋਧੀ ਚੁੱਪ ਹੋ ਗਏ। ਦਰਅਸਲ, ਇਨ੍ਹੀਂ ਦਿਨੀਂ ਅਜਿਹੀ ਵੀ ਕੁਝ ਚਰਚਾ ਚੱਲਦੀ ਰਹੀ ਸੀ ਕਿ ਪਤਾ ਨਹੀਂ ਹੁਣ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਗੱਠਜੋੜ ਦਾ ਕੀ ਬਣਨ ਵਾਲਾ ਹੈ। 


ਇਹ ਮੰਨਿਆ ਜਾ ਰਿਹਾ ਸੀ ਕਿ ਪੰਜਾਬ `ਚ ਪਿਛਲੇ ਕੁਝ ਸਮੇਂ ਤੋਂ ਅਕਾਲੀ ਦਲ ਡਾਢੇ ਸੰਕਟ `ਚ ਸੀ ਤੇ ਸਿਆਸੀ ਵਿਸ਼ਲੇਸ਼ਕ ਹੁਣ ਇਹੋ ਸਮਝਣ ਤੇ ਮੰਨਣ ਲੱਗ ਪਏ ਸਨ ਕਿ ਕੇਂਦਰ `ਚ ਸੱਤਾਧਾਰੀ ਭਾਜਪਾ ਹੁਣ ਸ਼ਾਇਦ ਅਕਾਲੀਆਂ ਦੀ ਓਨੀ ਪੁੱਛ-ਪ੍ਰਤੀਤ ਨਹੀਂ ਕਰੇਗੀ।


ਅਜਿਹੇ ਵਿਸ਼ਲੇਸ਼ਣ ਇਸ ਕਰ ਕੇ ਵੀ ਕੀਤੇ ਜਾ ਰਹੇ ਸਨ ਕਿਉਂਕਿ ਸਾਲ 2017 `ਚ ਤੇ ਉਸ ਤੋਂ ਬਾਅਦ ਹੋਈਆਂ ਚੋਣਾਂ `ਚ ਅਕਾਲੀਆਂ ਨੂੰ ਜਿ਼ਆਦਾਤਰ ਹਾਰ ਦਾ ਹੀ ਸਾਹਮਣਾ ਕਰਨਾ ਪਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi visits gives SAD new lease of life