ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਨੇ ਕਿਸਾਨਾਂ ਦੇ ਨਹੀਂ ਪਰ ਸਰਮਾਏਦਾਰਾਂ ਦੇ ਕਰੋੜਾਂ ਦੇ ਕਰਜ਼ੇ ਮਾਫ਼ ਕੀਤੇ: ਰਾਹੁਲ ਗਾਂਧੀ

ਮੋਦੀ ਨੇ ਕਿਸਾਨਾਂ ਦੇ ਨਹੀਂ ਪਰ ਸਰਮਾਏਦਾਰਾਂ ਦੇ ਕਰੋੜਾਂ ਦੇ ਕਰਜ਼ੇ ਮਾਫ਼ ਕੀਤੇ: ਰਾਹੁਲ ਗਾਂਧੀ

ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ `ਚ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਤੋਂ ਬਾਅਦ ਕਾਂਗਰਸ ਨੇ ਕੇਂਦਰ ਸਰਕਾਰ `ਤੇ ਦਬਾਅ ਵਧਾ ਦਿੱਤਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਤੇ ਹੋਰ ਵਿਰੋਧੀ ਪਾਰਟੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ `ਤੇ ਦਬਾਅ ਪਾ ਕੇ ਸਮੁੱਚੇ ਦੇਸ਼ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਵਾਉਣਗੇ। ਜਦੋਂ ਤੱਕ ਕਰਜ਼ਾ ਮਾਫ਼ ਨਹੀਂ ਹੋਵੇਗਾ, ਅਸੀਂ ਮੋਦੀ ਨੂੰ ਚੈਨ ਨਾਲ ਬੈਠਣ ਨਹੀਂ ਦੇਵਾਂਗੇ ਤੇ ਨਾ ਹੀ ਸੌਣ ਦੇਵਾਂਗੇ। ਨਾਲ ਹੀ ਉਨ੍ਹਾਂ ਰਾਫ਼ੇਲ ਮਾਮਲੇ `ਚ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਕਾਇਮ ਕਰਨ ਦੀ ਮੰਗ ਵੀ ਦੁਹਰਾਈ।


ਸੰਸਦ ਭਵਨ `ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਭਾਜਪਾ ਸਰਕਾਰ ਕਿਸਾਨਾਂ ਦਾ ਕਰਜ਼ਾ ਮਾਫ਼ ਨਹੀਂ ਕਰਦੀ, ਤਾਂ ਲੋਕ ਸਭਾ ਚੋਣਾਂ ਤੋਂ ਬਾਅਦ ਕੇਂਦਰ `ਚ ਸਰਕਾਰ ਬਣਨ `ਤੇ ਕਾਂਗਰਸ ਗਰੰਟੀ ਨਾਲ ਕਿਸਾਨਾਂ ਦਾ ਕਰਜ਼ਾ ਮਾਫ਼ ਕਰੇਗੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣ ਪ੍ਰਚਾਰ ਵਿੱਚ ਲੋਕਾਂ ਨਾਲ 10 ਦਿਨਾਂ `ਚ ਕਰਜ਼ਾ ਮਾਫ਼ ਕਰਨ ਦਾ ਵਾਅਦਾ ਕੀਤਾ ਸੀ ਪਰ ਮੱਧ ਅਤੇ ਛੱਤੀਸਗੜ੍ਹ `ਚ ਕੁਝ ਘੰਟਿਆਂ ਅੰਦਰ ਹੀ ਕਰਜ਼ਾ ਮਾਫ਼ ਕੀਤਾ ਗਿਆ। ਰਾਜਸਥਾਨ `ਚ ਵੀ ਛੇਤੀ ਹੋ ਜਾਵੇਗਾ।


ਕਿਸਾਨਾਂ ਦੇ ਕਰਜ਼ਾ ਮਾਫ਼ੀ ਦੀ ਲਾੜਾਈ ਵਿੱਚ ਰਾਹੁਲ ਗਾਂਧੀ ਹੋਰ ਵਿਰੋਧੀ ਪਾਰਟੀਆਂ ਨੂੰ ਵੀ ਆਪਣੇ ਨਾਲ ਰੱਖਣਾ ਚਾਹੁੰਦੇ ਹਨ; ਤਾਂ ਜੋ ਵਿਰੋਧੀ ਏਕਤਾ ਨੂੰ ਮਜ਼ਬੂਤੀ ਮਿਲਦੀ ਰਹੇ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਮਿਲ ਕੇ ਕਿਸਾਨਾਂ ਤੋਂ ਕਰਜ਼ਾ ਮਾਫ਼ ਕਰਵਾ ਕੇ ਰਹਾਂਗੇ। ਇਹ ਦੇਸ਼ ਕਿਸਾਨਾਂ ਦਾ ਹੈ, ਚੋਣਵੇਂ ਉਦਯੋਗਪਤੀਆਂ ਦਾ ਨਹੀਂ ਹੈ। ਅਸੀਂ ਰਾਜਾਂ ਵਿੱਚ ਕਰਜ਼ਾ ਮਾਫ਼ ਕੀਤਾ ਹੈ, ਕੇਂਦਰ ਸਰਕਾਰ ਤੋਂ ਵੀ ਕਰਜ਼ਾ ਮਾਫ਼ ਕਰਵਾ ਕੇ ਰਹਾਂਗੇ।


ਰਾਫ਼ੇਲ ਹਵਾਈ ਜਹਾਜ਼ ਮਾਮਲੇ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਦੀ ਮੰਗ ਨੂੰ ਦੁਹਰਾਉਂਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਰਕਾਰ ਜਾਂਚ ਤੋਂ ਭੱਜ ਰਹੀ ਹੈ। ਹਾਲੇ ਸਰਕਾਰ ਦੇ ਟਾਈਪੋ-ਐਰਰ ਨਿੱਕਲਣੇ ਸ਼ੁਰੂ ਹੋਏ ਹਨ, ਹਾਲੇ ਕਈ ਹੋਰ ਗ਼ਲਤੀਆਂ ਨਿੱਕਲਣਗੀਆਂ। ਸਰਕਾਰ ਦੇ ਹਰ ਫ਼ੈਸਲੇ `ਚ ਟਾਈਪੋ-ਐਰਰ (ਕੁਝ ਟਾਈਪ ਕਰਦੇ ਸਮੇਂ ਗ਼ਲਤੀ ਹੋਣੀ) ਨਿੱਕਲੇਗੀ।


ਨੋਟਬੰਦੀ ਨੂੰ ਸਭ ਤੋਂ ਵੱਡਾ ਘੁਟਾਲ਼ਾ ਕਰਾਰ ਦਿੰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਉਸ ਦਾ ਟੀਚਾ ਸਿਰਫ਼ ਗ਼ਰੀਬਾਂ ਤੋਂ ਧਨ ਲੈ ਕੇ ਆਪਣੇ ‘ਦੋਸਤਾਂ `ਚ ਵੰਡਣਾ` ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi waived off industrialists debts worth crores