ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਗਾ ਦੇ ਅਕਾਲੀ ਕੌਂਸਲਰ ਤੇ ਡਾ. ਸੰਜੀਵ ਮਿੱਤਲ ਚਾਰਜਸ਼ੀਟ

‘ਇੰਡੀਅਨ ਮੈਡੀਕਲ ਐਸੋਸੀਏਸ਼ਨ` ਦੇ ਮੋਗਾ ਚੈਪਟਰ ਦੇ ਮੁਖੀ ਡਾ. ਸੰਜੀਵ ਮਿੱਤਲ।

ਮੋਗਾ ਦੇ ਜੁਡੀਸ਼ੀਅਲ ਮੈਜਿਸਟਰੇਟ ਅਰੁਣ ਸ਼ੋਰੀ ਨੇ ਸਥਾਨਕ ਅਕਾਲੀ ਕੌਂਸਲਰ ਚਰਨਜੀਤ ਸਿੰਘ ਤੇ ਇੱਕ ਡਾਕਟਰ ਸੰਜੀਵ ਮਿੱਤਲ ਵਿਰੁੱਧ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਮਾਮਲੇ `ਚ ਦੋਸ਼-ਪੱਤਰ (ਚਾਰਜ-ਸ਼ੀਟ) ਆਇਦ ਕਰ ਦਿੱਤਾ। ਆਰਟੀਆਈ ਦੇ ਇੱਕ ਕਾਰਕੁੰਨ ਸੁਰੇਸ਼ ਸੂਦ ਨੇ ਸਾਲ 2012 `ਚ ਇਸ ਮਾਮਲੇ ਬਾਰੇ ਅਦਾਲਤ ਤੱਕ ਪਹੁੰਚ ਕੀਤੀ ਸੀ। ਉਨ੍ਹਾਂ ਚਰਨਜੀਤ ਸਿੰਘ (ਜੋ ਐੱਲਆਈਸੀ ਏਜੰਟ ਵੀ ਹੈ) ਅਤੇ ਡਾਕਟਰ `ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੋਵਾਂ ਨੇ ਮਿਲ ਕੇ ਇੱਕ ਜਾਅਲੀ ਅਥਾਰਟੀ ਲੈਟਰ (ਅਧਿਕਾਰ-ਪੱਤਰ) ਤੇ ਉਨ੍ਹਾਂ (ਸੂਦ) ਦੇ ਨਾਂਅ ਇੱਕ ਮੈਡੀਕਲ ਸਰਟੀਫਿ਼ਕੇਟ ਤਿਆਰ ਕੀਤਾ ਸੀ। ਡਾ. ਸੰਜੀਵ ਮਿੱਤਲ ‘ਇੰਡੀਅਨ ਮੈਡੀਕਲ ਐਸੋਸੀਏਸ਼ਨ` ਦੇ ਮੋਗਾ ਚੈਪਟਰ ਦੇ ਮੁਖੀ ਹਨ।


ਅਦਾਲਤ ਨੇ ਤੀਜੇ ਮੁਲਜ਼ਮ ਮਨਜੀਤ ਸਿੰਘ ਨੂੰ ਬਰੀ ਕਰ ਦਿੱਤਾ ਤੇ ਉਸ ਨੂੰ 10 ਹਜ਼ਾਰ ਰੁਪਏ ਦੇ ਨਿਜੀ ਬਾਂਡ ਜਮ੍ਹਾ ਕਰਵਾਉਣ ਦੀ ਹਦਾਇਤ ਜਾਰੀ ਕੀਤੀ।


ਆਪਣੀ ਸਿ਼ਕਾਇਤ `ਚ ਸ੍ਰੀ ਸੂਦ ਨੇ ਆਖਿਆ ਸੀ ਕਿ ਉਨ੍ਹਾਂ ਸਾਲ 2011 `ਚ ਚਰਨਜੀਤ ਰਾਹੀਂ ਆਪਣੇ ਅਤੇ ਆਪਣੇ ਪੁੱਤਰ ਦੇ ਨਾਂਅ ਹੇਠ ਐੱਲਆਈਸੀ ਪਾਲਿਸੀਜ਼ ਲਈਆਂ ਸਨ ਅਤੇ 10 ਵਰ੍ਹਿਆਂ ਲਈ ਪਾਲਿਸੀ ਬਾਂਡਜ਼ ਲੈਣੇ ਚਾਹੇ ਸਨ।


ਸ੍ਰੀ ਸੂਦ ਨੇ ਦਾਅਵਾ ਕੀਤਾ ਕਿ ਚਰਨਜੀਤ ਸਿੰਘ ਨੇ ਪਾਲਿਸੀ ਬਾਂਡ 25 ਸਾਲਾਂ ਦੀ ਮਿਆਦ ਦੇ ਤਿਆਰ ਕਰ ਦਿੱਤੇ ਸਨ। ‘ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ, ਤਾਂ ਮੈਂ ਆਪਣੀਆਂ ਪਾਲੀਸੀਆਂ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ। ਚਰਨਜੀਤ ਸਿੰਘ ਨੂੰ ਇਹ ਪਤਾ ਸੀ ਕਿ ਇਸ ਨਾਲ ਉਸ ਨੂੰ ਮਿਲਣ ਵਾਲੇ ਕਮਿਸ਼ਨ ਦਾ ਨੁਕਸਾਨ ਹੋ ਜਾਵੇਗਾ। ਉਸ ਨੇ ਮੇਰੇ ਨਾਂਅ ਦਾ ਇੱਕ ਅਥਾਰਟੀ-ਲੈਟਰ ਤਿਆਰ ਕੀਤਾ ਤੇ ਪਾਲਿਸੀਆਂ 25 ਸਾਲਾਂ ਲਈ ਤਿਆਰ ਕਰਵਾ ਲਈਆਂ। ਉਨ੍ਹਾਂ ਨੂੰ ਦਸਤੀ ਹਾਸਲ ਕਰ ਕੇ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ।` ਸ੍ਰੀ ਸੂਦ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਜਾਅਲੀ ਚਿੱਠੀ ਬਾਰੇ ਇਹ ਸਾਰੀ ਜਾਣਕਾਰੀ ਆਰਟੀਆਈ ਰਾਹੀਂ ਹਾਸਲ ਹੋਈ।


ਸ੍ਰੀ ਸੂਦ ਨੇ ਦੱਸਿਆ ਕਿ ਉਹ ਐੱਲਆਈਸੀ ਮੈਨੇਜਰ ਤੇ ਪੁਲਿਸ ਤੱਕ ਵੀ ਗਏ ਪਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ। ਤਦ ਉਨ੍ਹਾਂ ਨੂੰ ਅਦਾਲਤ `ਚ ਜਾਣਾ ਪਿਆ।


ਅਦਾਲਤੀ ਹੁਕਮ ਵਿੱਚ ਆਖਿਆ ਗਿਆ ਹੈ ਕਿ ਅਥਾਰਟੀ-ਲੈਟਰ ਤੇ ਮੈਡੀਕਲ ਰਿਪੋਰਟ ਮੁਢਲੀ ਜਾਚੇ ਵਡਮੁੱਲੇ ਦਸਤਾਵੇਜ਼ ਆਖੇ ਜਾ ਸਕਦੇ ਹਨ। ਇਸੇ ਲਈ ਦੋਵੇਂ ਮੁਲਜ਼ਮਾਂ ਚਰਨਜੀਤ ਸਿੰਘ ਅਤੇ ਡਾ. ਸੰਜੀਵ ਮਿੱਤਲ ਨੇ ਵਡਮੁੱਲੇ ਦਸਤਾਵੇਜ਼ ਦੀਆਂ ਨਕਲੀ ਕਾਪੀਆਂ ਤਿਆਰ ਕੀਤੀਆਂ ਜਾਪਦੀਆਂ ਹਨ ਤੇ ਉਨ੍ਹਾਂ ਨੂੰ ਕਿਸੇ ਸਾਜਿ਼ਸ਼ ਲਈ ਅਸਲ ਬਣਾ ਕੇ ਪੇਸ਼ ਕੀਤਾ ਗਿਆ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Moga Akali Councillor and Dr Sanjiv Mittal chargesheeted