ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਗਾ ਦੇ ਗੈਂਗਸਟਰ ਨੇ ਫ਼ੇਸਬੁੱਕ `ਤੇ ਸ਼ਰੇਆਮ ਮੰਨਿਆ ਕਿ ਉਸ ਨੇ ਕਤਲ ਕੀਤੈ

ਮੋਗਾ ਦੇ ਗੈਂਗਸਟਰ ਨੇ ਫ਼ੇਸਬੁੱਕ `ਤੇ ਸ਼ਰੇਆਮ ਮੰਨਿਆ ਕਿ ਉਸ ਨੇ ਕਤਲ ਕੀਤੈ

ਦਵਿੰਦਰ ਬੰਬੀਹਾ ਅਪਰਾਧਕ ਗਿਰੋਹ ਨਾਲ ਜੁੜੇ ਮੋਗਾ ਦੇ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਕੁੱਸਾ ਨੇ ਫ਼ੇਸਬੁੱਕ `ਤੇ ਇਹ ਇਕਬਾਲ ਕੀਤਾ ਹੈ ਕਿ ਨਿਹਾਲ ਸਿੰਘ ਵਾਲਾ ਸਬ-ਡਿਵੀਜ਼ਨ ਦੇ ਪਿੰਡ ਮਾਣੂਕੇ ਦੇ ਰਾਜਿੰਦਰ ਕੁਮਾਰ ਉਰਫ਼ ਗੋਗਾ ਦਾ ਕਤਲ ਬੀਤੀ 14 ਦਸੰਬਰ ਨੂੰ ਉਸ ਵੱਲੋਂ ਕੀਤਾ ਗਿਆ ਸੀ।


ਫ਼ੇਸਬੁੱਕ ਪੋਸਟ `ਚ ਸੁਖਪ੍ਰੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਮਾਣੂਕੇ ਦੇ ਦੇ ਸਾਬਕਾ ਅਕਾਲੀ ਸਰਪੰਚ ਬੇਅੰਤ ਸਿੰਘ ਦੇ ਕਤਲ ਦਾ ਬਦਲਾ ਲੈਣ ਲਈ ਇਹ ਕਤਲ ਕੀਤਾ ਗਿਆ ਹੈ। ਸੁਖਪ੍ਰੀਤ ਦਾ ਦੋਸ਼ ਹੈ ਕਿ ਸਰਪੰਚ ਦਾ ਕਤਲ 5 ਅਪ੍ਰੈਲ, 2017 ਨੂੰ ਗੋਗਾ ਨੇ ਕੀਤਾ ਸੀ। ਪਰ ਅਦਾਲਤ ਨੇ ਇਸੇ ਵਰ੍ਹੇ 14 ਨਵੰਬਰ ਨੂੰ ਉਸ ਨੂੰ ਇਸ ਦੋਸ਼ ਤੋਂ ਬਰੀ ਕਰ ਦਿੱਤਾ ਸੀ।


ਐੱਸਐੱਸਪੀ ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਉਨ੍ਹਾਂ ਨੇ ਹਾਲੇ ਗੈਂਗਸਟਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਕਿਉਂਕਿ ਜਾਂਚ ਹਾਲੇ ਚੱਲ ਰਹੀ ਹੈ। ਸੁਖਪ੍ਰੀਤ ਦੀ ਪੋਸਟ ਸਨਿੱਚਰਵਾਰ ਨੂੰ ਅਪਲੋਡ ਕੀਤੀ ਗਈ ਸੀ। ਉਸ ਵਿੱਚ ਇਹ ਧਮਕੀ ਵੀ ਦਿੱਤੀ ਗਈ ਹੈ ਕਿ ਜੇ ਕੋਈ ਉਸ ਦੇ ਗਰੁੱਪ ਦੇ ਮੈਂਬਰਾਂ ਨੂੰ ਨੁਕਸਾਨ ਪਹੁੰਚਾਏਗਾ, ਤਾਂ ਉਸ ਦਾ ਹਸ਼ਰ ਵੀ ਇਸੇ ਤਰ੍ਹਾਂ ਦਾ ਹੀ ਹੋਵੇਗਾ। ਉਸ ਨੇ ਸਿਆਸੀ ਆਗੂਆਂ ਨੂੰ ਵੀ ਚੇਤਾਵਨੀ ਦਿੱਤੀ ਕਿ ਉਸ ਦੇ ਉਮੀਦਵਾਰਾਂ ਦਾ ਵਿਰੋਧ ਨਾ ਕੀਤਾ ਜਾਵੇ।


ਡੀਐੱਸਪੀ ਸੁਬੇਗ ਸਿੰਘ ਨੇ ਕਿਹਾ ਕਿ ਇਸ ਵੇਲੇ ਗੈਂਗਸਟਰ ਧੜੇ ਦੀ ਸ਼ਮੂਲੀਅਤ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਸਭ ਲੋਕਾਂ ਦਾ ਧਿਆਨ ਭਟਕਾਉਣ ਲਹੀ ਕੋਈ ਸਿਆਸੀ ਢਕਵੰਜ ਵੀ ਹੋ ਸਕਦਾ ਹੈ।


ਇਹ ਪੁੱਛੇ ਜਾਣ `ਤੇ ਕਿ ਕੀ ਪੰਚਾਇਤ ਚੋਣਾਂ ਨਾਲ ਸਬੰਧਤ ਧਮਕੀ ਦੇ ਮੱਦੇਨਜ਼ਰ ਕੋਈ ਕਾਰਵਾਈ ਕੀਤੀ ਜਾਵੇਗੀ, ਤਾਂ ਡੀਐੱਸਪੀ ਨੇ ਕਿਹਾ ਕਿ ਪੁਲਿਸ ਨੂੰ ਹਾਲੇ ਅਜਿਹੀ ਕੋਈ ਸਿ਼ਕਾਇਤ ਨਹੀਂ ਮਿਲੀ ਕਿ ਕਿਸੇ ਨੂੰ ਕੋਈ ਧਮਕੀ ਮਿਲੀ ਹੈ। ਹਾਲੇ ਕਿਸੇ ਪਾਸਿਓਂ ਵੀ ਸੁਰੱਖਿਆ ਲੈਣ ਦੀ ਮੰਗ ਨਹੀਂ ਉੱਠੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Moga Gangster admits a murder on FB