ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਗਾ : ਪ੍ਰੇਮੀ ਜੋੜੇ ਨੇ ਲਿਆ ਫਾਹਾ, ਮਰਨ ਤੋਂ ਪਹਿਲਾਂ ਬਣਾਈ VIDEO

"ਅਸੀਂ ਇੱਕ ਦੂਜੇ ਨਾਲ ਮਰਨਾ ਸ਼ੁਰੂ ਕਰ ਦਿੱਤਾ ਹੈ। ਸਾਡੀ ਇੱਕੋ ਇੱਛਾ ਹੈ ਕਿ ਸਾਡੇ ਦੋਵਾਂ ਨੂੰ ਇਕੱਠੇ ਸਸਕਾਰ ਕੀਤਾ ਜਾਵੇ। ਅਲਵਿਦਾ ਸੰਸਾਰ, ਸਦਾ ਲਈ।" ਇਹ ਗੱਲਾਂ ਕਹਿ ਕੇ ਮੋਗਾ ਵਿਖੇ ਇੱਕ ਪ੍ਰੇਮੀ ਜੋੜੇ ਨੇ ਖੁਦਕੁਸ਼ੀ ਕਰ ਲਈ। 
 

ਘਟਨਾ ਮੋਗਾ ਜ਼ਿਲ੍ਹੇ ਦੇ ਬੱਧਨੀ ਕਲਾਂ ਸਥਿਤ ਪਿੰਡ ਰਣੀਆਂ ਦੀ ਹੈ। ਸ਼ੁੱਕਰਵਾਰ ਸਵੇਰੇ ਦਰੱਖ਼ਤ 'ਤੇ ਟੰਗੀਆਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਦੇਖ ਕੇ ਇਲਾਕੇ 'ਚ ਦਹਿਸ਼ਤ ਫੈਲ ਗਈ। ਪਿੰਡ ਤੋਂ ਬਾਹਰ ਨਹਿਰ ਕਿਨਾਰੇ ਕੁਝ ਲੋਕਾਂ ਨੇ ਪ੍ਰੇਮੀ ਜੋੜੇ ਨੂੰ ਦਰੱਖਤ ਨਾਲ ਲਟਕਿਆ ਵੇਖਿਆ ਅਤੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਦਰੱਖਤ 'ਤੇ ਲਟਕੇ ਪ੍ਰੇਮੀ ਜੋੜੇ ਦੀ 19 ਸੈਕੰਡ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। 
 

ਇਨ੍ਹਾਂ ਦੀ ਪਛਾਣ 10ਵੀਂ ਦੀ ਵਿਦਿਆਰਥਣ ਅਤੇ ਪਿੰਡ ਚੜਿੱਕ ਵਾਸੀ 25 ਸਾਲਾ ਨੌਜਵਾਨ ਵਜੋਂ ਹੋਈ ਹੈ। ਲੜਕੀ ਦੇ ਪਰਿਵਾਰ ਵਾਲੇ ਦੋਵਾਂ ਦੇ ਸਬੰਧਾਂ ਤੋਂ ਖੁਸ਼ ਨਹੀਂ ਸਨ। ਫੇਸਬੁੱਕ ਲਾਈਵ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਨੂੰ ਧਿਆਨ ਨਾਲ ਦੇਖਣ 'ਤੇ ਪਤਾ ਚੱਲਦਾ ਹੈ ਕਿ ਵੀਡੀਓ ਰਾਤ ਨੂੰ ਬਣਾਈ ਗਈ ਹੈ।
 

ਦੋਵੇਂ ਦਾ ਪਿਛਲੇ ਦੋ ਸਾਲਾਂ ਤੋਂ ਪਿਆਰ ਚੱਲ ਰਿਹਾ ਸੀ। ਖ਼ੁਦਕੁਸ਼ੀ ਤੋਂ ਪਹਿਲਾਂ ਦੋਹਾਂ ਨੇ ਇਕ ਵੀਡੀਓ ਬਣਾ ਕੇ ਆਪਣੀ ਆਖਰੀ ਇੱਛਾ ਦੱਸੀ। ਉਸ ਨੇ ਕਿਹਾ ਉਨ੍ਹਾਂ ਦੋਨਾਂ ਨੂੰ ਇੱਕ ਹੀ ਚਿਖਾ 'ਤੇ ਸਾੜਿਆ ਜਾਵੇ। ਪੁਲਿਸ ਨੇ 174 ਦੀ ਕਾਰਵਾਈ ਕਰਕੇ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਮੋਗਾ 'ਚ ਭੇਜ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Moga Lover Couple suicide Made video before died