ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਗਾ ਕਤਲ ਮਾਮਲਾ : ਨੌਜਵਾਨ ਦਾ ਕੀਤਾ ਅੰਤਮ ਸਸਕਾਰ

ਜ਼ਿਲ੍ਹਾ ਮੋਗਾ ਦੇ ਪਿੰਡ ਮਸਤੇਵਾਲਾ 'ਚ 30 ਨਵੰਬਰ ਦੀ ਰਾਤ ਨੂੰ ਵਿਆਹ ਸਮਾਗਮ 'ਚ ਕੀਤੀ ਹਵਾਈ ਫਾਈਰਿੰਗ ਵਿੱਚ ਡੀ.ਜੇ. ਵਾਲੇ ਨੌਜਵਾਨ ਨੂੰ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਮ੍ਰਿਤਕ ਨੌਜਵਾਨ ਦੀ ਪਛਾਣ 19 ਸਾਲਾ ਕਰਨ ਸਿੰਘ ਵਜੋਂ ਹੋਈ ਸੀ। ਉਹ ਕੋਟ ਈਸੇ ਖਾਂ ਦੀ ਚੀਮਾ ਰੋਡ ਦਾ ਵਸਨੀਕ ਸੀ। ਉਸ ਦਾ ਬੀਤੇ ਦਿਨੀਂ ਅੰਤਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਨੂੰ 4 ਲੱਖ ਰੁਪਏ ਦਾ ਚੈੱਕ ਸੌਪਿਆ ਗਿਆ।
 

ਡੀਜੇ ਦਾ ਕੰਮ ਕਰਦੇ ਗੁਰਸੇਵਕ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਕੋਟ ਈਸੇ ਖਾਂ ਨੇ ਦੱਸਿਆ, "ਮਸਤੇਵਾਲਾ ਪਿੰਡ 'ਚ ਵਿਆਹ ਵਾਲੇ ਘਰ 'ਚ ਉਨ੍ਹਾਂ ਵੱਲੋਂ ਡੀਜੇ ਲਗਾਇਆ ਗਿਆ ਸੀ ਤੇ ਘਰ 'ਚ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰ ਨੌਜਵਾਨਾਂ ਵੱਲੋਂ ਨੱਚਦੇ ਸਮੇਂ ਕਈ ਫਾਇਰ ਕੀਤੇ ਗਏ ਅਤੇ ਰਾਤ ਅਸੀਂ ਆਪਣਾ ਡੀਜੇ ਬੰਦ ਕਰਨ ਲੱਗੇ ਤਾਂ ਸ਼ਰਾਬੀ ਨੌਜਵਾਨਾਂ ਵੱਲੋਂ ਸਾਨੂੰ ਧੱਕੇ ਨਾਲ ਡੀਜੇ ਚੱਲਦਾ ਰੱਖਣ ਲਈ ਕਿਹਾ ਗਿਆ। ਇਸੇ ਦੌਰਾਨ ਹੀ ਇੱਕ ਨੌਜਵਾਨ ਵੱਲੋਂ ਗੋਲ਼ੀ ਚਲਾਈ ਗਈ ਜੋ ਕਿ ਸਾਡੇ ਨਾਲ ਡੀਜੇ ਦਾ ਕੰਮ ਕਰਦੇ ਮੇਰੇ ਚਚੇਰੇ ਭਰਾ ਕਰਨ ਪੁੱਤਰ ਪਰਮਜੀਤ ਸਿੰਘ ਵਾਸੀ ਕੋਟ ਈਸੇ ਖਾਂ ਦੀ ਛਾਤੀ 'ਚ ਲੱਗੀ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।"

 

ਮੋਗਾ: ਵਿਆਹ ’ਚ ਪੁੱਜੇ ਹੁੱਲੜਬਾਜ਼ਾਂ ਨੇ DJ ਵਾਲੇ ਨੂੰ ਮਾਰੀ ਗੋਲ਼ੀ, ਮੌਤ

 

ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਤੇ ਹੋਰ ਜਥੇਬੰਦੀਆਂ ਵੱਲੋਂ ਮੋਗਾ ਦੇ ਸਿਵਲ ਹਸਪਤਾਲ ਦੇ ਬਾਹਰ ਮੁਜ਼ਾਹਰਾ ਕੀਤਾ ਗਿਆ ਸੀ। ਉਸ ਸਮੇਂ ਵਿਧਾਇਕ ਸੁਖਜੀਤ ਸਿੰਘ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਮਿਲਣ ਪਹੁੰਚੇ ਸੀ। ਉਸੇ ਵੇਲੇ ਪਰਿਵਾਰ ਤੇ ਸੁਖਜੀਤ ਸਿੰਘ ਵਿਚਾਲੇ ਤੂੰ-ਤੂੰ, ਮੈਂ-ਮੈਂ ਹੋ ਗਈ ਸੀ। ਉਨ੍ਹਾਂ ਦੀ ਮੰਗ ਸੀ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ 25 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Moga murder case: youth Karan Singh cremation