ਅਗਲੀ ਕਹਾਣੀ

ਅੱਖੋਂ ਪ੍ਰੋਖੇ ਹੀ ਰਹਿ ਗਿਆ ਮੋਗਾ ਦਾ ਸਟੇਡੀਅਮ, ਹੁਣ ਬਣੇਗਾ ਕੂੜਾਦਾਨ

ਅੱਖੋਂ ਪ੍ਰੋਖੇ ਹੀ ਰਹਿ ਗਿਆ ਮੋਗਾ ਦਾ ਸਟੇਡੀਅਮ, ਹੁਣ ਬਣੇਗਾ ਕੂੜਾਦਾਨ

ਮੋਗਾ ਦੇ ਗੋਧੇਵਾਲਾ ਸਟੇਡੀਅਮ ਦਾ ਉਦਘਾਟਨ ਹੋਏ ਨੂੰ ਇੱਕ ਦਹਾਕਾ ਬੀਤ ਚੁੱਕਾ ਹੈ ਤੇ ਤਦ ਇਸ ਨੂੰ ਇੱਕ ਅਤਿ-ਆਧੁਨਿਕ ਖੇਡ ਸੁਵਿਧਾ ਵਜੋਂ ਵਿਕਸਤ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਪਿੱਛੇ ਧਾਰਨਾ ਇਹ ਸੀ ਕਿ ਆਲੇ-ਦੁਆਲੇ ਦੇ ਇਲਾਕਿਆਂ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਵਧੀਆ ਖਿਡਾਰੀ ਬਣਨ ਦਾ ਮੌਕਾ ਮਿਲੇਗਾ।


ਇਹ ਸਟੇਡੀਅਮ ਜੀ.ਟੀ. ਰੋਡ `ਤੇ ਹੈ ਤੇ ਇਸ ਦਾ ਡਿਜ਼ਾਇਨ ਬੈਡਮਿੰਟਨ, ਟੇਬਲ ਟੈਨਿਸ, ਹੈਂਡਬਾਲ, ਬਾਸਕੇਟਬਾਲ, ਵਾਲੀਬਾਲ, ਜੂਡੋ ਤੇ ਕੁਸ਼ਤੀ ਜਿਹੀਆਂ ਖੇਡਾਂ ਲਈ ਤਿਆਰ ਕੀਤਾ ਗਿਆ ਸੀ। ਉਦਘਾਟਨ ਤੋ਼ ਲੈ ਕੇ ਹੁਣ ਤੱਕ ਇਸ ਸਟੇਡੀਅਮ `ਚ ਕਦੇ ਕੋਈ ਵੱਡਾ ਟੂਰਨਾਮੈਂਟ ਨਹੀਂ ਹੋਇਆ। ਇਸ ਦੇ ਮੁੱਖ ਹਾਲ ਦੀ ਵਰਤੋਂ ਸਿਰਫ਼ ਦੋ ਕੁ ਵਾਰ ਚੋਣਾਂ ਵੇਲੇ ਵੋਟਾਂ ਦੀ ਗਿਣਤੀ ਕਰਨ ਲਈ ਕੀਤੀ ਗਈ ਸੀ। ਹੁਣ ਇੱਥੇ ਧਾਰਮਿਕ ਸਮਾਰੋਹ ਕਰਵਾਏ ਜਾਂਦੇ ਹਨ। ਖੇਡਾਂ ਲਈ ਕੋਈ ਸਹੂਲਤਾਂ ਨਹੀਂ, ਕੋਈ ਕੋਚ ਨਹੀਂ ਤੇ ਇਹ ਸਟੇਡੀਅਮ ਹੁਣ ਸੁੰਨਸਾਨ ਪਿਆ ਹੈ ਤੇ ਇਸ ਨੂੰ ਪੂਰੀ ਤਰ੍ਹਾਂ ਅੱਖੋਂ-ਪ੍ਰੋਖੇ ਕੀਤਾ ਗਿਆ ਹੈ।


ਪੰਜਾਬ ਸ਼ਹਿਰੀ ਵਿਕਾਸ ਅਥਾਰਟੀ ਭਾਵ ਪੁੱਡਾ ਨੇ ਇਹ ਸਟੇਡੀਅਮ 12.5 ਏਕੜ ਰਕਬੇ `ਚ ਤਿਆਰ ਕਰਵਾਇਆ ਸੀ। ਸਾਲ 2008 `ਚ, ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਦਾ ਨੀਂਹ-ਪੱਥਰ ਰੱਖਿਆ ਸੀ ਤੇ ਇਸ ਨੂੰ ਦੋ ਸਾਲਾਂ ਦੇ ਅੰਦਰ ਸਾਢੇ 7 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਇਆ ਜਾਣਾ ਸੀ।


ਹੁਣ ਇਸ ਨੂੰ ਪ੍ਰਧਾਨ ਮੰਤਰੀ ਦੇ ਸਵੱਛ ਭਾਰਤ ਅਭਿਆਨ ਅਧੀਨ ਠੋਸ ਕੂੜਾ-ਕਰਕਟ ਸੁੱਟਣ ਲਈ ਚੁਣਿਆ ਗਿਆ ਹੈ। ਮੋਗਾ `ਚ ਅਜਿਹੀਆਂ 17 ਥਾਵਾਂ ਹੋਰ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Moga neglected stadium would now be