ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਗਾ ਪਾਰਸਲ ਬੰਬ ਧਮਾਕੇ ਦਾ ਮੁਲਜ਼ਮ ਓੜੀਸ਼ਾ ਤੋਂ ਕਾਬੂ

ਪੁਲਿਸ ਦੀ ਟੀਮ ਮੋਗਾ `ਚ ਘਟਨਾ ਸਥਾਨ ਦਾ ਨਿਰੀਖਣ ਕਰਦੀ ਹੋਈ

ਮੋਗਾ `ਚ ਕੁਰੀਅਰ ਦਫ਼ਤਰ `ਚ ਬੀਤੇ ਦਿਨੀਂ ਹੋਏ ਪਾਰਸਲ ਬੰਬ ਧਮਾਕੇ ਦੇ ਦੋਸ਼ੀ ਨੂੰ ਓੜੀਸ਼ਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫ਼ਤਾਰੀ ਬੀਤੀ 2 ਅਕਤੂਬਰ ਨੂੰ ਹੋਈ ਹੈ ਤੇ ਮੁਲਜ਼ਮ ਨੂੰ ਪੰਜ ਦਿਨਾਂ ਦੀ ਨਿਆਂਇਕ ਹਿਰਾਸਤ `ਚ ਭੇਜ ਦਿੱਤਾ ਗਿਆ ਹੈ।


ਮੁਲਜ਼ਮ ਦੀ ਸ਼ਨਾਖ਼ਤ ਰਾਜਬੀਰ ਰਾਜੇਆਣਾ ਉਰਫ਼ ਰਾਜ ਵਜੋਂ ਹੋਈ ਹੈ ਤੇ ਉਹ ਓੜੀਸ਼ਾ ਸੂਬੇ ਦੇ ਸੁੰਦਰਗੜ੍ਹ ਜਿ਼ਲ੍ਹੇ ਦੀ ਬਸੰਤੀ ਕਾਲੋਨੀ ਦਾ ਵਸਨੀਕ ਹੈ।


ਬੀਤੀ 26 ਸਤੰਬਰ ਨੂੰ ਮੋਗਾ ਦੇ ਇੱਕ ਕੁਰੀਅਰ ਦਫ਼ਤਰ `ਚ ਧਮਾਕਾ ਹੋਇਆ ਸੀ, ਜਿਸ ਵਿੱਚ ਉਸ ਦੁਕਾਨ ਦਾ ਮਾਲਕ ਵਿਕਾਸ ਸੂਦ ਤੇ ਇੱਕ ਗਾਹਕ ਜ਼ਖ਼ਮੀ ਹੋ ਗਏ ਸਨ। ਇਹ ਪਾਰਸਲ ਅਸਲ `ਚ ਸੰਗਰੂਰ ਦੇ ਪਟਿਆਲਾ ਗੇਟ ਸਥਿਤ ਰਾਜੇਆਣਾ ਹਾਉਸ ਦੇ ਨਿਵਾਸੀ ਭੂਪੇਸ਼ ਰਾਜੇਆਣਾ ਕੋਲ ਜਾਣਾ ਸੀ। ਪੁਲਿਸ ਅਨੁਸਾਰ ਮੁਲਜ਼ਮ ਦਾ ਭੂਪੇਸ਼ ਨਾਲ ਕੋਈ ਪਰਿਵਾਰਕ ਵਿਵਾਦ ਚੱਲਦਾ ਹੈ।


ਇਸ ਤੋਂ ਪਹਿਲਾਂ ਰਾਜਬੀਰ ਰਾਜੇਆਣਾ ਉਹ ਵਿਵਾਦ ਹੱਲ ਕਰਨ ਲਈ ਸੰਗਰੂਰ ਵੀ ਆਇਆ ਸੀ ਪਰ ਮਾਮਲਾ ਨਿੱਬੜ ਨਹੀਂ ਸਕਿਆ ਸੀ। ਰਾਜਬੀਰ ਰਾਜੇਆਣਾ ਦੀ ਸ਼ਨਾਖ਼ਤ ਸੀਸੀਟੀਵੀ ਕੈਮਰੇ ਦੀ ਫ਼ੁਟੇਜ ਰਾਹੀਂ ਹੋਈ। ਫਿਰ ਪੁਲਿਸ ਦੀ ਇੱਕ ਟੀਮ ਮੁਲਜ਼ਮ ਨੂੰ ਫੜਨ ਲਈ ਓੜੀਸ਼ਾ ਦੇ ਸੁੰਦਰਗੜ੍ਹ ਜਿ਼ਲ੍ਹੇ `ਚ ਭੇਜੀ ਗਈ ਸੀ।


ਬੀਤੇ ਦਿਨੀਂ ਨੈਸ਼ਨਲ ਸਕਿਓਰਿਟੀ ਗਾਰਡ ਦੀ ਤਿੰਨ ਮੈਂਬਰੀ ਜਾਂਚ ਟੀਮ ਇਸ ਧਮਾਕੇ ਦੀ ਜਾਂਚ ਲਈ ਮੋਗਾ ਦੇ ਚੈਂਬਰ ਰੋਡ `ਤੇ ਸਥਿਤ ਕੁਰੀਅਰ ਦੁਕਾਨ `ਤੇ ਪੁੱਜੀ ਸੀ। ਇਹ ਧਮਾਕਾ ਬਹੁਤਾ ਜ਼ੋਰਦਾਰ ਨਹੀਂ ਸੀ, ਜਿਸ ਕਾਰਨ ਕੋਈ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Moga Parcel Bomb accused held in Odisha