ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਸ਼ਾ ਸਮੱਗਲਰ ਦੇ ਘਰੋਂ ਜ਼ਬਤ ਰਕਮ ਦਾ ਘੁਟਾਲਾ, ਮੋਗਾ ਦਾ ਪੁਲਿਸ ਇੰਸਪੈਕਟਰ ਕਾਬੂ

ਨਸ਼ਾ ਸਮੱਗਲਰ ਦੇ ਘਰੋਂ ਜ਼ਬਤ ਰਕਮ ਦਾ ਘੁਟਾਲਾ, ਮੋਗਾ ਦਾ ਪੁਲਿਸ ਇੰਸਪੈਕਟਰ ਕਾਬੂ

ਮੋਗਾ ਪੁਲਿਸ ਨੇ ਆਪਣੇ ਹੀ ਨਸ਼ਾ-ਵਿਰੋਧੀ ਸੈੱਲ ਦੇ ਇੱਕ ਇੰਸਪੈਕਟਰ ਰੇਸ਼ਮਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਨੇ ਬੀਤੀ 7 ਅਗਸਤ ਨੂੰ ਮੋਗਾ `ਚ ਨਸਿ਼ਆਂ ਦੇ ਇੱਕ ਸਮੱਗਲਰ ਦੇ ਘਰ ਛਾਪਾ ਮਾਰ ਕੇ 1.44 ਲੱਖ ਰੁਪਏ ਜ਼ਬਤ ਕੀਤੇ ਸਨ ਪਰ ਉਹ ਹਾਲੇ ਤੱਕ ਲੁਕਾ ਕੇ ਰੱਖੇ ਹੋਏ ਸਨ, ਸਰਕਾਰ ਕੋਲ ਜਮ੍ਹਾ ਨਹੀਂ ਕਰਵਾਏ ਸਨ। ਰੇਸ਼ਮਪਾਲ ਸਿੰਘ ਇਸ ਵੇਲੇ ਮੋਗਾ ਦੇ ਐਂਟੀ-ਨਾਰਕੋਟਿਕਸ ਸੈੱਲ ਦਾ ਇੰਚਾਰਜ ਸੀ।


ਮੋਗਾ ਦੇ ਡੀਐੱਸਪੀ (ਜਾਂਚ) ਹਰਿੰਦਰ ਸਿੰਘ ਨੇ ਇੰਸਪੈਕਟਰ ਰੇਸ਼ਮਪਾਲ ਸਿੰਘ ਨੂੰ 1.44 ਲੱਖ ਰੁਪਏ ਆਪਣੇ ਕੋਲ ਰੱਖਣ ਤੇ ਸਰਕਾਰੀ ਖ਼ਜ਼ਾਨੇ `ਚ ਜਮ੍ਹਾ ਨਾ ਕਰਵਾਉਣ ਦਾ ਦੋਸ਼ੀ ਪਾਇਆ। ਇਹ ਰਕਮ ਨਸਿ਼ਆਂ ਦੇ ਸਮੱਗਲਰ ਘਰ ਮਾਰੇ ਛਾਪੇ ਦੌਰਾਨ ਮਿਲੀ ਸੀ।


ਡੀਐੱਸਪੀ ਦੀ ਰਿਪੋਰਟ `ਤੇ ਕਾਰਵਾਈ ਕਰਦਿਆਂ ਮੋਗਾ ਦੇ ਐੱਸਪੀ ਗੁਰਪ੍ਰੀਤ ਸਿੰਘ ਤੁੜ ਨੇ ਤੁਰੰਤ ਮੁਲਜ਼ਮ ਇੰਸਪੈਕਟਰ ਖਿ਼ਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦੇ ਦਿੱਤੇ। ਉਨ੍ਹਾਂ ਕਿਹਾ ਕਿ ਹੁਣ ਨਸਿ਼ਆਂ ਦੇ ਮਾਮਲੇ `ਚ ਤਾਂ ਕਿਸੇ ਨੂੰ ਬਖ਼ਸਿ਼ਆ ਹੀ ਨਹੀਂ ਜਾਵੇਗਾ ਤੇ ਮੁਲਜ਼ਮ ਖਿ਼ਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ।


ਇੰਸਪੈਕਟਰ ਰੇਸ਼ਮਪਾਲ ਸਿੰਘ ਖਿ਼ਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ।


ਬੀਤੀ 7 ਅਗਸਤ ਨੂੰ ਮੋਗਾ ਪੁਲਿਸ ਨਸਿ਼ਆਂ ਦੀ ਇੱਕ ਸਮੱਗਲਰ ਸੁਨੀਤਾ ਰਾਣੀ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਕੋਲੋਂ 5 ਕਿਲੋਗ੍ਰਾਮ ਭੁੱਕੀ ਬਰਾਮਦ ਕੀਤੀ ਗਈ ਸੀ। ਸਥਾਨਕ ਪੁਲਿਸ ਨੇ ਨਾਰਕੋਟਿਕਸ-ਵਿਰੋਧੀ ਸੈੱਲ ਦੇ ਤਾਲਮੇਲ ਨਾਲ ਸੁਨੀਤਾ ਦੇ ਮੋਗਾ ਸਥਿਤ ਘਰ `ਤੇ ਛਾਪਾ ਮਾਰਿਆ ਸੀ।


ਪੁਲਿਸ ਅਨੁਸਾਰ ਕੁੱਲ 2.44 ਲੱਖ ਰੁਪਏ ਤੇ ਗਹਿਣੇ ਸੁਨੀਤਾ ਰਾਣੀ ਦੇ ਘਰੋਂ ਬਰਾਮਦ ਹੋਏ ਸਨ। ਰੇਸ਼ਮਪਾਲ ਸਿੰਘ ਨੇ 97,000 ਰੁਪਏ ਤੇ ਗਹਿਣੇ ਤਾਂ ਸੁਨੀਤਾ ਦੇ ਪੁੱਤਰ ਤੇ ਭੈਣ ਨੂੰ ਵਾਪਸ ਕਰ ਦਿੱਤੇ ਸਨ ਅਤੇ ਜਾਂਚ ਅਧਿਕਾਰੀ ਨੂੰ ਆਖ ਦਿੱਤਾ ਸੀ ਕਿ ਉਹ ਰਿਪੋਰਟ ਵਿੱਚ ਸਿਰਫ਼ ਇਹ ਲਿਖੇ ਕਿ ਸੁਨੀਤਾ ਦੇ ਘਰੋਂ ਸਿਰਫ਼ 1,580 ਰੁਪਏ ਬਰਾਮਦ ਹੋਏ ਸਨ ਤੇ ਬਾਕੀ ਦੇ 1.44 ਲੱਖ ਰੁਪਏ ਉਸ ਨੇ ਖ਼ੁਦ ਰੱਖ ਲਏ ਸਨ।


ਮੁਲਜ਼ਮ ਇੰਸਪੈਕਟਰ ਨੂੰ ਅਦਾਲਤ `ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ `ਚ ਰੱਖਣ ਦੇ ਹੁਕਮ ਦੇ ਦਿੱਤੇ ਗਏ ਹਨ। ਪੁਲਿਸ ਨੇ ਉਸ ਕੋਲੋਂ 1.20 ਲੱਖ ਰੁਪਏ ਬਰਾਮਦ ਕਰ ਲਏ ਹਨ। ਡੀਐੱਸਪੀ (ਇਨਵੈਸਟੀਗੇਸ਼ਨ) ਹਰਿੰਦਰ ਸਿੰਘ ਨੇ ਆਪਣੀ ਜਾਂਚ ਦੌਰਾਨ ਪਾਇਆ ਕਿ ਇੰਸਪੈਕਟਰ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਸੀ ਤੇ ਉਸ ਖਿ਼ਲਾਫ਼ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Moga Police arrested its own inspector drug money seizure