ਮੋਗਾ ਪੁਲਿਸ ਨੇ ਸੋਸ਼ਲ ਮੀਡੀਆ ਵਿੱਚ ਦਿਖਾਏ ਇਕ ਗੀਤ ਗੁੰਡਾਗਰਦੀ ਦੀ ਵੀਡੀਓ ਨੂੰ ਜੋ ਕਥਿਤ ਤੌਰ 'ਤੇ ਹਿੰਸਾ ਨੂੰ ਉਤਸ਼ਾਹਤ ਕਰਦੀ ਹੈ, ਪਾਉਣ ਲਈ ਪੰਜਾਬੀ ਗਾਇਕ ਅਤੇ ਅਦਾਕਾਰ ਸਿੱਪੀ ਗਿੱਲ ਵਿਰੁਧ ਮਾਮਲਾ ਦਰਜ ਕੀਤਾ ਹੈ।
ਇਹ ਮਾਮਲਾ ਸ਼ਨਿੱਚਰਵਾਰ ਨੂੰ ਮਹਿਨਾ ਥਾਣੇ ਵਿੱਚ ਆਈਪੀਸੀ ਦੀਆਂ ਧਾਰਾਵਾਂ 153 ਏ, 505, 117, 149 ਤਹਿਤ ਦਰਜ ਕੀਤਾ ਗਿਆ ਸੀ।
ਇਹ ਮਾਮਲਾ ਪ੍ਰੋ. ਪੰਡਿਤ ਰਾਓ ਧਰੇਨਵਰ ਨੇ ਦਰਜ ਕਰਵਾਇਆ ਸੀ। ਪ੍ਰੋ. ਪੰਡਿਤ ਰਾਓ ਧਰੇਨਵਰ ਨੇ ਸਿੱਪੀ ਗਿੱਲ ਵਿਰੁਧ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ।
ਦੱਸਣਯੋਗ ਹੈ ਕਿ ਪੰਜਾਬ ਦੇ ਅੰਦਰ ਹਥਿਆਰਾਂ ਅਤੇ ਭੜਕਾਊ ਗੱਲਾਂ ਨੂੰ ਉਤਸ਼ਾਹਤ ਕਰਦੀ ਗਾਇਕੀ ਵਿਰੁਧ ਪ੍ਰੋ.ਪੰਡਿਤ ਰਾਓ ਧਰੇਨਵਰ ਵੱਲੋਂ ਬਹੁਤ ਦੇਰ ਤੋਂ ਮੋਰਚਾ ਖੋਲ੍ਹਿਆ ਗਿਆ ਹੈ।